ਜਿਲ੍ਹਾ ਮੋਗਾ (ਪੰਜਾਬ) ਵਿਚ ਦੇਰ ਰਾਤ ਮੋਗਾ ਤੋਂ ਫ਼ਿਰੋਜ਼ਪੁਰ ਰੋਡ ਉਤੇ ਜੇ. ਸੀ. ਬੀ. ਅਤੇ ਕਾਰ ਦੀ ਟੱ-ਕ-ਰ ਹੋ ਗਈ। ਇਸ ਹਾਦਸੇ ਦੌਰਾਨ ਇਕ ਕਾਰ ਸਵਾਰ ਦੀ ਮੌਕੇ ਉਤੇ ਹੀ ਮੌ-ਤ ਹੋ ਗਈ ਅਤੇ ਦੂਜਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਜੇ. ਸੀ. ਬੀ. ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ, ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਚਸ਼ਮਦੀਦ ਨੇ ਦੱਸਿਆ ਕਿ ਅਸੀਂ ਸਿੱਧੂ ਹਸਪਤਾਲ ਦੇ ਕੋਲ ਖੜ੍ਹੇ ਸੀ ਕਿ ਅਚਾ-ਨਕ ਅਸੀਂ ਜ਼ੋਰ-ਦਾਰ ਆਵਾਜ਼ ਸੁਣੀ ਤਾਂ ਦੇਖਿਆ ਕਿ ਇੱਕ ਕਾਰ ਅਤੇ ਜੇ. ਸੀ. ਬੀ. ਦੀ ਟੱਕਰ ਹੋ ਗਈ ਹੈ। ਅਸੀਂ ਮੌਕੇ ਉਤੇ ਪਹੁੰਚ ਕੇ ਕਾਰ ਸਵਾਰ ਨੂੰ ਬਾਹਰ ਕੱਢਿਆ ਤਾਂ ਦੇਖਿਆ ਕਿ ਇਕ ਵਿਅਕਤੀ ਦੀ ਮੌ-ਤ ਹੋ ਚੁੱਕੀ ਸੀ ਅਤੇ ਦੂਜਾ ਗੰਭੀਰ ਜ਼ਖਮੀ ਸੀ।
ਨਿੱਜੀ ਹਸਪਤਾਲ ਵਿਚ ਕਰਵਾਇਆ ਦਾਖਲ
ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਸਾਬ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਸਿੱਧੂ ਹਸਪਤਾਲ ਨੇੜੇ ਹਾਦਸਾ ਵਾਪਰ ਗਿਆ ਹੈ। ਅਸੀਂ ਮੌਕੇ ਉਤੇ ਪਹੁੰਚ ਕੇ ਜ਼ਖਮੀ ਨੂੰ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਅਤੇ ਅੰਕੁਰ ਸੇਤੀਆ ਉਮਰ 27 ਸਾਲ ਦੀ ਮੌ-ਤ ਹੋ ਗਈ। ਉਸ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਭੇਜਿਆ। ਜੇ. ਸੀ. ਬੀ. ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਅੰਕੁਰ ਦੇ ਪਿਤਾ ਦੇ ਬਿਆਨਾਂ ਉਤੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਇਕ ਦੀ ਮੌ-ਤ, ਇਕ ਗੰਭੀਰ ਜ਼ਖਮੀ
ਇਸ ਮੌਕੇ ਕੌਂਸਲਰ ਮਨਜੀਤ ਸਿੰਘ ਨੇ ਦੱਸਿਆ ਕਿ ਅੰਕੁਰ ਸੇਤੀਆ ਉਮਰ 27 ਸਾਲ ਜੋ ਸਾਡੇ ਘਰ ਦੇ ਨੇੜੇ ਰਹਿੰਦਾ ਹੈ ਅਤੇ ਸਰਕਾਰੀ ਹਸਪਤਾਲ ਦੇ ਸਾਹਮਣੇ ਕੱਪੜੇ ਦੀ ਦੁਕਾਨ ਕਰਦਾ ਹੈ। ਉਸ ਦੀ ਦੇਰ ਰਾਤ ਹਾਦਸੇ ਵਿਚ ਮੌ-ਤ ਹੋ ਗਈ। ਜਿਸ ਦਾ ਇੱਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਸ ਦਾ ਦੂਜਾ ਸਾਥੀ ਗੌਤਮ ਉਮਰ 23 ਸਾਲ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।