ਸ਼ਹਿਰ ਤੋਂ ਵਾਪਿਸ ਪਰਤਦੇ ਸਮੇਂ, ਕਾਰ ਸਵਾਰ ਨੌਜਵਾਨਾਂ ਨਾਲ ਹਾਦਸਾ, ਇਕ ਨੌਜਵਾਨ ਨੇ ਮੌਕੇ ਉਤੇ ਤੋੜਿਆ ਦਮ, ਦੱਸਿਆ ਜਾ ਰਿਹਾ ਹੈ ਇਹ ਕਾਰਨ

Punjab

ਜਿਲ੍ਹਾ ਪਟਿਆਲਾ (ਪੰਜਾਬ) ਮੇਨ ਰੋਡ ਸਥਿਤ ਹਾਈਵੇਅ ਉਤੇ ਦੇਰ ਰਾਤ ਨੂੰ ਇੱਕ ਤੇਜ਼ ਸਪੀਡ ਕਾਰ ਬੇਕਾਬੂ ਹੋ ਕੇ ਬਿਜਲੀ ਦੇ ਟਰਾਂਸਫ਼ਾਰਮਰ ਨਾਲ ਟ-ਕ-ਰਾ ਗਈ। ਕਾਰ ਦੀ ਰਫਤਾਰ ਇੰਨੀ ਜ਼ਿਆਦਾ ਸੀ ਕਿ ਗੱਡੀ ਦੇ ਪਰ-ਖੱਚੇ ਉਡ ਗਏ। ਇਸ ਹਾਦਸੇ ਵਿਚ ਇਕ ਨੌਜਵਾਨ ਦੀ ਮੌ-ਤ ਹੋ ਗਈ, ਜਦੋਂ ਕਿ ਉਸ ਦੇ ਨਾਲ ਬੈਠਾ ਨੌਜਵਾਨ ਅਤੇ ਪਿਛਲੀ ਸੀਟ ਉਤੇ ਬੈਠੇ ਦੋ ਹੋਰ ਨੌਜਵਾਨ ਜ਼ਖਮੀ ਹੋ ਗਏ।

ਇਹ ਸਾਰੇ ਨੌਜਵਾਨ ਪਿੰਡ ਸ਼ੇਰਮਾਜਰਾ ਦੇ ਰਹਿਣ ਵਾਲੇ ਹਨ ਅਤੇ ਮ੍ਰਿਤਕ ਦੀ ਪਹਿਚਾਣ ਮਨਿੰਦਰ ਸਿੰਘ ਉਮਰ 22 ਸਾਲ ਦੇ ਰੂਪ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਹੀ ਕਾਰ ਨੂੰ ਚਲਾ ਰਿਹਾ ਸੀ। ਮਨਿੰਦਰ ਸਿੰਘ ਦੇ ਨਾਲ ਬੈਠਾ ਗੁਰਵਿੰਦਰ ਸਿੰਘ ਉਮਰ 28 ਸਾਲ ਜ਼ਖ਼ਮੀ ਹੋ ਗਿਆ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਲਿਆ, ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਰਾਤ 9 ਤੋਂ 10 ਵਜੇ ਦੇ ਦਰਮਿਆਨ ਵਾਪਰਿਆ ਹੈ। ਪੁਲਿਸ ਨੇ ਮਿ੍ਤਕ ਦੀ ਦੇਹ ਦਾ ਪੋਸਟ ਮਾਰਟਮ ਕਰਵਾ ਕੇ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ।

ਤੇਜ਼ ਸਪੀਡ ਕਾਰਨ ਵਾਪਰਿਆ ਹਾਦਸਾ

ਇਸ ਮਾਮਲੇ ਬਾਰੇ ਪੁਲਿਸ ਦੇ ਦੱਸਣ ਅਨੁਸਾਰ ਗੁਰਵਿੰਦਰ ਸਿੰਘ ਆਪਣੀ ਕਾਰ ਵਿਚ ਹੋਰਨਾਂ ਦੋਸਤਾਂ ਨਾਲ ਪਟਿਆਲਾ ਸ਼ਹਿਰ ਵੱਲ ਆਇਆ ਸੀ। ਇੱਥੋਂ ਵਾਪਸ ਆਉਂਦੇ ਸਮੇਂ ਮਨਿੰਦਰ ਸਿੰਘ ਨੇ ਕਾਰ ਚਲਾਉਣੀ ਸ਼ੁਰੂ ਕਰ ਦਿੱਤੀ ਅਤੇ ਸਪੀਡ ਜਿਆਦਾ ਵਧਾ ਦਿੱਤੀ। ਇਸ ਦੌਰਾਨ ਮੇਨ ਚੌਂਕ ਨੇੜੇ ਕਾਰ ਸੰਤੁਲਨ ਗੁਆ ​​ਬੈਠੀ ਅਤੇ ਸੜਕ ਕਿਨਾਰੇ ਲੱਗੇ ਟਰਾਂਸਫਾਰਮਰ ਨਾਲ ਟਕਰਾ ਗਈ।

174 ਤਹਿਤ ਕੀਤੀ ਗਈ ਕਾਰਵਾਈ

ਇਹ ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਚਲਾ ਰਹੇ ਮਨਿੰਦਰ ਸਿੰਘ ਦਾ ਚਿਹਰਾ ਬੁਰੀ ਤਰ੍ਹਾਂ ਵਿਗੜ ਗਿਆ ਅਤੇ ਉਸ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਪਿਛਲੀ ਸੀਟ ਉਤੇ ਬੈਠੇ ਦੋਵੇਂ ਨੌਜਵਾਨ ਵਾਲ-ਵਾਲ ਬਚ ਗਏ। ਡਕਾਲਾ ਪੁਲਿਸ ਚੌਕੀ ਦੇ ਇੰਚਾਰਜ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਤੇਜ਼ ਸਪੀਡ ਕਾਰਨ ਵਾਪਰਿਆ ਹੈ। ਇਸ ਮਾਮਲੇ ਵਿਚ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ ਅਤੇ ਪੋਸਟ ਮਾਰਟਮ ਤੋਂ ਬਾਅਦ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ।

Leave a Reply

Your email address will not be published. Required fields are marked *