ਕਮਰੇ ਵਿਚ ਅੰਗੀਠੀ ਬਾਲਣ ਕਰਕੇ, ਹੋਇਆ ਦੁ-ਖ-ਦ ਕੰਮ, ਮਹਿਲਾ ਨੇ ਤਿਆਗੇ ਪ੍ਰਾਣ, ਪਤੀ ਅਤੇ 2 ਜੁਆਕਾਂ ਦਾ ਹਾਲ ਗੰਭੀਰ

Punjab

ਜਿਲ੍ਹਾ ਜਲੰਧਰ (ਪੰਜਾਬ) ਵਿਚ ਅੰਗੀਠੀ ਵਿਚੋਂ ਨਿਕਲਦੀ ਗੈ-ਸ ਕਰਕੇ ਦਮ ਘੁੱ-ਟ-ਣ ਕਾਰਨ ਇਕ ਔਰਤ ਦੀ ਮੌ-ਤ ਹੋ ਗਈ ਹੈ। ਜਦੋਂ ਕਿ ਔਰਤ ਦੇ ਦੋ ਜੁਆਕਾਂ ਅਤੇ ਪਤੀ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਹ ਸਾਰਾ ਪਰਿਵਾਰ ਕਮਰੇ ਨੂੰ ਬੰਦ ਕਰਕੇ ਅੰਗੀਠੀ ਜਲਾ ਕੇ ਸੌਂ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘ-ਟ-ਨਾ ਮੁਹੱਲਾ ਗੋਬਿੰਦਗੜ੍ਹ ਦੀ ਹੈ। ਮ੍ਰਿਤਕ ਔਰਤ ਦੀ ਪਹਿਚਾਣ ਕਾਜਲ ਦੇ ਰੂਪ ਵਜੋਂ ਹੋਈ ਹੈ।

ਇਹ ਪੂਰਾ ਪਰਿਵਾਰ ਮੂਲ ਰੂਪ ਤੋਂ ਨੇਪਾਲ ਦਾ ਰਹਿਣ ਵਾਲਾ ਹੈ। ਮ੍ਰਿਤਕ ਔਰਤ ਦਾ ਪਤੀ ਵਿਸ਼ਾਲ ਪਿਛਲੇ ਤਿੰਨ ਮਹੀਨਿਆਂ ਤੋਂ ਮੁਹੱਲਾ ਗੋਬਿੰਦਗੜ੍ਹ ਦੇ ਇੱਕ ਘਰ ਵਿੱਚ ਪਤਨੀ ਅਤੇ ਆਪਣੇ ਦੋ ਜੁਆਕਾਂ ਸਮੇਤ ਰਹਿ ਰਿਹਾ ਸੀ। ਵਿਸ਼ਾਲ ਇੱਕ ਨਿੱਜੀ ਕਾਲਜ ਨੇੜੇ ਫਾਸਟ ਫੂਡ ਦੀ ਦੁਕਾਨ ਚਲਾਉਂਦਾ ਹੈ। ਉਸ ਦੇ ਕੋਲ ਦੋ ਕਰਮਚਾਰੀ ਵੀ ਕੰਮ ਕਰਦੇ ਹਨ।

ਸਵੇਰੇ ਨੌਕਰ ਘਰ ਪਹੁੰਚੇ ਤਾਂ ਹਾਦਸੇ ਦਾ ਲੱਗਿਆ ਪਤਾ

ਪ੍ਰਾਪਤ ਜਾਣਕਾਰੀ ਅਨੁਸਾਰ ਵਿਸ਼ਾਲ ਦੀ ਦੁਕਾਨ ਉਤੇ ਕੰਮ ਕਰਨ ਵਾਲੇ ਕਰਮਚਾਰੀ ਘਰ ਦੇ ਸਾਹਮਣੇ ਹੀ ਬਣੇ ਮਕਾਨ ਵਿਚ ਰਹਿੰਦੇ ਹਨ। ਵਿਸ਼ਾਲ ਨੇ ਸਵੇਰੇ ਚਾਰ ਵਜੇ ਦੇ ਕਰੀਬ ਉਨ੍ਹਾਂ ਨੂੰ ਆਪਣੇ ਘਰ ਬੁਲਾਇਆ ਸੀ। ਪਰ ਉਦੋਂ ਤੱਕ ਸਭ ਕੁਝ ਠੀਕ ਸੀ। ਪਰ ਜਦੋਂ ਸਵੇਰੇ ਸੱਤ ਵਜੇ ਕਰਮਚਾਰੀ ਦੁਬਾਰਾ ਘਰ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਸਾਰਿਆਂ ਦਾ ਹਾਲ ਨਾਜ਼ੁਕ ਸੀ। ਜਿਸ ਵਿੱਚ ਔਰਤ ਦੀ ਮੌ-ਤ ਹੋ ਗਈ ਸੀ।

ਪੁਲਿਸ ਨੇ ਦੇਹ ਨੂੰ ਪੋਸਟ ਮਾਰਟਮ ਲਈ ਭੇਜਿਆ

ਜਦੋਂ ਕਿ ਵਿਸ਼ਾਲ ਅਤੇ ਜੁਆਕਾਂ ਦਾ ਹਾਲ ਨਾਜ਼ੁਕ ਬਣਿਆ ਹੋਇਆ ਹੈ। ਸਟਾਫ ਨੇ ਤੁਰੰਤ ਲੋਕਾਂ ਦੀ ਮਦਦ ਨਾਲ ਸਾਰਿਆਂ ਨੂੰ ਹਸਪਤਾਲ ਪਹੁੰਚਾਇਆ। ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਜੁਆਕਾਂ ਵਿੱਚ ਇੱਕ ਦੀ ਉਮਰ ਢਾਈ ਸਾਲ ਅਤੇ ਦੂਜੇ ਦੀ ਉਮਰ ਇੱਕ ਸਾਲ, ਅੱਠ ਮਹੀਨੇ ਦੀ ਹੈ। ਸੂਚਨਾ ਮਿਲੀ ਤੋਂ ਬਾਅਦ ਮੌਕੇ ਉਤੇ ਪਹੁੰਚੀ ਪੁਲਿਸ ਨੇ ਔਰਤ ਦੀ ਦੇਹ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ।

Leave a Reply

Your email address will not be published. Required fields are marked *