ਹਰਿਆਣਾ ਸੂਬੇ ਦੇ ਨਾਰਨੌਲ ਵਿਚ ਰੋਡਵੇਜ਼ ਦੀ ਬੱਸ ਦੇ ਡਰਾਈਵਰ ਨੇ ਇਕ ਸਕੂਟਰੀ ਸਵਾਰਾਂ ਨੂੰ ਪਿੱਛੇ ਤੋਂ ਟੱ-ਕ-ਰ ਮਾਰ ਦਿੱਤੀ। ਇਸ ਹਾਦਸੇ ਦੌਰਾਨ ਸਕੂਟਰੀ ਸਵਾਰ ਇੱਕ ਪ੍ਰਾਈਵੇਟ ਕਾਲਜ ਦੀ ਅਧਿਆਪਕਾ ਦੀ ਮੌਕੇ ਉਤੇ ਹੀ ਮੌ-ਤ ਹੋ ਗਈ, ਜਦੋਂ ਕਿ ਸਕੂਟਰੀ ਉਤੇ ਆ ਰਿਹਾ ਇੱਕ ਹੋਰ ਅਧਿਆਪਕ ਜ਼ਖ਼ਮੀ ਹੋ ਗਿਆ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ਉਤੇ ਪਹੁੰਚ ਗਈ ਅਤੇ ਮ੍ਰਿਤਕ ਦੀ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ।
ਘਰ ਆਉਂਦੇ ਸਮੇਂ ਹੋਇਆ ਹਾਦਸਾ
ਪ੍ਰਾਪਤ ਜਾਣਕਾਰੀ ਅਨੁਸਾਰ ਨਾਰਨੌਲ ਦੇ ਯਦੂਵੰਸ਼ੀ ਕਾਲਜ ਵਿਚ ਪੜ੍ਹਾਉਣ ਵਾਲੀ ਰੇਨੂੰ ਉਮਰ 25 ਸਾਲ ਦੀ ਅਧਿਆਪਕਾ ਅਤੇ ਰਾਹੁਲ ਨਾਮ ਦਾ ਅਧਿਆਪਕ, ਜੋ ਉਸ ਦੇ ਨਾਲ ਹੀ ਉਸੇ ਕਾਲਜ ਵਿੱਚ ਪੜ੍ਹਾਉਂਦਾ ਹੈ, ਉਹ ਸਕੂਟਰੀ ਉਤੇ ਸਵਾਰ ਹੋਕੇ ਕਾਲਜ ਤੋਂ ਆਪਣੇ ਘਰ ਆ ਰਹੇ ਸਨ। ਇਸ ਦੌਰਾਨ ਰੇਵਾੜੀ ਰੋਡ ਉਤੇ ਸਰਸਵਤੀ ਗਾਰਡਨ ਨੇੜੇ ਰੋਡਵੇਜ਼ ਦੀ ਬੱਸ ਦੇ ਡਰਾਈਵਰ ਨੇ ਉਨ੍ਹਾਂ ਦੀ ਸਕੂਟਰੀ ਨੂੰ ਪਿੱਛੇ ਤੋਂ ਟੱ-ਕ-ਰ ਮਾਰ ਦਿੱਤੀ। ਜਿਸ ਕਾਰਨ ਦੋਵੇਂ ਸਕੂਟਰੀ ਤੋਂ ਹੇਠਾਂ ਡਿੱਗ ਗਏ।
ਲੋਕਾਂ ਨੇ ਪਹੁੰਚਾਇਆ ਹਸਪਤਾਲ
ਸਕੂਟਰੀ ਚਲਾ ਰਿਹਾ ਰਾਹੁਲ ਸੜਕ ਦੇ ਦੂਜੇ ਪਾਸੇ ਜਾ ਡਿੱਗਿਆ, ਜਦੋਂ ਕਿ ਰੇਨੂੰ ਸੜਕ ਉਤੇ ਡਿੱਗ ਗਈ। ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜਖਮੀ ਹੋ ਗਈ। ਰਾਹਗੀਰਾਂ ਅਤੇ ਆਸ-ਪਾਸ ਦੇ ਲੋਕਾਂ ਨੇ ਦੋਵਾਂ ਨੂੰ ਸਿਵਲ ਹਸਪਤਾਲ ਪਹੁੰਚਦੇ ਕੀਤਾ। ਹਸਪਤਾਲ ਵਿਚ ਮੁੱਢਲੀ ਜਾਂਚ ਤੋਂ ਬਾਅਦ ਰੇਨੂੰ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਜਦੋਂ ਕਿ ਰਾਹੁਲ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਰੈਫਰ ਕਰ ਦਿੱਤਾ ਗਿਆ। ਪਰਿਵਾਰ ਵਾਲੇ ਉਸ ਨੂੰ ਇਲਾਜ ਲਈ ਨਾਰਨੌਲ ਦੇ ਇਕ ਪ੍ਰਾਈਵੇਟ ਹਸਪਤਾਲ ਲੈ ਗਏ।