ਜਿਲ੍ਹਾ ਅੰਮ੍ਰਿਤਸਰ (ਪੰਜਾਬ) ਵਿੱਚ ਪਤੰਗ ਉਡਾਉਣ ਦੌਰਾਨ ਦੋ ਗੁਆਂਢੀਆਂ ਵਿੱਚ ਝ-ਗ-ੜਾ ਹੋ ਗਿਆ। ਦਰਅਸਲ, ਦੋਵੇਂ ਗੁਆਂਢੀ ਇੱਕੋ ਛੱਤ ਉਤੇ ਪਤੰਗ ਉਡਾ ਰਹੇ ਸਨ। ਸਾਰਾ ਦਿਨ ਦੋਵਾਂ ਨੇ ਇਕੱਠੇ ਪਤੰਗ ਉਡਾਏ, ਸ਼-ਰਾ-ਬ ਪੀਤੀ ਅਤੇ ਡੀਜੇ ਉਤੇ ਡਾਂਸ ਵੀ ਕੀਤਾ। ਪਰ ਇਸ ਦੌਰਾਨ ਦੋਵਾਂ ਵਿਚ ਲ-ੜਾ-ਈ ਹੋ ਗਈ। ਇਸ ਤੋਂ ਬਾਅਦ ਗੁਆਂਢੀ ਨੇ ਚੁੱਪਚਾਪ ਰਾਤ ਨੂੰ ਉਸ ਨੂੰ ਘਰ ਛੱਡ ਦਿੱਤਾ, ਸਵੇਰੇ ਨੌਜਵਾਨ ਦੀ ਮੌ-ਤ ਹੋ ਗਈ। ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੀ ਪਹਿਚਾਣ ਵਿਕਾਸ ਉਮਰ 27 ਸਾਲ ਵਾਸੀ ਗਾਂਧੀ ਨਗਰ ਦੇ ਰੂਪ ਵਜੋਂ ਹੋਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਆਂਢ ਵਿਚ ਰਹਿਣ ਵਾਲੇ ਬੌਬੀ ਦਾ ਨਵਾਂ ਵਿਆਹ ਹੋਇਆ ਸੀ ਅਤੇ ਇਹ ਉਸ ਦੀ ਪਹਿਲੀ ਲੋਹੜੀ ਸੀ। ਬੌਬੀ ਨੇ ਵਿਕਾਸ ਨੂੰ ਆਪਣੀ ਛੱਤ ਉਤੇ ਬੁਲਾ ਲਿਆ। ਉੱਥੇ ਖਾਣ-ਪੀਣ ਅਤੇ ਡੀਜੇ ਆਦਿ ਦਾ ਪ੍ਰਬੰਧ ਕੀਤਾ ਗਿਆ ਸੀ। ਵਿਕਾਸ ਸਾਰਾ ਦਿਨ ਉਸ ਦੀ ਛੱਤ ਉਤੇ ਹੀ ਰਿਹਾ। ਰਾਤ ਨੂੰ ਝ-ਗ-ੜੇ ਤੋਂ ਬਾਅਦ ਗੁਆਂਢੀ ਉਸ ਨੂੰ ਚੁਪ-ਚਾਪ ਘਰ ਵਿਚ ਬੈੱਡ ਉਤੇ ਪਾ ਗਏ।
ਪਰਿਵਾਰ ਨੇ ਸਵੇਰੇ ਕਰੀਬ 6 ਵਜੇ ਵਿਕਾਸ ਨੂੰ ਜਗਾਇਆ ਤਾਂ ਉਹ ਨਹੀਂ ਉਠਿਆ। ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਰੀਰ ਉਤੇ ਸੱ-ਟਾਂ ਦੇ ਨਿਸ਼ਾਨ ਮਿਲੇ
ਪਰਿਵਾਰ ਨੇ ਜਦੋਂ ਵਿਕਾਸ ਨੂੰ ਦੇਖਿਆ ਤਾਂ ਉਸ ਦੇ ਸਰੀਰ ਉਤੇ ਸੱ-ਟਾਂ ਦੇ ਨਿਸ਼ਾਨ ਸਨ। ਚਿਹਰੇ ਉਤੇ ਵੀ ਕਾਫੀ ਸੱ-ਟਾਂ ਸਨ। ਸਾਫ਼ ਹੈ ਕਿ ਉਸ ਨੂੰ ਬੁ-ਰੀ ਤਰ੍ਹਾਂ ਕੁੱ-ਟਿ-ਆ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਬੌਬੀ ਦੇ ਪਰਿਵਾਰ ਉਤੇ ਕੁੱਟ-ਮਾਰ ਦਾ ਦੋਸ਼ ਲਗਾਇਆ ਹੈ ਅਤੇ ਕਾਰਵਾਈ ਦੀ ਮੰਗ ਕੀਤੀ ਹੈ। ਵਿਕਾਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਅਤੇ ਬੌਬੀ ਦੇ ਪਰਿਵਾਰ ਨਾਲ ਜ਼ਮੀਨ ਨੂੰ ਲੈ ਕੇ ਝ-ਗ-ੜਾ ਚੱਲ ਰਿਹਾ ਸੀ। ਪਰ ਇਸ ਗੱਲ ਨੂੰ ਲੈ ਕੇ ਕਰੀਬ ਡੇਢ ਸਾਲ ਪਹਿਲਾਂ ਸਮਝੌਤਾ ਹੋ ਗਿਆ ਸੀ।
ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਬੌਬੀ ਦੇ ਪਰਿਵਾਰ ਨੇ ਉਸ ਸਮੇਂ ਦਾ ਗੁੱ-ਸਾ ਵਿਕਾਸ ਨਾਲ ਕੱਢਿਆ ਹੋਵੇ। ਵਿਕਾਸ ਦੀ ਮੌ-ਤ ਤੋਂ ਬਾਅਦ ਹੁਣ ਸਿਰਫ਼ ਉਸ ਦੀ ਵਿਧਵਾ ਮਾਂ ਹੀ ਬਚੀ ਹੈ। ਉਹ ਆਪਣੀ ਇਕ-ਲੌਤੀ ਭੈਣ ਦਾ ਇਕ-ਲੌਤਾ ਭਰਾ ਸੀ ਜੋ ਕਿ ਵਿਆਹਿਆ ਹੋਇਆ ਸੀ।
ਬੌਬੀ ਨੂੰ ਹਿਰਾਸਤ ਵਿਚ ਲਿਆ
ਪੁਲਿਸ ਵਲੋਂ ਘ-ਟ-ਨਾ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਇਸ ਮਾਮਲੇ ਦੀ ਜਾਂਚ ਲਈ ਬੌਬੀ ਨੂੰ ਹਿਰਾਸਤ ਵਿਚ ਲੈ ਕੇ ਪੁੱਛ ਗਿੱਛ ਕੀਤੀ ਜਾ ਰਹੀ ਹੈ। ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕਰ ਲਏ ਗਏ ਹਨ। ਪੋਸਟ ਮਾਰਟਮ ਦੀ ਰਿਪੋਰਟ ਦੇ ਆਧਾਰ ਉਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।