ਸਰਚ ਅਭਿਆਨ ਦੌਰਾਨ, ਪੰਜਾਬ ਦਾ ਫੌਜੀ ਜਵਾਨ ਹੋਇਆ ਸ਼ਹੀਦ, ਜੱਦੀ ਪਿੰਡ ਵਿਚ, ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ, ਅੰਤਿਮ ਸਸਕਾਰ

Punjab

ਜਿਲ੍ਹਾ ਗੁਰਦਾਸਪੁਰ (ਪੰਜਾਬ) ਦੇ ਫੌਜੀ ਜਵਾਨ ਜੰਮੂ-ਕਸ਼ਮੀਰ ਵਿੱਚ ਸ਼ਹੀਦ ਹੋ ਗਿਆ। ਕੱਲ੍ਹ ਉਹ ਆਪਣੇ ਸਾਥੀਆਂ ਨਾਲ ਗੁਲਮਰਗ ਤੋਂ ਦੂਰ ਬਰਫੀਲੀਆਂ ਪਹਾੜੀਆਂ ਵਿੱਚ ਅੱਤ-ਵਾ-ਦੀਆਂ ਵਿਰੁੱਧ ਗਸ਼ਤ ਕਰ ਰਿਹਾ ਸੀ। ਇਸ ਦੌਰਾਨ ਗੁਰਪ੍ਰੀਤ ਸਿੰਘ ਦਾ ਪੈਰ ਪਹਾੜੀ ਤੋਂ ਤਿਲਕ ਗਿਆ ਅਤੇ ਉਹ ਡੂੰਘੀ ਖਾਈ ਵਿੱਚ ਜਾ ਡਿੱਗਿਆ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਉਨ੍ਹਾਂ ਦੇ ਪਿੰਡ ਕੀਤਾ ਜਾਵੇਗਾ।

ਸ਼ਹੀਦ ਫੌਜੀ ਗੁਰਪ੍ਰੀਤ ਸਿੰਘ ਉਮਰ 24 ਸਾਲ ਜਿਲ੍ਹਾ ਗੁਰਦਾਸਪੁਰ ਦੇ ਪਿੰਡ ਭੈਣੀ ਦਾ ਰਹਿਣ ਵਾਲਾ ਸੀ। ਉਹ ਫੌਜ ਵਿੱਚ ਕਾਂਸਟੇਬਲ ਸੀ। ਗੁਰਪ੍ਰੀਤ ਸਿੰਘ ਘਰ ਦਾ ਇਕਲੌਤਾ ਕਮਾਉਣ ਵਾਲਾ ਮੈਂਬਰ ਸੀ।

ਜੰਮੂ-ਕਸ਼ਮੀਰ ਦੇ ਗੁਲਮਰਗ ਵਿੱਚ ਸੀ ਤਾਇਨਾਤ

ਜਾਣਕਾਰੀ ਦਿੰਦਿਆਂ ਸ਼ਹੀਦ ਫੌਜੀ ਗੁਰਪ੍ਰੀਤ ਸਿੰਘ ਦੇ ਪਿਤਾ ਨਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਪਿਛਲੇ ਸਾਲ ਅਗਸਤ ਮਹੀਨੇ ਪੱਛਮੀ ਬੰਗਾਲ ਦੇ ਵੀਨਾਗੁੜੀ ਤੋਂ 45 ਦਿਨਾਂ ਦੀ ਛੁੱਟੀ ਉਤੇ ਆਇਆ ਸੀ। ਛੁੱਟੀ ਕੱਟਣ ਤੋਂ ਬਾਅਦ ਉਹ ਸਿੱਧਾ 18 ਰਾਸ਼ਟਰੀ ਰਾਈਫਲਜ਼ ਜੋ ਕਿ ਅੱਤ-ਵਾਦ ਪ੍ਰਭਾਵਿਤ ਖੇਤਰ ਜੰਮੂ-ਕਸ਼ਮੀਰ ਦੇ ਗੁਲਮਰਗ ਸੈਕਟਰ ਵਿਚ ਤਾਇਨਾਤ ਸੀ, ਵਿਚ ਸ਼ਾਮਲ ਹੋਕੇ ਦੇਸ਼ ਦੀ ਸੇਵਾ ਵਿਚ ਲੱਗ ਗਿਆ। ਉਨ੍ਹਾਂ ਨੇ ਦੱਸਿਆ ਕਿ ਕੱਲ੍ਹ ਸ਼ਾਮ 6 ਵਜੇ ਉਨ੍ਹਾਂ ਨੂੰ ਯੂਨਿਟ ਦਾ ਫੋਨ ਆਇਆ ਕਿ ਉਨ੍ਹਾਂ ਦਾ ਪੁੱਤਰ ਦੇਸ਼ ਦੀ ਸੇਵਾ ਕਰਦੇ ਹੋਏ ਸ਼ਹੀਦ ਹੋ ਗਿਆ ਹੈ।

ਛੇ ਸਾਲ ਪਹਿਲਾਂ ਹੋਇਆ ਸੀ ਭਰਤੀ

ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ 6 ਸਾਲ ਪਹਿਲਾਂ 73 ਫੀਲਡ ਰੈਜੀਮੈਂਟ ਵਿੱਚ ਭਰਤੀ ਹੋਇਆ ਸੀ। ਉਹ ਜਿਆਦਾਤਰ ਅੱਤ-ਵਾਦ ਪ੍ਰਭਾਵਿਤ ਇਲਾਕਿਆਂ ਵਿੱਚ ਹੀ ਰਿਹਾ ਸੀ।

ਘਰ ਦਾ ਇਕਲੌਤਾ ਕਮਾਉਣ ਵਾਲਾ ਮੈਂਬਰ ਸੀ, ਗੁਰਪ੍ਰੀਤ ਸਿੰਘ

ਵਿੱਕੀ ਨੇ ਦੱਸਿਆ ਕਿ ਫੌਜੀ ਗੁਰਪ੍ਰੀਤ ਸਿੰਘ ਆਪਣੇ ਪਿੱਛੇ ਮਾਤਾ ਲਖਵਿੰਦਰ ਕੌਰ, ਪਿਤਾ ਨਰਿੰਦਰ ਸਿੰਘ ਅਤੇ ਛੋਟੇ ਭਰਾ ਹਰਪ੍ਰੀਤ ਸਿੰਘ ਨੂੰ ਛੱਡ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਹੀ ਕਮਾਊ ਸੀ। ਸਮੁੱਚੇ ਘਰ ਦੀ ਜ਼ਿੰਮੇਵਾਰੀ ਉਨ੍ਹਾਂ ਦੇ ਹੀ ਮੋਢਿਆਂ ਉਤੇ ਸੀ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਭਾ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਖੜੀ ਹੈ ਅਤੇ ਅਸੀਂ ਉਨ੍ਹਾਂ ਦੇ ਹੌਂਸਲੇ ਨੂੰ ਕਦੇ ਵੀ ਟੁੱਟਣ ਨਹੀਂ ਦੇਵਾਂਗੇ। ਕੁੰਵਰ ਵਿੱਕੀ ਨੇ ਦੱਸਿਆ ਕਿ ਇਸ ਬਹਾਦਰ ਫੌਜੀ ਦੀ ਮ੍ਰਿਤਕ ਦੇਹ ਅੱਜ ਦੇਰ ਰਾਤ ਪਠਾਨਕੋਟ ਪੁੱਜਣ ਦੀ ਸੰਭਾਵਨਾ ਹੈ। ਕੱਲ੍ਹ 13 ਜਨਵਰੀ ਨੂੰ ਸਵੇਰੇ ਉਨ੍ਹਾਂ ਦੇ ਪਿੰਡ ਵਿੱਚ ਪੂਰੇ ਫੌਜੀ ਸਨਮਾਨਾਂ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

Leave a Reply

Your email address will not be published. Required fields are marked *