ਉੱਤਰ ਪ੍ਰਦੇਸ਼ (UP) ਦੇ ਮੇਰਠ ਵਿਚ ਸ਼ਨੀਵਾਰ ਰਾਤ ਗੁਰਦੁਆਰਾ ਸਾਹਿਬ ਕੰਪਲੈਕਸ ਵਿਚ ਬੈਠੇ ਇਕ ਨੌਜਵਾਨ ਦਾ ਗੋ-ਲੀ ਨਾਲ ਕ-ਤ-ਲ ਕਰ ਦਿੱਤਾ ਗਿਆ। ਇਸ ਘ-ਟ-ਨਾ ਦੀ CCTV ਫੁਟੇਜ ਵੀ ਸਾਹਮਣੇ ਆਈ ਹੈ। ਜਿਸ ਵਿੱਚ ਇੱਕ ਨੌਜਵਾਨ ਅੱ-ਗ ਦੇ ਸਾਹਮਣੇ ਬੈਠਾ ਮੋਬਾਈਲ ਚਲਾਉਂਦਾ ਨਜ਼ਰ ਆ ਰਿਹਾ ਹੈ। ਉਦੋਂ ਪਿੱਛੇ ਤੋਂ ਇਕ ਨੌਜਵਾਨ ਆਇਆ ਅਤੇ ਉਸ ਦੇ ਸਿਰ ਉਤੇ ਪਿ-ਸ-ਟ-ਲ ਤਾਣ ਕੇ ਉਸ ਉਤੇ ਦੋ ਵਾਰ ਗੋ-ਲੀ ਚ-ਲਾ ਦਿੱਤੀ। ਇਹ ਮਾਮਲਾ ਹਸਤੀਨਾਪੁਰ ਇਲਾਕੇ ਦੇ ਕਿਸ਼ਨਪੁਰ ਦਾ ਹੈ।
ਇਸ ਮਾਮਲੇ ਦੀ ਸੂਚਨਾ ਮਿਲਣ ਉਤੇ ਪੁਲਿਸ ਅਤੇ ਫੋਰੈਂਸਿਕ ਟੀਮ ਮੌਕੇ ਉਤੇ ਪਹੁੰਚ ਗਈ। ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਤੀਰਥ ਸਿੰਘ ਉਰਫ਼ ਤੀਰੀ ਉਮਰ 35 ਸਾਲ ਗੁਰਦੁਆਰਾ ਸ੍ਰੀ ਗੁਰੂ ਥੱਲੀ ਸਾਹਿਬ ਦੀ ਹਦੂਦ ਵਿੱਚ ਧੂਣੀ ਲਗਾ ਕੇ ਬੈਠਾ ਸੀ। ਇਸ ਦੌਰਾਨ ਹੀ ਵਾਰ-ਦਾਤ ਨੂੰ ਅੰਜਾਮ ਦਿੱਤਾ ਗਿਆ।
ਰਾਤ ਦੌਰਾਨ ਇਸ ਘ-ਟ-ਨਾ ਦੀ ਕਿਸੇ ਨੂੰ ਕੋਈ ਸੂਹ ਨਹੀਂ ਲੱਗੀ। ਐਤਵਾਰ ਸਵੇਰੇ 6 ਵਜੇ ਜਦੋਂ ਗੁਰਦੁਆਰੇ ਦਾ ਗ੍ਰੰਥੀ ਗੁਰਦੁਆਰਾ ਸਾਹਿਬ ਪ੍ਰਕਾਸ਼ ਕਰਨ ਲਈ ਆਇਆ ਤਾਂ ਨੌਜਵਾਨ ਧੂਣੀ ਕੋਲ ਬੈਠੀ ਅਵਸਥਾ ਵਿਚ ਸੀ। ਉਸ ਨੇ ਨੌਜਵਾਨ ਦੇ ਨੇੜੇ ਜਾ ਕੇ ਦੇਖਿਆ ਤਾਂ ਉਹ ਬ-ਲੱ-ਡ ਨਾਲ ਲੱਥ-ਪੱਥ ਸੀ। ਉਸ ਨੇ ਇਸ ਮਾਮਲੇ ਬਾਰੇ ਹੋਰ ਲੋਕਾਂ ਅਤੇ ਪੁਲਿਸ ਨੂੰ ਸੂਚਨਾ ਦਿੱਤੀ।
ਸਹੁਰੇ ਘਰੋਂ ਵਾਪਸ ਨਹੀਂ ਆਇਆ ਪੁੱਤਰ
ਤੀਰਥ ਸਿੰਘ ਦੀ ਪਤਨੀ ਸ਼ਨੀਵਾਰ ਨੂੰ ਆਪਣੇ ਪੇਕੇ ਘਰ ਗਈ ਸੀ। ਉਨ੍ਹਾਂ ਨੂੰ ਇਸ ਘ-ਟ-ਨਾ ਦੀ ਸੂਚਨਾ ਦਿੱਤੀ ਗਈ। ਸੂਚਨਾ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰ ਮੌਕੇ ਉਤੇ ਪਹੁੰਚੇ। ਇਸ ਮਾਮਲੇ ਸਬੰਧੀ ਥਾਣਾ ਇੰਚਾਰਜ ਵਿਜੇ ਬਹਾਦਰ ਸਿੰਘ ਦਾ ਕਹਿਣਾ ਹੈ ਕਿ ਦੋਸ਼ੀਆਂ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਮ੍ਰਿਤਕ ਦੇ ਪਿਤਾ ਪ੍ਰਭੂ ਸਿੰਘ ਨੇ ਦੱਸਿਆ ਕਿ ਪੁੱਤਰ ਸ਼ਨੀਵਾਰ ਨੂੰ ਆਪਣੇ ਸਹੁਰੇ ਘਰ ਗਿਆ ਸੀ। ਇਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਪਰਤਿਆ। ਪਰਿਵਾਰਕ ਮੈਂਬਰਾਂ ਨੇ ਸੋਚਿਆ ਕਿ ਸ਼ਾਇਦ ਤੀਰਥ ਸਿੰਘ ਆਪਣੇ ਸਹੁਰੇ ਘਰ ਠਹਿਰਿਆ ਹੋਵੇਗਾ। ਸਵੇਰੇ ਜਦੋਂ ਉਨ੍ਹਾਂ ਨੂੰ ਉਸ ਦੇ ਕ-ਤ-ਲ ਦੀ ਸੂਚਨਾ ਮਿਲੀ ਤਾਂ ਉਹ ਹੈਰਾਨ ਰਹਿ ਗਏ।
ਜਾਣਕਾਰੀ ਦਿੰਦਿਆਂ ਏ. ਐਸ. ਪੀ. ਦਿਹਾਤੀ ਕਮਲੇਸ਼ ਬਹਾਦਰ ਨੇ ਦੱਸਿਆ ਕਿ ਕਿਸ਼ਨਪੁਰ ਦੇ ਗੁਰਦੁਆਰੇ ਦੇ ਕੋਲ ਇੱਕ ਨੌਜਵਾਨ ਦਾ ਗੋ-ਲੀ ਮਾ-ਰ ਕ-ਤ-ਲ ਕਰ ਦਿੱਤਾ ਗਿਆ ਹੈ। ਦੇਹ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪਰਿਵਾਰ ਵੱਲੋਂ ਸ਼ਿਕਾਇਤ ਲਈ ਜਾ ਰਹੀ ਹੈ। ਦੋਸ਼ੀ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਕਾਲ ਡਿਟੇਲ ਦੀ ਜਾਂਚ ਕਰ ਰਹੀ ਹੈ ਪੁਲਿਸ
ਪਿਤਾ ਨੇ ਕਿਹਾ ਕਿ ਸਾਨੂੰ ਬੇਟੇ ਦੀ ਕਿਸੇ ਨਾਲ ਦੁਸ਼-ਮਣੀ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪਿੰਡ ਦੇ ਬਹੁਤ ਸਾਰੇ ਲੋਕ ਗੁਰਦੁਆਰਾ ਸਾਹਿਬ ਪਹੁੰਚੇ। ਉਥੇ ਭੀੜ ਇਕੱਠੀ ਹੋ ਗਈ। ਹਰ ਕੋਈ ਹੈਰਾਨ ਹੈ ਕਿ ਇਸ ਤਰੀਕੇ ਨਾਲ ਕ-ਤ-ਲ ਕਿਸ ਨੇ ਕੀਤਾ। ਪੁਲਿਸ CCTV ਦੇ ਆਧਾਰ ਉਤੇ ਦੋਸ਼ੀਆਂ ਦੀ ਭਾਲ ਕਰ ਰਹੀ ਹੈ। ਪਰਿਵਾਰ ਵਾਲਿਆਂ ਤੋਂ ਵੀ ਪੁੱਛ ਗਿੱਛ ਕੀਤੀ ਜਾ ਰਹੀ ਹੈ। ਪੁਲਿਸ ਵਲੋਂ ਕਾਲ ਡਿਟੇਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ।