ਪੰਜਾਬ ਸੂਬੇ ਵਿਚ ਤਰਨਤਾਰਨ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਖੇਮਕਰਨ ਅੰਦਰ ਪੈਂਦੇ ਪਿੰਡ ਮਾਨ ਵਿੱਚ ਕਰਜ਼ੇ ਤੋਂ ਪ੍ਰੇ-ਸ਼ਾ-ਨ 23 ਸਾਲ ਉਮਰ ਦੇ ਨੌਜਵਾਨ ਕਿਸਾਨ ਨੇ ਕੋਈ ਜ਼-ਹਿ-ਰੀ-ਲੀ ਦਵਾਈ ਲੈ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਕਿਸਾਨ ਰਵਿੰਦਰ ਸਿੰਘ ਦੇ ਪਿਤਾ ਸੁਖਦੇਵ ਸਿੰਘ ਨੇ ਦੱਸਿਆ ਕਿ ਉਸ ਦੀ ਕਰੀਬ 10 ਕਿੱਲੇ ਜ਼ਮੀਨ ਹੈ ਜੋ ਕਿ ਬਿਆਸ ਦਰਿਆ ਦੇ ਬਿਲਕੁੱਲ ਨਾਲ ਲੱਗਦੀ ਹੈ।
ਜਿੱਥੇ ਉਨ੍ਹਾਂ ਵੱਲੋਂ ਲਗਾਈ ਗਈ ਝੋਨੇ ਦੀ ਫ਼ਸਲ ਹੜ੍ਹ ਦਾ ਪਾਣੀ ਕਾਰਨ ਬਰਬਾਦ ਹੋ ਗਈ ਅਤੇ ਪਾਣੀ ਘਟਣ ਤੋਂ ਬਾਅਦ ਉਨ੍ਹਾਂ ਨੇ ਦੁਬਾਰਾ ਝੋਨੇ ਦੀ ਫਸਲ ਬੀਜੀ ਸੀ। ਜਿੱਥੇ ਬਾਅਦ ਵਿੱਚ ਫਿਰ ਪਾਣੀ ਆ ਗਿਆ। ਜਿਸ ਕਾਰਨ ਉਨ੍ਹਾਂ ਦੀ ਫ਼ਸਲ ਦੁਬਾਰਾ ਖ਼ਰਾਬ ਹੋ ਗਈ।
ਉਨ੍ਹਾਂ ਦੱਸਿਆ ਕਿ ਬਾਅਦ ਵਿਚ ਜਦੋਂ ਪਾਣੀ ਦਾ ਪੱਧਰ ਘਟਿਆ ਤਾਂ ਉਨ੍ਹਾਂ ਨੇ ਮੁੜ ਉਸੇ ਜ਼ਮੀਨ ਉਤੇ ਸਰ੍ਹੋਂ ਦੀ ਫ਼ਸਲ ਬੀਜੀ, ਉਹ ਵੀ ਖ਼ਰਾਬ ਹੋ ਗਈ। ਲਗਾਤਾਰ ਫ਼ਸਲ ਖ਼ਰਾਬ ਹੋਣ ਕਾਰਨ ਕਿਸਾਨ ਕਰਜ਼ੇ ਦੇ ਬੋਝ ਹੇਠ ਦੱਬ ਗਿਆ ਅਤੇ ਕਰਜ਼ੇ ਨੂੰ ਝੱਲਣ ਤੋਂ ਅਸਮਰੱਥ ਹੋ ਗਿਆ। ਜਿਸ ਕਾਰਨ ਉਸ ਨੇ ਅਜਿਹਾ ਦੁਖ-ਦਾਈ ਕਦਮ ਚੁੱਕ ਲਿਆ। ਨੌਜਵਾਨ ਦੀ ਪਤਨੀ ਅਤੇ ਮਾਂ ਨੇ ਦੱਸਿਆ ਕਿ ਰਵਿੰਦਰ ਸਿੰਘ ਕਰਜ਼ੇ ਨੂੰ ਲੈ ਕੇ ਪ੍ਰੇ-ਸ਼ਾ-ਨ ਰਹਿੰਦਾ ਸੀ। ਉਸ ਨੂੰ ਫਿਕਰ ਸੀ ਕਿ ਉਹ 10 ਲੱਖ ਰੁਪਏ ਦਾ ਕਰਜ਼ਾ ਕਿਵੇਂ ਉਤਾਰੇਗਾ। ਉਸ ਨੇ ਖੇਤ ਵਿੱਚ ਪਈ ਦ-ਵਾ-ਈ ਪੀ ਲਈ ਅਤੇ ਘਰ ਆ ਕੇ ਆਪਣੀ ਮਾਂ ਨੂੰ ਦੱਸਿਆ ਕਿ ਉਸ ਨੇ ਦ-ਵਾ-ਈ ਪੀ ਲਈ ਹੈ।