ਪੰਜਾਬ ਦੇ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਵਿੱਚ ਪੈਂਦੇ ਇਲਾਕੇ ਤੋਂ ਦੁਖ-ਦਾਈ ਸਮਾਚਾਰ ਸਾਹਮਣੇ ਆਇਆ ਹੈ। ਇਥੇ ਪੰਜਾਬ ਰੋਡਵੇਜ਼ ਵਿਚ ਬਤੌਰ ਡਰਾਈਵਰ ਤਾਇਨਾਤ ਨੌਜਵਾਨ ਦਾ ਘਰ ਪਰਤਦੇ ਸਮੇਂ ਅਣ-ਪਛਾਤੇ ਵਿਅਕਤੀਆਂ ਵੱਲੋਂ ਕਿਸੇ ਤਿੱਖੀ ਚੀਜ ਨਾਲ ਵਾਰ ਕਰਕੇ ਕ-ਤ-ਲ ਕਰ ਦਿੱਤਾ ਗਿਆ ਹੈ। ਇਸ ਘ-ਟ-ਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਉਮਰ 37 ਸਾਲ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਘੜਕਾ ਜੋ ਕਿ ਪੰਜਾਬ ਰੋਡਵੇਜ਼ ਤਰਨਤਾਰਨ ਵਿੱਚ ਡਰਾਈਵਰ ਦੇ ਅਹੁਦੇ ਉਤੇ ਤਾਇਨਾਤ ਸੀ। ਦੇਰ ਸ਼ਾਮ ਜਦੋਂ ਉਹ ਆਪਣੀ ਡਿਊਟੀ ਤੋਂ ਬਾਅਦ ਘਰ ਨੂੰ ਪਰਤ ਰਿਹਾ ਸੀ ਤਾਂ ਪਿੰਡ ਕੋਟ ਮੁਹੰਮਦ ਖਾਂ ਤੋਂ ਪਿੰਡ ਜਾਮਾਰਾਏ ਨੇੜੇ ਸੜਕ ਕਿਨਾਰੇ ਉਸ ਦੀ ਬ-ਲੱ-ਡ ਨਾਲ ਲੱਥ-ਪੱਥ ਦੇਹ ਪਈ ਸੀ। ਇਸ ਮਾਮਲੇ ਸਬੰਧੀ ਸੂਚਨਾ ਮਿਲਦੇ ਹੀ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੇ ਮੁਖੀ ਪਰਮਜੀਤ ਸਿੰਘ ਵਿਰਦੀ ਪੁਲਿਸ ਪਾਰਟੀ ਸਮੇਤ ਮੌਕੇ ਉਤੇ ਪਹੁੰਚ ਗਏ ਅਤੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਸ ਘ-ਟ-ਨਾ ਦੌਰਾਨ ਉਸ ਦਾ ਮੋਟਰਸਾਈਕਲ ਦੇਹ ਦੇ ਕੋਲ ਖੜ੍ਹਾ ਸੀ ਅਤੇ ਤਿੱਖੀ ਚੀਜ ਨਾਲ ਹ-ਮ-ਲਾ ਕੀਤੇ ਜਾਣ ਕਾਰਨ ਮ੍ਰਿਤਕ ਦੀ ਦੇਹ ਵਿਚੋਂ ਕਾਫੀ ਬ-ਲੱ-ਡ ਵਹਿ ਗਿਆ ਸੀ। ਸੂਤਰਾਂ ਅਨੁਸਾਰ ਇਹ ਕ-ਤ-ਲ, ਲੁੱ-ਟ ਦੀ ਨੀਅਤ ਨਾਲ ਕੀਤਾ ਗਿਆ ਹੋ ਸਕਦਾ ਹੈ। ਮ੍ਰਿਤਕ ਆਪਣੇ ਪਿੱਛੇ 3 ਨਿੱਕੇ ਜੁਆਕ, ਪਤਨੀ ਅਤੇ ਮਾਂ ਨੂੰ ਛੱਡ ਗਿਆ ਹੈ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐਸ. ਪੀ. (ਡੀ) ਅਰੁਣ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਦੀ ਦੇਹ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਨੇੜੇ ਦੇ CCTV ਕੈਮਰਿਆਂ ਦੀ ਜਾਂਚ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਦੇਹ ਨੂੰ ਪੋਸਟ ਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ।