ਕਰਨਾਲ (ਹਰਿਆਣਾ) ਦੇ ਪਿੰਡ ਨਰੂਖੇੜੀ ਦੇ ਇੱਕ ਨੌਜਵਾਨ ਦੀ ਅਮਰੀਕਾ ਵਿੱਚ ਦਿਲ ਦਾ ਦੌ-ਰਾ ਪੈਣ ਕਾਰਨ ਮੌ-ਤ ਹੋ ਗਈ। ਇਹ ਨੌਜਵਾਨ ਕਰੀਬ ਡੇਢ ਸਾਲ ਪਹਿਲਾਂ 30 ਲੱ-ਖ ਰੁਪਏ ਲਗਾ ਕੇ ਡੌਂਕੀ ਰਾਹੀਂ ਅਮਰੀਕਾ ਦੇ ਕੈਲੀਫੋਰਨੀਆ ਗਿਆ ਸੀ। ਉਥੇ ਉਹ ਸਟੋਰ ਕੀਪਰ ਦਾ ਕੰਮ ਕਰ ਰਿਹਾ ਸੀ। ਚਾਰ ਦਿਨ ਪਹਿਲਾਂ ਉਸ ਨੂੰ ਦਿਲ ਦਾ ਦੌ-ਰਾ ਪਿਆ ਸੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌ-ਤ ਹੋ ਗਈ। ਪਰਿਵਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਲੜਕੇ ਦੀ ਦੇਹ ਵਾਪਸ ਭਾਰਤ ਮੰਗਵਾਈ ਜਾਵੇ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਨਰੂਖੇੜੀ ਦੇ ਰਹਿਣ ਵਾਲੇ ਮ੍ਰਿਤਕ ਸੰਜੇ ਨੇ ਵੀਰਵਾਰ ਰਾਤ ਨੂੰ ਆਪਣੀ ਮਾਂ, ਪਤਨੀ ਅਤੇ ਜੁਆਕਾਂ ਨਾਲ ਫੋਨ ਉਤੇ ਗੱਲ ਕੀਤੀ ਸੀ। ਉਸ ਨੇ ਕਿਹਾ ਕਿ ਉਹ ਠੀਕ-ਠਾਕ ਹੈ ਪਰ ਸ਼ੁੱਕਰਵਾਰ ਸਵੇਰੇ ਉਸ ਦੀ ਮੌ-ਤ ਹੋ ਗਈ। ਪਰਿਵਾਰ ਨੇ ਦੇਹ ਨੂੰ ਭਾਰਤ ਲਿਆਉਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਉਤੇ ਕਾਫੀ ਰੁਪਏ ਖਰਚ ਆਉਣਗੇ, ਪਰਿਵਾਰ ਦਾ ਆਰਥਿਕ ਹਾਲ ਠੀਕ ਨਹੀਂ ਹੈ। ਉਨ੍ਹਾਂ ਨੇ 30 ਲੱ-ਖ ਰੁਪਏ ਦਾ ਕਰਜ਼ਾ ਲੈ ਕੇ ਉਸ ਨੂੰ ਅਮਰੀਕਾ ਭੇਜਿਆ ਸੀ।
ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਚਚੇਰੇ ਭਰਾ ਜਤਿੰਦਰ ਨੇ ਦੱਸਿਆ ਕਿ ਸੰਜੇ ਅਗਸਤ 2022 ਵਿੱਚ ਅਮਰੀਕਾ ਗਿਆ ਸੀ। ਉਸ ਨੂੰ ਡੌਂਕੀ ਰਾਹੀਂ ਉੱਥੇ ਪਹੁੰਚਣ ਵਿੱਚ ਕਰੀਬ 8 ਤੋਂ 9 ਮਹੀਨੇ ਲੱਗ ਗਏ ਸਨ। ਇਸ ਦੌਰਾਨ ਉਹ ਕਰੀਬ 2-3 ਵਾਰ ਸਰਹੱਦ ਤੋਂ ਪਰਤਿਆ ਸੀ। ਇਸ ਤੋਂ ਬਾਅਦ ਕਿਸੇ ਤਰ੍ਹਾਂ ਉਹ ਅਮਰੀਕਾ ਵਿਚ ਦਾਖਲ ਹੋ ਗਿਆ।
ਇਸ ਤੋਂ ਬਾਅਦ ਡੇਢ ਤੋਂ ਦੋ ਮਹੀਨੇ ਤੱਕ ਉਸ ਨੂੰ ਅਮਰੀਕਾ ਵਿਚ ਕੰਮ ਨਹੀਂ ਮਿਲਿਆ। ਬਾਅਦ ਵਿੱਚ ਉਸ ਨੂੰ ਨੌਕਰੀ ਮਿਲ ਗਈ ਅਤੇ ਸਟੋਰ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਸ ਨੂੰ ਉਮੀਦ ਸੀ ਕਿ ਕਮਾਈ ਕਰਕੇ ਉਹ ਕਰਜ਼ਾ ਉਤਾਰ ਦੇਵੇਗਾ ਅਤੇ ਘਰ ਦੇ ਹਾਲਾਤ ਵੀ ਸੁਧਰ ਜਾਣਗੇ। ਪਰ ਹੁਣ ਉਸ ਦੀ ਮੌ-ਤ ਹੋਣ ਤੋਂ ਬਾਅਦ ਸਾਰੇ ਸੁਪਨੇ ਟੁੱਟ ਗਏ। ਸੰਜੇ ਦੇ ਦੋ ਪੁੱਤਰ ਹਨ। ਇੱਕ ਦੀ ਉਮਰ ਕਰੀਬ 12 ਸਾਲ ਅਤੇ ਦੂਜੇ ਦੀ ਉਮਰ ਕਰੀਬ 9 ਸਾਲ ਦੀ ਹੈ।
25 ਸਾਲ ਪਹਿਲਾਂ ਹੋ ਚੁੱਕੀ ਹੈ ਪਿਤਾ ਦੀ ਮੌ-ਤ
ਜਤਿੰਦਰ ਨੇ ਦੱਸਿਆ ਕਿ ਸੰਜੇ ਦੇ ਪਿਤਾ ਦੀ ਕਰੀਬ 25 ਸਾਲ ਪਹਿਲਾਂ ਮੌ-ਤ ਹੋ ਗਈ ਸੀ। ਉਹ ਵੀ. ਐਲ. ਡੀ. ਏ. ਡਾਕਟਰ ਸਨ। ਉਨ੍ਹਾਂ ਦੀ ਮੌ-ਤ ਤੋਂ ਬਾਅਦ ਸੰਜੇ ਦੀ ਮਾਂ ਨੂੰ ਨੌਕਰੀ ਮਿਲ ਗਈ, ਹੁਣ ਉਹ ਵੀ ਰਿਟਾਇਰ ਹੋਣ ਵਾਲੀ ਹੈ। ਮਾਂ ਨੇ ਵੀ ਕਰਜ਼ਾ ਲੈ ਕੇ ਬੇਟੇ ਨੂੰ ਅਮਰੀਕਾ ਭੇਜਿਆ ਸੀ ਪਰ ਉਸ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਸੰਜੇ ਨਾਲ ਅਜਿਹਾ ਕੁਝ ਹੋਵੇਗਾ। ਹੁਣ ਸੰਜੇ ਦੀ ਦੇਹ ਨੂੰ ਅਮਰੀਕਾ ਤੋਂ ਵਾਪਿਸ ਲੈਕੇ ਆਉਣਾ ਹੈ।
ਦੇਹ ਨੂੰ ਭਾਰਤ ਲਿਆਉਣ ਦੀ ਕੀਤੀ ਅਪੀਲ
ਮ੍ਰਿਤਕ ਸੰਜੇ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਆਪਣੇ ਪੁੱਤਰ ਦੀ ਦੇਹ ਭਾਰਤ ਲਿਆਉਣ ਦੀ ਅਪੀਲ ਕੀਤੀ ਹੈ ਕਿਉਂਕਿ ਦੇਹ ਨੂੰ ਭਾਰਤ ਲਿਆਉਣ ਲਈ ਪਰਿਵਾਰ ਕੋਲ ਇੰਨੇ ਪੈਸੇ ਨਹੀਂ ਹਨ। ਸੰਜੇ ਨੇ ਜੋ ਕਰਜ਼ਾ ਲਿਆ ਸੀ, ਉਹ ਵੀ ਅਜੇ ਤੱਕ ਵਾਪਸ ਨਹੀਂ ਕੀਤਾ ਗਿਆ। ਜਿਸ ਕਾਰਨ ਪਰਿਵਾਰ ਕੋਲ ਉਸ ਦੀ ਦੇਹ ਨੂੰ ਭਾਰਤ ਲਿਆਉਣ ਲਈ ਪੈਸੇ ਨਹੀਂ ਹਨ। ਪਰਿਵਾਰਕ ਮੈਂਬਰਾਂ ਦੀ ਪ੍ਰਸ਼ਾਸਨ ਅੱਗੇ ਗੁਹਾਰ ਹੈ ਕਿ ਸੰਜੇ ਦੀ ਦੇਹ ਵਾਪਸ ਆਉਣ ਤੋਂ ਬਾਅਦ ਹੀ ਉਸ ਦੇ ਦੋ ਨੌਜਵਾਨ ਪੁੱਤਰ ਅਤੇ ਪਤਨੀ ਉਸ ਦਾ ਪਿੰਡ ਵਿੱਚ ਸਮਾਜਿਕ ਰਸਮਾਂ ਅਨੁਸਾਰ ਸਸਕਾਰ ਕਰ ਸਕਣਗੇ।