ਪੰਜਾਬ ਵਿਚ ਨਵਾਂਸ਼ਹਿਰ ਤੋਂ ਰੋਪੜ ਨੈਸ਼ਨਲ ਹਾਈਵੇ ਉਤੇ ਪਿੰਡ ਕਮਾਲਪੁਰ ਨੇੜੇ ਸਕੂਟਰੀ ਅਤੇ ਇਨੋਵਾ ਕਾਰ ਦੇ ਵਿਚ ਟੱ-ਕ-ਰ ਹੋ ਗਈ। ਇਸ ਹਾਦਸੇ ਦੌਰਾਨ ਇਕ ਲੜਕੀ ਦੀ ਮੌ-ਤ ਹੋ ਗਈ, ਜਦੋਂ ਕਿ ਦੋ ਲੜਕੀਆਂ ਗੰਭੀਰ ਰੂਪ ਵਿਚ ਜ਼ਖਮੀ ਹੋ ਗਈਆਂ। ਇੱਕ ਲੜਕੀ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ ਅਤੇ ਇੱਕ ਲੜਕੀ ਰੋਪੜ ਦੇ ਸਿਵਲ ਹਸਪਤਾਲ ਵਿੱਚ ਇਲਾਜ ਅਧੀਨ ਹੈ।
ਇਸ ਮਾਮਲੇ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਤਿੰਨੇ ਲੜਕੀਆਂ ਸਕੂਟਰੀ ਉਤੇ ਸਵਾਰ ਹੋਕੇ ਪਿੰਡ ਮੰਡੇਰਾ ਮੰਡ ਨੂੰ ਜਾ ਰਹੀਆਂ ਸਨ। ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਲੋਹੜੀ ਮਨਾਉਣ ਲਈ ਪਿੰਡ ਬਾਗੋਵਾਲ ਤੋਂ ਵੱਖੋ ਵੱਖ ਵਾਹਨਾਂ ਵਿੱਚ ਜਾ ਰਹੇ ਸਨ। ਜਦੋਂ ਉਹ ਪਿੰਡ ਕਮਾਲਪੁਰ ਮੁੱਖ ਮਾਰਗ ਉਤੇ ਪੈਂਦੇ ਕੱਟ ਤੋਂ ਪਿੰਡ ਮੰਡੇਰਾ ਮੰਡ ਵੱਲ ਮੁੜਨ ਲੱਗੇ ਤਾਂ ਰੋਪੜ ਸਾਈਡ ਤੋਂ ਆ ਰਹੀ ਇੱਕ ਆਰਜ਼ੀ ਨੰਬਰ ਦੀ ਇਨੋਵਾ ਕਾਰ ਨੇ ਉਨ੍ਹਾਂ ਦੀ ਸਕੂਟਰੀ ਨੂੰ ਟੱ-ਕ-ਰ ਮਾਰ ਦਿੱਤੀ।
ਲੋਹੜੀ ਮਨਾਉਣ ਜਾ ਰਹੀਆਂ ਸਨ
ਜਿਨ੍ਹਾਂ ਵਿਚ ਪਿੰਡ ਬਾਗੋਵਾਲ ਵਾਸੀ ਰਾਕੇਸ਼ ਕੁਮਾਰ ਬਿੱਟੂ ਦੀ ਪੁੱਤਰੀ ਮੰਤੀਸਾ ਉਮਰ 15 ਸਾਲ ਤ੍ਰਿਸ਼ਨਾ ਉਮਰ 19 ਸਾਲ ਅਤੇ ਭਾਵਨਾ ਉਮਰ 8 ਸਾਲ ਗੰਭੀਰ ਜ਼ਖ਼ਮੀ ਹੋ ਗਈਆਂ। ਜਿਨ੍ਹਾਂ ਨੂੰ ਰੋਪੜ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਨੇ ਮੰਤੀਸਾ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਚੰਡੀਗੜ੍ਹ ਪੀ. ਜੀ. ਆਈ. ਰੈਫਰ ਕੀਤਾ
ਭਾਵਨਾ ਦਾ ਹਾਲ ਨਾਜ਼ੁਕ ਹੋਣ ਦੇ ਕਾਰਨ ਡਾਕਟਰ ਨੇ ਉਸ ਨੂੰ ਚੰਡੀਗੜ੍ਹ ਪੀ. ਜੀ. ਆਈ. ਰੈਫਰ ਕਰ ਦਿੱਤਾ। ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਉਤੇ ਪਹੁੰਚੀ ਕਾਠਗੜ੍ਹ ਪੁਲਿਸ ਨੇ ਦੋਵੇਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲੜਕੀ ਦਾ ਪਿਤਾ ਰਾਕੇਸ਼ ਕੁਮਾਰ ਬਿੱਟੂ ਪਿੰਡ ਬਾਗੋਵਾਲ ਵਿੱਚ ਦਰਜ਼ੀ ਦੀ ਦੁਕਾਨ ਚਲਾਉਂਦੇ ਹਨ।