ਧੁੰਦ ਕਾਰਨ, ਟਰਾਲੇ ਨਾਲ ਟਕ-ਰਾਈ, ਪੰਜਾਬ ਪੁਲਿਸ ਦੀ ਬੱਸ, ਲੇਡੀ ਕਾਂਸਟੇਬਲ, ਏਐਸਆਈ ਸਮੇਤ 3 ਨੇ ਤਿਆਗੇ ਪ੍ਰਾਣ

Punjab

ਜਿਲ੍ਹਾ ਹੁਸ਼ਿਆਰਪੁਰ (ਪੰਜਾਬ) ਵਿਚ ਪਠਾਨਕੋਟ ਹਾਈਵੇਅ ਉਤੇ ਖੜ੍ਹੇ ਟਰਾਲੇ ਨਾਲ ਪੁਲਿਸ ਦੀ ਬੱਸ ਦੀ ਟੱ-ਕ-ਰ ਹੋ ਗਈ। ਇਸ ਦੌਰਾਨ ਬੱਸ ਵਿੱਚ ਸਵਾਰ ਇੱਕ ਮਹਿਲਾ ਕਰਮਚਾਰੀ ਸਮੇਤ 3 ਕਰਮਚਾਰੀਆਂ ਦੀ ਮੌ-ਤ ਹੋ ਗਈ, ਜਦੋਂ ਕਿ ਬੱਸ ਵਿੱਚ ਸਫ਼ਰ ਕਰ ਰਹੇ 15 ਕਰਮਚਾਰੀ ਜ਼ਖ਼ਮੀ ਹੋ ਗਏ।

ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਇਲਾਕਾ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਖਮੀ ਕਰਮਚਾਰੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਬੱਸ ਵਿੱਚ 18 ਪੁਲਿਸ ਕਰਮਚਾਰੀ ਸਵਾਰ ਸਨ। ਇਸ ਹਾਦਸੇ ਵਿੱਚ ਲੇਡੀ ਕਾਂਸਟੇਬਲ ਸ਼ਾਲੂ ਰਾਣਾ (7 ਬਟਾਲੀਅਨ ਪੀ. ਏ. ਪੀ. ਜਲੰਧਰ), ਏ. ਐਸ. ਆਈ ਹਰਦੇਵ ਸਿੰਘ (75 ਬਟਾਲੀਅਨ ਪੀ. ਏ. ਪੀ. ਜਲੰਧਰ) ਅਤੇ ਬੱਸ ਡਰਾਈਵਰ ਗੁਰਪ੍ਰੀਤ ਸਿੰਘ (ਗੁਰਦਾਸਪੁਰ ਪੁਲਿਸ) ਦੀ ਮੌ-ਤ ਹੋ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ ਸਥਿਤ ਪੰਜਾਬ ਆਰਮਡ ਪੁਲਿਸ (ਪੀ. ਏ. ਪੀ.) ਕੰਪਲੈਕਸ ਤੋਂ ਕਰਮਚਾਰੀਆਂ ਨੂੰ ਗੁਰਦਾਸਪੁਰ ਵਿਚ ਲਾਅ ਐਂਡ ਆਰਡਰ ਡਿਊਟੀ ਉਤੇ ਜਾਣਾ ਸੀ। ਇਸ ਦੇ ਲਈ ਗੁਰਦਾਸਪੁਰ ਤੋਂ ਮੁਲਾਜ਼ਮਾਂ ਨੂੰ ਲੈਣ ਲਈ ਰਾਤ ਨੂੰ ਹੀ ਬੱਸ ਪੀ. ਏ. ਪੀ. ਪਹੁੰਚ ਗਈ ਸੀ।

ਮੁਲਾਜ਼ਮਾਂ ਨੂੰ ਲਿਆਉਣ ਦੀ ਡਿਊਟੀ ਡਰਾਈਵਰ ਗੁਰਪ੍ਰੀਤ ਨੂੰ ਸੌਂਪੀ ਗਈ ਸੀ। ਸਾਰਿਆਂ ਨੇ ਸਵੇਰੇ ਅੱਠ ਵਜੇ ਗੁਰਦਾਸਪੁਰ ਵਿੱਚ ਰਿਪੋਰਟ ਕਰਨੀ ਸੀ। ਪਰ 6.30 ਵਜੇ ਮੁਕੇਰੀਆਂ ਦੇ ਬੱਸ ਸਟੈਂਡ ਆਇਮਾ ਨੇੜੇ ਸੰਘਣੀ ਧੁੰਦ ਕਾਰਨ ਪੁਲਿਸ ਦੀ ਬੱਸ ਹਾਈਵੇਅ ਉਤੇ ਖੜ੍ਹੇ ਇਕ ਟਰਾਲੇ ਨਾਲ ਜਾ ਟਕਰਾਈ।

ਘਟਨਾ ਵਾਲੀ ਥਾਂ ਨੇੜੇ ਸਥਿਤ ਧਾਰਮਿਕ ਸਥਾਨ ਉਤੇ ਸੇਵਾ ਕਰ ਰਹੇ ਇਕ ਵਿਅਕਤੀ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਬੱਸ ਵਿਚ ਹੀ ਸਫ਼ਰ ਕਰ ਰਹੇ ਮੁਲਾਜ਼ਮ ਉਨ੍ਹਾਂ ਕੋਲ ਆਏ ਅਤੇ ਘ-ਟ-ਨਾ ਬਾਰੇ ਦੱਸਿਆ। ਇਸ ਤੋਂ ਬਾਅਦ ਸਥਾਨਕ ਲੋਕ ਮਦਦ ਲਈ ਪਹੁੰਚ ਗਏ।

ਲੋਕਾਂ ਨੇ ਬੱਸ ਵਿੱਚ ਫਸੇ ਮੁਲਾਜ਼ਮਾਂ ਨੂੰ ਕੱਢਿਆ ਬਾਹਰ

ਚਸ਼ਮਦੀਦਾਂ ਦੇ ਮੁਤਾਬਕ ਕਈ ਪੁਲਿਸ ਮੁਲਾਜ਼ਮ ਜ਼ਖ਼ਮੀ ਹਾਲ ਵਿੱਚ ਬੱਸ ਵਿੱਚ ਫਸੇ ਹੋਏ ਸਨ। ਉਨ੍ਹਾਂ ਨੂੰ ਬੱਸ ਵਿਚੋਂ ਬਾਹਰ ਕੱਢ ਕੇ ਇਲਾਜ ਲਈ ਮੁਕੇਰੀਆਂ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਜਿਸ ਵਿੱਚੋਂ ਦੋ ਗੰਭੀਰ ਜਖਮੀ ਮੁਲਾਜ਼ਮਾਂ ਨੂੰ ਨਿੱਜੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ।

ਏ. ਐਸ. ਆਈ. ਨੇ ਦੱਸਿਆ- ਬੱਸ ਵਿੱਚ ਕਈ ਮੁਲਾਜ਼ਮ ਸੌਂ ਰਹੇ ਸਨ

ਬੱਸ ਵਿੱਚ ਮੌਜੂਦ ਪੁਲਿਸ ਮੁਲਾਜ਼ਮ ਏ. ਐਸ. ਆਈ. ਜਰਿੰਦਰ ਸਿੰਘ ਨੇ ਦੱਸਿਆ ਕਿ ਉਹ ਕਰੀਬ ਪੰਜ ਵਜੇ ਸਵੇਰੇ ਪੀ. ਏ. ਪੀ. ਤੋਂ ਗੁਰਦਾਸਪੁਰ ਲਈ ਰਵਾਨਾ ਹੋਏ ਸਨ। ਬੱਸ ਵਿੱਚ ਜ਼ਿਆਦਾਤਰ ਮੁਲਾਜ਼ਮ ਸੌਂ ਰਹੇ ਸਨ। ਇਸ ਦੌਰਾਨ ਇੱਕ ਮੁਲਾਜ਼ਮ ਨੇ ਰੌਲਾ ਪਾਇਆ ਕਿ ਬੱਸ ਗਲਤ ਸਾਈਡ ਉਤੇ ਚੱਲ ਰਹੀ ਹੈ। ਇਸ ਤੋਂ ਪਹਿਲਾਂ ਕਿ ਸਾਰੇ ਮੁਲਾਜ਼ਮ ਸਮਝਦੇ ਉਨ੍ਹਾਂ ਦੀ ਬੱਸ ਸੜਕ ਕਿਨਾਰੇ ਖੜ੍ਹੇ ਟਰਾਲੇ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਮ-ਰ-ਨ ਵਾਲੇ ਸਾਰੇ ਮੁਲਾਜ਼ਮ ਬੱਸ ਦੇ ਮੂਹਰਲੇ ਪਾਸੇ ਬੈਠੇ ਸਨ।

ਇਹ ਮੁਲਾਜ਼ਮਾਂ ਹੋਏ ਜਖ਼ਮੀ

ਏ. ਐਸ. ਆਈ. ਤਿਲਕ ਰਾਮ, ਏ. ਐਸ. ਆਈ. ਵਿਜੇ ਕੁਮਾਰ, ਏ. ਐਸ. ਆਈ ਜਸਵੀਰ, ਏ. ਐਸ. ਆਈ. ਕੁਲਦੀਪ ਸਿੰਘ, ਏ. ਐਸ. ਆਈ ਸੰਜੀਵ ਕੁਮਾਰ, ਏ. ਐਸ. ਆਈ. ਹਰਦੀਪ ਕੁਮਾਰ, ਏ. ਐਸ. ਆਈ. ਕੁੰਦਨ ਲਾਲ, ਏ. ਐਸ. ਆਈ. ਮਹਿੰਦਰ ਪਾਲ, ਏ. ਐਸ. ਆਈ. ਬਲਵਿੰਦਰ ਸਿੰਘ, ਹੈੱਡ ਕਾਂਸਟੇਬਲ ਗੁਰਮੀਤ ਸਿੰਘ, ਹੈੱਡ ਕਾਂਸਟੇਬਲ ਸੰਜੀਵ ਕੁਮਾਰ, ਕਾਂਸਟੇਬਲ ਮਨਪ੍ਰੀਤ ਕੌਰ ਅਤੇ ਕਾਂਸਟੇਬਲ ਨਵਪ੍ਰੀਤ ਕੌਰ ਜ਼ਖ਼ਮੀ ਹੋ ਗਏ।

ਪੰਜਾਬ ਸਰਕਾਰ ਵੱਲੋਂ ਮ੍ਰਿਤਕ ਮੁਲਾ-ਜ਼ਮਾਂ ਦੇ ਪਰਿਵਾਰਾਂ ਨੂੰ ਇੱਕ – ਇੱਕ ਕਰੋੜ ਰੁਪਏ ਦੀ ਮਦਦ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਨੀਤੀ ਤਹਿਤ ਮੁਕੇਰੀਆਂ ਸੜਕ ਹਾਦਸੇ ਵਿੱਚ ਮਾ-ਰੇ ਗਏ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਇੱਕ ਕਰੋੜ ਰੁਪਏ ਦੀ ਸਹਾਇਤਾ HDFC ਬੈਂਕ ਵਲੋਂ ਦਿੱਤੀ ਜਾਵੇਗੀ। ਪੰਜਾਬ ਪੁਲਿਸ ਸਾਡੀ ਸ਼ਾਨ ਹੈ। ਅਸੀਂ ਹਮੇਸ਼ਾ ਆਪਣੇ ਬਹਾਦਰ ਸੈਨਿਕਾਂ ਦੇ ਪਰਿਵਾਰਾਂ ਨਾਲ ਖੜ੍ਹੇ ਰਹਾਂਗੇ।

Leave a Reply

Your email address will not be published. Required fields are marked *