ਘਰ ਵਿਚ ਦਾਖਲ ਹੋ ਕੇ, ਦੋਸ਼ੀਆਂ ਨੇ ਗਰਭ-ਵਤੀ ਮਹਿਲਾ ਉਤੇ ਕੀਤਾ ਫਾ-ਇ-ਰ, ਮਹਿਲਾ ਨੇ ਮੌਕੇ ਉਤੇ ਹੀ ਤੋੜਿਆ ਦਮ

Punjab

ਤਰਨਤਾਰਨ (ਪੰਜਾਬ) ਵਿੱਚ 4 ਮਹੀਨੇ ਦੀ ਇੱਕ ਗਰਭ-ਵਤੀ ਔਰਤ ਦਾ ਘਰ ਵਿਚ ਦਾਖਲ ਹੋਏ ਦੋਸ਼ੀਆਂ ਨੇ ਗੋ-ਲੀ ਨਾਲ ਕ-ਤ-ਲ ਕਰ ਦਿੱਤਾ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਉੱਥੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਔਰਤ ਦੇ ਪਤੀ ਦਾ ਕੁਝ ਨੌਜਵਾਨਾਂ ਨਾਲ ਵਿਵਾਦ ਹੋਇਆ ਸੀ। ਇਸ ਦਾ ਬ-ਦ-ਲਾ ਲੈਣ ਲਈ ਔਰਤ ਦਾ ਕ-ਤ-ਲ ਕਰ ਦਿੱਤਾ ਗਿਆ। ਮ੍ਰਿਤਕ ਔਰਤ ਦੀ ਪਹਿਚਾਣ ਸੁਨੀਤਾ ਉਮਰ 30 ਸਾਲ ਤਰਨਤਾਰਨ ਦੇ ਪੱਟੀ ਦੇ ਵਾਰਡ ਨੰਬਰ 2 ਦੀ ਰਹਿਣ ਵਾਲੀ ਦੇ ਰੂਪ ਵਜੋਂ ਹੋਈ ਹੈ।

ਗਾ-ਲ੍ਹੀ ਗਲੋਚ ਤੋਂ ਰੋਕਿਆ ਤਾਂ ਚਲਾਈ ਗੋ-ਲੀ

ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਸੁਨੀਤਾ ਦੀ ਸੱਸ ਨੇ ਦੱਸਿਆ ਕਿ ਉਸ ਦਾ ਲੜਕਾ 2 ਸਾਲ ਬਾਅਦ ਜੇਲ੍ਹ ਤੋਂ ਆਇਆ ਹੈ। ਰਾਤ ਨੂੰ ਕੁਝ ਲੋਕ ਘਰ ਦੇ ਬਾਹਰ ਅੱਪ ਸ਼ਬਦ ਬੋਲ ਰਹੇ ਸਨ। ਇਸ ਨੂੰ ਲੈ ਕੇ ਬਹਿਸ ਹੋਈ ਪਰ ਲੋਕਾਂ ਨੇ ਰਾਜੀਨਾਮਾ ਕਰਵਾ ਦਿੱਤਾ। ਬੌਬੀ ਨੇ ਉਸ ਦੇ ਬੇਟੇ ਨਾਲ ਬਹਿਸ ਕੀਤੀ ਸੀ। ਐਤਵਾਰ ਦੁਪਹਿਰ ਨੂੰ ਬੌਬੀ ਆਪਣੇ ਸਾਥੀਆਂ ਨਾਲ ਉਨ੍ਹਾਂ ਦੇ ਘਰ ਵਿਚ ਦਾਖਲ ਹੋ ਗਿਆ।

ਕਰੀਬ 7 ਲੋਕਾਂ ਨੇ ਉਨ੍ਹਾਂ ਉਤੇ ਹ-ਮ-ਲਾ ਕਰ ਦਿੱਤਾ। ਜਿਨ੍ਹਾਂ ਵਿੱਚੋਂ 3 ਕੋਲ ਪਿ-ਸ-ਤੌ-ਲ ਸਨ ਅਤੇ ਹੋਰ ਤਿੱਖੀਆਂ ਚੀਜ਼ਾਂ ਨਾਲ ਲੈ ਕੇ ਘਰ ਅੰਦਰ ਆ ਗਏ। ਜਦੋਂ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਰਾਜਾ ਨੂੰ ਮਾ-ਰ-ਨ ਦੀ ਨੀਅਤ ਨਾਲ ਫਾਇਰ ਕਰ ਦਿੱਤੇ। ਗੋ-ਲੀ ਸੁਨੀਤਾ ਦੇ ਸਿਰ ਵਿੱਚ ਲੱਗ ਗਈ ਅਤੇ ਉਸ ਦੀ ਮੌਕੇ ਉਤੇ ਹੀ ਮੌ-ਤ ਹੋ ਗਈ।

ਰਾਜਾ ਨੇ ਦੱਸਿਆ- ਬੌਬੀ ਨੇ ਹੀ ਮੇਰੀ ਪਤਨੀ ਨੂੰ ਮਾ-ਰੀ ਗੋ-ਲੀ

ਇਸ ਮਾਮਲੇ ਸਬੰਧੀ ਰਾਜਾ ਨੇ ਦੱਸਿਆ ਕਿ ਸਵੇਰੇ ਕਰੀਬ 12 ਵਜੇ ਦੋਸ਼ੀ ਬੌਬੀ, ਨਿਸ਼ਾਨ ਸਿੰਘ ਅਤੇ ਮੇਵਾ ਸਿੰਘ ਆਪਣੇ ਸਾਥੀਆਂ ਨਾਲ ਘਰ ਆਏ ਅਤੇ ਗਾ-ਲ੍ਹੀ ਗਲੋਚ ਕਰਨ ਲੱਗ ਪਏ। ਜਦੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫਾ-ਇ-ਰ ਕਰਨੇ ਸ਼ੁਰੂ ਕਰ ਦਿੱਤੇ। ਉਸ ਦੀ ਪਤਨੀ ਨੂੰ ਬੌਬੀ ਨੇ ਗੋ-ਲੀ ਮਾ-ਰ ਦਿੱਤੀ। ਜਿਸ ਕਾਰਨ ਉਸ ਦੀ ਮੌਕੇ ਉਤੇ ਹੀ ਮੌ-ਤ ਹੋ ਗਈ।

ਡੀ. ਐਸ. ਪੀ. ਨੇ ਦੱਸਿਆ- ਦੋਵੇਂ ਪਾਸਿਓਂ ਚੱਲੀਆਂ ਇੱ-ਟਾਂ

ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਜਸਪਾਲ ਸਿੰਘ ਨੇ ਦੱਸਿਆ ਕਿ ਰਾਜਾ ਅਤੇ ਬੌਬੀ ਦੇ ਘਰ ਕੋਲ-ਕੋਲ ਹਨ। ਬੀਤੇ ਦਿਨ ਵੀ ਦੋਵਾਂ ਵਿਚਾਲੇ ਲ-ੜਾ-ਈ ਹੋਈ ਸੀ। ਉਨ੍ਹਾਂ ਦਾ ਸ਼ਨੀਵਾਰ ਰਾਤ ਨੂੰ ਰਾਜੀਨਾਮਾ ਹੋ ਗਿਆ। ਐਤਵਾਰ ਸਵੇਰੇ 12 ਵਜੇ ਦੇ ਕਰੀਬ ਦੋਵਾਂ ਵਿੱਚ ਫਿਰ ਝ-ਗ-ੜਾ ਹੋ ਗਿਆ। ਦੋਵਾਂ ਧਿਰਾਂ ਨੇ ਇਕ ਦੂਜੇ ਉਤੇ ਇੱਟਾਂ ਰੋੜੇ ਚਲਾਏ। ਇਸ ਦੌਰਾਨ ਦੂਜੀ ਧਿਰ ਨੇ ਰਾਜਾ ਦੀ ਪਤਨੀ ਸੁਨੀਤਾ ਨੂੰ ਗੋ-ਲੀ ਮਾ-ਰ ਦਿੱਤੀ।

Leave a Reply

Your email address will not be published. Required fields are marked *