ਜਿਲ੍ਹਾ ਅੰਮ੍ਰਿਤਸਰ (ਪੰਜਾਬ) ਦੇ ਸਿਵਲ ਹਸਪਤਾਲ ਵਿਚ ਵੀਰਵਾਰ ਨੂੰ ਇੱਕ ਅਪ-ਰਾਧੀ ਦਾ ਮੈਡੀਕਲ ਕਰਵਾਉਣ ਆਏ ਇੱਕ ਏ. ਐਸ. ਆਈ. ਦੀ ਦਿਲ ਦਾ ਦੌ-ਰਾ ਪੈਣ ਕਾਰਨ ਮੌ-ਤ ਹੋ ਗਈ। ਚਸ਼ਮ-ਦੀਦਾਂ ਦੇ ਅਨੁਸਾਰ, ਅਪ-ਰਾਧੀ ਏ. ਐਸ. ਆਈ. ਨੂੰ ਚਕਮਾ ਦੇ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਦੋਂ ਏ. ਐਸ. ਆਈ. ਨੇ ਉਸ ਦਾ ਪਿੱਛਾ ਕੀਤਾ ਤਾਂ ਉਸ ਨੂੰ ਸਾਹ ਚੜ੍ਹ ਗਿਆ ਅਤੇ ਉਸ ਨੂੰ ਦਿਲ ਦਾ ਦੌ-ਰਾ ਪੈ ਗਿਆ।
ਹਾਲਾਂਕਿ ਪੁਲਿਸ ਦਾ ਇਸ ਮਾਮਲੇ ਵਿੱਚ ਕਹਿਣਾ ਹੈ ਕਿ ਕੋਈ ਵੀ ਅਪ-ਰਾਧੀ ਨਹੀਂ ਭੱਜਿਆ। ਹਸਪਤਾਲ ਵਿਚ ਅਪ-ਰਾਧੀ ਦਾ ਮੈਡੀਕਲ ਕਰਵਾਉਣ ਦੌਰਾਨ ਏ. ਐੱਸ. ਆਈ. ਦੀ ਮੌ-ਤ ਹੋ ਗਈ ਹੈ।
ਮੌਕੇ ਉਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਥਾਣਾ ਬੱਸ ਸਟੈਂਡ ਉਤੇ ਤਾਇਨਾਤ ਏ. ਐੱਸ. ਆਈ. ਪਰਮਜੀਤ ਸਿੰਘ ਵੀਰਵਾਰ ਸਵੇਰੇ ਅਪ-ਰਾਧੀ ਨੂੰ ਲੈ ਕੇ ਸਿਵਲ ਹਸਪਤਾਲ ਪਹੁੰਚੇ। ਉਹ ਅਪ-ਰਾਧੀ ਨੂੰ ਜੇਲ੍ਹ ਲਿਜਾਣ ਤੋਂ ਪਹਿਲਾਂ ਡਾਕਟਰੀ ਜਾਂਚ ਕਰਵਾਉਣ ਆਏ ਸੀ। ਇਸ ਦੌਰਾਨ ਅਪਰਾਧੀ ਨੇ ਉਨ੍ਹਾਂ ਨੂੰ ਚਕਮਾ ਦੇ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਏ. ਐਸ. ਆਈ. ਨੇ ਪਿੱਛਾ ਕਰਕੇ ਮੁਜਰਿਮ ਨੂੰ ਫਿਰ ਫੜ ਲਿਆ।
ਮੁਜਰਿਮ ਦਾ ਪਿੱਛਾ ਕਰਦੇ ਹੋਏ ਚੜ੍ਹਿਆ ਸਾਹ
ਇਸ ਭੱਜ-ਦੌੜ ਵਿਚ ਹੀ ਏ. ਐਸ. ਆਈ. ਨੂੰ ਸਾਹ ਚੜ੍ਹ ਗਿਆ। ਸਾਹਮਣੇ ਆਈ ਇੱਕ ਵੀਡੀਓ ਵਿੱਚ ਦੇਖਿਆ ਜਾ ਰਿਹਾ ਹੈ ਕਿ ਏ. ਐਸ. ਆਈ. ਨੇ ਭੱਜ ਕੇ ਮੁਜ-ਰਿਮ ਨੂੰ ਫੜ ਲਿਆ ਹੈ ਅਤੇ ਉਨ੍ਹਾਂ ਦਾ ਸਾਹ ਫੁਲ ਰਿਹਾ ਹੈ। ਉਹ ਗੱਲ ਕਰਨ ਦੇ ਹਾਲ ਵਿਚ ਵੀ ਨਹੀਂ ਸਨ। ਜਦੋਂ ਉਹ ਫੜੇ ਗਏ ਅਪ-ਰਾਧੀ ਨੂੰ ਹਸਪਤਾਲ ਲੈ ਕੇ ਜਾਣ ਲੱਗੇ ਤਾਂ ਰਸਤੇ ਵਿਚ ਉਨ੍ਹਾਂ ਨੂੰ ਦਿਲ ਦਾ ਦੌ-ਰਾ ਪੈ ਗਿਆ। ਹੋਰ ਪੁਲਿਸ ਵਾਲੇ ਉਨ੍ਹਾਂ ਨੂੰ ਤੁਰੰਤ ਐਮਰਜੈਂਸੀ ਰੂਮ ਵਿੱਚ ਲੈ ਗਏ, ਜਿੱਥੇ ਉਨ੍ਹਾਂ ਦੀ ਮੌ-ਤ ਹੋ ਗਈ।
ਪੁਲਿਸ ਨੇ ਦੋਸ਼ੀ ਨੂੰ ਫੜਿਆ
ਪੁਲਿਸ ਇਸ ਪੂਰੀ ਘ-ਟ-ਨਾ ਤੋਂ ਸਾਫ਼ ਇਨਕਾਰ ਕਰ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਡਾਕਟਰੀ ਇਲਾਜ ਦੌਰਾਨ ਪਰਮਜੀਤ ਸਿੰਘ ਨੂੰ ਦਿਲ ਦਾ ਦੌ-ਰਾ ਪਿਆ ਹੈ। ਪੁਲਿਸ ਨੂੰ ਚਕਮਾ ਦੇ ਕੇ ਕੋਈ ਵੀ ਅਪਰਾਧੀ ਨਹੀਂ ਭੱਜਿਆ। ਤਫ਼ਤੀਸ਼ ਲਈ ਲਿਆਂਦਾ ਗਿਆ ਮੁਜਰਿਮ ਵੀ ਪੁਲਿਸ ਦੀ ਗ੍ਰਿਫ਼ਤ ਵਿਚ ਹੈ।
ਏ. ਐਸ. ਆਈ. ਦੇ ਪਰਿਵਾਰਕ ਮੈਂਬਰ ਮੌਕੇ ਉਤੇ ਪਹੁੰਚੇ
ਏ. ਐਸ. ਆਈ. ਪਰਮਜੀਤ ਸਿੰਘ ਉਮਰ ਦੀ ਉਮਰ 51 ਸਾਲ ਸੀ। ਉਹ ਅੰਮ੍ਰਿਤਸਰ ਦੇ ਫਤਿਹਗੜ੍ਹ ਚੂੜੀਆਂ ਰੋਡ ਦੇ ਰਹਿਣ ਵਾਲੇ ਸਨ। ਇਸ ਹਾਦਸੇ ਤੋਂ ਬਾਅਦ ਉਨ੍ਹਾਂ ਦੀ ਪਤਨੀ ਅਤੇ ਭੈਣ ਹਸਪਤਾਲ ਪਹੁੰਚ ਗਏ। ਉਹ ਡੂੰਘੇ ਸਦਮੇ ਵਿੱਚ ਸਨ ਅਤੇ ਰੋ ਰਹੇ ਸਨ। ਸਦਮੇ ਕਾਰਨ ਦੋਵੇਂ ਨੇ ਕਿਸੇ ਨਾਲ ਗੱਲ ਵੀ ਨਹੀਂ ਕੀਤੀ। ਮਹਿਲਾ ਪੁਲਿਸ ਕਰਮਚਾਰੀ ਉਨ੍ਹਾਂ ਨੂੰ ਸੰਭਾਲਣ ਵਿਚ ਰੁੱਝੀ ਰਹੀ।