ਦੁਬੱਈ ਗਏ, ਪੰਜਾਬੀ ਵਿਅਕਤੀ ਨੇ, ਡਿਊਟੀ ਦੌਰਾਨ ਤਿਆਗੇ ਪ੍ਰਾਣ, 3 ਜੁਆਕਾਂ ਦੇ ਸਿਰੋਂ ਉੱਠਿਆ ਪਿਤਾ ਦਾ ਛਾਇਆ

Punjab

ਜਿਲ੍ਹਾ ਗੁਰਦਾਸਪੁਰ (ਪੰਜਾਬ) ਦੇ ਪਿੰਡ ਸਿੰਘਪੁਰਾ ਦੇ ਇੱਕ ਵਿਅਕਤੀ ਦੀ ਦੁਬਈ ਵਿੱਚ ਦਿਲ ਦਾ ਦੌ-ਰਾ ਪੈਣ ਕਾਰਨ ਮੌ-ਤ ਹੋ ਗਈ। ਮ੍ਰਿਤਕ ਆਪਣੇ ਪਰਿਵਾਰ ਲਈ ਰੋਜੀ-ਰੋਟੀ ਚਲਾਉਣ ਲਈ ਮਿਹਨਤ ਕਰਕੇ ਪੈਸੇ ਕਮਾਉਣ ਦੁਬੱਈ ਗਿਆ ਹੋਇਆ ਸੀ। ਮ੍ਰਿਤਕ ਦੀ ਪਹਿਚਾਣ ਪਰਮਜੀਤ ਸਿੰਘ ਉਮਰ 45 ਸਾਲ ਦੇ ਰੂਪ ਵਜੋਂ ਹੋਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਹੈ। ਪਰਿਵਾਰਕ ਮੈਂਬਰਾਂ ਨੇ ਬੇਨਤੀ ਕੀਤੀ ਹੈ ਕਿ ਮ੍ਰਿਤਕ ਪਰਮਜੀਤ ਸਿੰਘ ਦੀ ਦੇਹ ਨੂੰ ਜਲਦੀ ਤੋਂ ਜਲਦੀ ਭਾਰਤ (ਪੰਜਾਬ) ਲਿਆਂਦਾ ਜਾਵੇ, ਤਾਂ ਜੋ ਉਸ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ।

ਜਾਣਕਾਰੀ ਦਿੰਦਿਆਂ ਮ੍ਰਿਤਕ ਪਰਮਜੀਤ ਸਿੰਘ ਦੀ ਪਤਨੀ ਅਤੇ ਚਾਚੇ ਨੇ ਦੱਸਿਆ ਕਿ 5 ਜਨਵਰੀ ਦੀ ਸ਼ਾਮ ਨੂੰ ਉਨ੍ਹਾਂ ਨੂੰ ਫੋਨ ਉਤੇ ਪਤਾ ਲੱਗਿਆ ਕਿ ਪਰਮਜੀਤ ਸਿੰਘ ਸਵੇਰੇ ਡਿਊਟੀ ਲਈ ਗਿਆ ਸੀ। ਜਦੋਂ ਉਹ ਆਪਣੇ ਕੰਮ ਵਾਲੀ ਥਾਂ ਉਤੇ ਪਹੁੰਚਿਆ ਤਾਂ ਉਸ ਨੂੰ ਦਿਲ ਦਾ ਦੌ-ਰਾ ਪੈ ਗਿਆ। ਜਿੱਥੋਂ ਉਸ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ਲਿਜਾਇਆ ਗਿਆ। ਜਿੱਥੇ ਸ਼ਾਮ ਸਮੇਂ ਉਸ ਦੀ ਮੌ-ਤ ਹੋ ਗਈ।

29 ਦਸੰਬਰ ਨੂੰ ਦੁਬਾਰਾ ਗਿਆ ਸੀ ਦੁਬੱਈ

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਦੀਆਂ ਦੋ ਧੀਆਂ ਅਤੇ ਇੱਕ ਲੜਕਾ ਹੈ, ਜਿਨ੍ਹਾਂ ਵਿੱਚੋਂ ਇੱਕ ਬੇਟੀ ਦਾ ਵਿਆਹ ਹੋ ਚੁੱਕਿਆ ਹੈ, ਜਦੋਂ ਕਿ ਦੂਜੀ ਧੀ 11ਵੀਂ ਜਮਾਤ ਵਿੱਚ ਅਤੇ ਬੇਟਾ ਸੱਤਵੀਂ ਜਮਾਤ ਵਿੱਚ ਪੜ੍ਹ ਰਿਹਾ ਹੈ। ਪਰਮਜੀਤ ਸਿੰਘ ਆਪਣੀ ਲੜਕੀ ਦੇ ਵਿਆਹ ਲਈ ਪਿੰਡ ਆਇਆ ਸੀ, ਉਹ 29 ਦਸੰਬਰ ਨੂੰ ਦੁਬਾਰਾ ਦੁਬੱਈ ਚਲਿਆ ਗਿਆ ਸੀ।

Leave a Reply

Your email address will not be published. Required fields are marked *