ਖਰੜ (ਪੰਜਾਬ) ਦੇ ਲਾਂਡਰਾਂ ਰੋਡ ਸੈਕਟਰ-115 ਸਥਿਤ ਸਕਾਈਲਾਰਕ ਸੁਸਾਇਟੀ ਦੇ ਫਲੈਟ ਦੀ ਚੌਥੀ ਮੰਜ਼ਿਲ ਤੋਂ ਛਾ-ਲ, ਮਾ-ਰ ਇਕ ਨੌਜਵਾਨ ਨੇ ਖੁ-ਦ-ਕੁ-ਸ਼ੀ ਕਰ ਲਈ ਹੈ। ਮ੍ਰਿਤਕ ਦੀ ਪਹਿਚਾਣ ਸਿਮਰਨਜੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਦੇ ਰੂਪ ਵਜੋਂ ਹੋਈ ਹੈ। ਸੂਚਨਾ ਮਿਲਦੇ ਹੀ ਮੌਕੇ ਉਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸ਼ਾਹਪੁਰ ਆਰੀਆ ਗੁਰਦਾਸ ਦਾ ਰਹਿਣ ਵਾਲਾ ਸਿਮਰਨਜੀਤ ਸਿੰਘ ਉਮਰ 30 ਸਾਲ ਜੋ ਕਿ ਅਣਵਿਆਹਿਆ ਸੀ ਅਤੇ ਬੀਤੀ ਰਾਤ ਇਸੇ ਸੁਸਾਇਟੀ ਦੇ ਅੰਦਰ ਰਹਿਣ ਵਾਲੇ ਇੱਕ ਦੋਸਤ ਦੇ ਕੋਲ ਆਇਆ ਸੀ। ਜਿਸ ਨੇ ਤੜਕੇ ਕਰੀਬ 4:45 ਵਜੇ ਫਲੈਟ ਦੀ ਬਾਲਕੋਨੀ ਤੋਂ ਛਾ-ਲ ਮਾ-ਰ ਦਿੱਤੀ। ਉਥੋਂ ਤੁਰੰਤ ਉਸ ਨੂੰ ਹਸਪਤਾਲ ਲਿਜਾਇਆ ਗਿਆ। ਜਿਥੇ ਡਾਕਟਰਾਂ ਨੇ ਮੁੱਢਲੀ ਜਾਂਚ ਕਰਨ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮੌਕੇ ਤੋਂ ਕੋਈ ਵੀ ਸੁ-ਸਾ-ਈ-ਡ ਨੋਟ ਜਾਂ ਕੋਈ ਹੋਰ ਸੁਰਾਗ ਨਹੀਂ ਮਿਲਿਆ ਹੈ ਜਿਸ ਤੋਂ ਉਪਰੋਕਤ ਘ-ਟ-ਨਾ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇ।
ਸਿਮਰਨਜੀਤ ਸਿੰਘ ਦੇ ਪਿਤਾ ਦੀ ਹੋ ਚੁੱਕੀ ਹੈ ਮੌ-ਤ
ਮ੍ਰਿਤਕ ਦੇ ਦੋਸਤ ਪਰਮਵੀਰ ਸਿੰਘ ਨੇ ਦੱਸਿਆ ਕਿ ਉਹ ਇੱਕ ਸਾਲ ਪਹਿਲਾਂ ਇੱਕ ਕੰਪਨੀ ਵਿੱਚ ਇਕੱਠੇ ਕੰਮ ਕਰਦੇ ਸਨ। ਉਥੋਂ ਦੋਵੇਂ ਦੋਸਤ ਬਣ ਗਏ। ਸਿਮਰਨਜੀਤ ਸਿੰਘ ਦੇ ਪਿਤਾ ਦੀ ਪਹਿਲਾਂ ਹੀ ਮੌ-ਤ ਹੋ ਚੁੱਕੀ ਹੈ। ਉਸ ਦਾ ਵੱਡਾ ਭਰਾ ਗੁਰਦਾਸਪੁਰ ਰਹਿੰਦਾ ਹੈ। ਜਦੋਂ ਕਿ ਸਿਮਰਨਜੀਤ ਸਿੰਘ ਇੱਥੇ ਫੇਜ਼-11 ਸਥਿਤ ਕਿਰਾਏ ਦੇ ਮਕਾਨ ਵਿੱਚ ਆਪਣੀ ਮਾਂ ਨਾਲ ਰਹਿੰਦਾ ਸੀ। ਹਾਲ ਹੀ ਵਿਚ ਜਦੋਂ ਉਹ ਆਪਣੇ ਪਿੰਡ ਗਿਆ ਸੀ ਤਾਂ ਵਾਪਸ ਆਉਣ ਉਤੇ ਉਸ ਦੀ ਮਾਂ ਉੱਥੇ ਹੀ ਰੁਕ ਗਈ ਸੀ। ਇਸ ਲਈ ਉਸ ਨੇ ਆਪਣੇ ਦੋਸਤ ਪਰਮਵੀਰ ਦੇ ਕੋਲ ਉਸ ਦੇ ਫਲੈਟ ਵਿੱਚ ਰਹਿਣ ਲਈ ਕਿਹਾ ਸੀ।
ਸਿਮਰਨਜੀਤ ਸਿੰਘ ਨੇ ਕੈਨੇਡਾ ਦੇ ਵੀਜ਼ੇ ਲਈ ਅਪਲਾਈ ਕੀਤਾ ਸੀ ਜੋ ਦੋ ਵਾਰ ਰੱਦ ਹੋ ਗਿਆ ਸੀ। ਇਸ ਤੋਂ ਇਲਾਵਾ ਉਸ ਕੋਲ ਕੋਈ ਕੰਮ ਨਹੀਂ ਸੀ ਅਤੇ ਘਰ ਦੀਆਂ ਜ਼ਿੰਮੇਵਾਰੀਆਂ ਜਿਆਦਾ ਸਨ। ਜਿਸ ਕਾਰਨ ਉਹ ਮਾਨ-ਸਿਕ ਤੌਰ ਉਤੇ ਪ੍ਰੇ-ਸ਼ਾ-ਨ ਨਜ਼ਰ ਆ ਰਿਹਾ ਸੀ। ਪੁਲਿਸ ਨੇ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਖਰੜ ਦੀ ਮੋਰਚਰੀ ਵਿੱਚ ਭੇਜ ਦਿੱਤਾ ਅਤੇ ਇਸ ਮਾਮਲੇ ਸਬੰਧੀ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ।