ਜਿਲ੍ਹਾ ਲੁਧਿਆਣਾ (ਪੰਜਾਬ) ਦੇ ਫੋਕਲ ਪੁਆਇੰਟ ਫੇਜ਼-5 ਵਿੱਚ ਦੇਰ ਰਾਤ ਪਤੀ ਪਤਨੀ ਦੀ ਸ਼ੱ-ਕੀ ਹਾਲ ਵਿੱਚ ਮੌ-ਤ ਹੋ ਗਈ ਹੈ। ਉਨ੍ਹਾਂ ਦੇ ਕਮਰੇ ਵਿੱਚ ਇੱਕ ਭਾਂਡੇ ਵਿੱਚ ਜਲਿਆ ਹੋਇਆ ਕੋਲਾ ਮਿਲਿਆ ਹੈ। ਮੰਨਿਆ ਜਾ ਰਿਹਾ ਹੈ ਕਿ ਦੋਵਾਂ ਦੀ ਮੌ-ਤ ਦਮ ਘੁੱ-ਟ-ਣ ਨਾਲ ਹੋਈ ਹੈ। ਜਦੋਂ ਉਹ ਵਿਅਕਤੀ ਫੈਕਟਰੀ ਨਹੀਂ ਗਿਆ ਤਾਂ ਉਸ ਦੇ ਸਾਥੀਆਂ ਨੇ ਉਸ ਨੂੰ ਫੋਨ ਕਰਿਆ। ਜਦੋਂ ਕਿਸੇ ਨੇ ਫੋਨ ਨਾ ਚੁੱਕਿਆ ਤਾਂ ਫੈਕਟਰੀ ਕਰਮਚਾਰੀ ਉਸ ਦੇ ਕਮਰੇ ਵਿਚ ਪਹੁੰਚੇ ਤਾਂ ਕਮਰਾ ਅੰਦਰੋਂ ਬੰਦ ਸੀ। ਪੁਲਿਸ ਅਤੇ ਮਕਾਨ ਮਾਲਕ ਦੀ ਮੌਜੂਦਗੀ ਵਿਚ ਕਈ ਘੰਟੇ ਬਾਅਦ ਦਰਵਾਜ਼ਾ ਤੋੜ ਕੇ ਦੋਵਾਂ ਦੀਆਂ ਦੇਹਾਂ ਨੂੰ ਬਾਹਰ ਕੱਢਿਆ ਗਿਆ।
ਇਸ ਹਾਲ ਵਿਚ ਮਿਲੀਆਂ ਦੋਵਾਂ ਦੀਆਂ ਦੇਹਾਂ
ਜਦੋਂ ਲੋਕ ਕਮਰੇ ਵਿਚ ਦਾਖਲ ਹੋਏ ਤਾਂ ਉਹ ਅੰਦਰ ਦੇਖ ਕੇ ਹੈਰਾਨ ਰਹਿ ਗਏ। ਪਤੀ ਦੀ ਦੇਹ ਮੰਜੇ ਉਤੇ ਪਈ ਸੀ ਅਤੇ ਪਤਨੀ ਜ਼ਮੀਨ ਉਤੇ ਡਿੱ-ਗੀ ਪਈ ਸੀ। ਦੋਹਾਂ ਦੇ ਸਰੀਰ ਉਤੇ ਰਜਾਈ ਨਹੀਂ ਸੀ। ਮ੍ਰਿਤਕਾਂ ਦੀ ਪਹਿਚਾਣ ਕਰਨ ਉਮਰ 40 ਸਾਲ ਅਤੇ ਕਮਲਾ ਉਮਰ 38 ਸਾਲ ਦੇ ਰੂਪ ਵਜੋਂ ਹੋਈ ਹੈ। ਇਨ੍ਹਾਂ ਦੇ ਵਿਆਹ ਨੂੰ ਲਗਭਗ 7 ਸਾਲ ਹੋ ਗਏ ਸਨ। ਇਨ੍ਹਾਂ ਦੋਵਾਂ ਦੇ ਕੋਈ ਜੁਆਕ ਨਹੀਂ ਹੈ। ਦੋਵੇਂ ਨੇਪਾਲ ਦੇ ਰਹਿਣ ਵਾਲੇ ਸਨ। ਥਾਣਾ ਫੋਕਲ ਪੁਆਇੰਟ ਅਧੀਨ ਆਉਂਦੀ ਢੰਡਾਰੀ ਪੁਲਿਸ ਚੌਕੀ ਦੇ ਕਰਮਚਾਰੀਆਂ ਵਲੋਂ ਦੇਹਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਦੇ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਮ੍ਰਿਤਕ ਕਰਨ ਦੇ ਦੋਸਤ ਪ੍ਰੇਮ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਕਰਨ ਅਤੇ ਉਸ ਦੀ ਪਤਨੀ ਦੋਵੇਂ ਵੱਖੋ ਵੱਖ ਫੈਕਟਰੀਆਂ ਵਿੱਚ ਕੰਮ ਕਰਦੇ ਸਨ। ਕਰਨ ਉਨ੍ਹਾਂ ਦੇ ਨਾਲ ਕਿੰਗਜ਼ ਐਕਸਪੋਰਟ ਵਿੱਚ ਕੰਮ ਕਰਦਾ ਹੈ। ਸੋਮਵਾਰ ਨੂੰ ਉਸ ਦੀ ਸਿਹਤ ਠੀਕ ਨਹੀਂ ਸੀ। ਉਹ ਘਰ ਚਲਾ ਗਿਆ। ਜਦੋਂ ਉਹ ਅਗਲੇ ਦਿਨ ਕੰਮ ਉਤੇ ਨਹੀਂ ਆਇਆ ਤਾਂ ਉਨ੍ਹਾਂ ਨੇ ਉਸ ਨੂੰ ਅਤੇ ਉਸ ਦੀ ਪਤਨੀ ਦੋਵਾਂ ਨੂੰ ਫੋਨ ਕੀਤਾ। ਕਿਸੇ ਨੇ ਫੋਨ ਨਹੀਂ ਚੁੱਕਿਆ। ਉਹ ਕਾਫੀ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਦੇਰ ਰਾਤ ਉਸ ਦੇ ਕਮਰੇ ਵਿਚ ਪਹੁੰਚੇ।
ਦਰਵਾਜ਼ਾ ਤੋੜ ਕੇ ਦੇਹਾਂ ਨੂੰ ਕੱਢਿਆ ਬਾਹਰ
ਪ੍ਰੇਮ ਦੇ ਦੱਸਣ ਅਨੁਸਾਰ ਉਸ ਨੇ ਕਰਨ ਦਾ ਦਰਵਾਜ਼ਾ ਕਾਫੀ ਖੜਕਾਇਆ ਪਰ ਦਰਵਾਜ਼ਾ ਨਹੀਂ ਖੁੱਲ੍ਹਿਆ। ਉਸ ਨੇ ਤੁਰੰਤ ਆਪਣੇ ਬਾਕੀ ਸਾਥੀਆਂ ਨੂੰ ਸੂਚਿਤ ਕੀਤਾ। ਇਸ ਘ-ਟ-ਨਾ ਸਬੰਧੀ ਮਕਾਨ ਮਾਲਕ ਅਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਦੀ ਮੌਜੂਦਗੀ ਵਿੱਚ ਲੋਕਾਂ ਦੀ ਮਦਦ ਨਾਲ ਕਮਰੇ ਦਾ ਦਰਵਾਜ਼ਾ ਤੋੜਿਆ ਗਿਆ। ਕਮਰੇ ਵਿੱਚ ਪਤੀ ਅਤੇ ਪਤਨੀ ਦੀਆਂ ਦੇਹਾਂ ਪਈਆਂ ਸਨ। ਕਮਲਾ ਜ਼ਮੀਨ ਉਤੇ ਪਈ ਸੀ। ਕਰਨ ਮੰਜੇ ਉਤੇ ਪਿਆ ਸੀ। ਉਸ ਦੇ ਕਮਰੇ ਵਿੱਚ ਇੱਕ ਭਾਂਡਾ ਪਿਆ ਸੀ ਜਿਸ ਵਿੱਚ ਕੋਲਾ ਬਲ ਰਿਹਾ ਸੀ। ਉਨ੍ਹਾਂ ਨੂੰ ਸ਼ੱ-ਕ ਹੈ ਕਿ ਪਤੀ ਅਤੇ ਪਤਨੀ ਦੀ ਮੌ-ਤ ਦਮ ਘੁੱ-ਟ-ਣ ਕਾਰਨ ਹੋਈ ਹੈ।