ਜੰਮੂ-ਕਸ਼ਮੀਰ ਵਿਚ ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਸੈਕਟਰ ਵਿੱਚ ਬਾ-ਰੂ-ਦੀ ਸੁਰੰਗ ਦੇ ਧ-ਮਾ-ਕੇ ਵਿੱਚ ਪੰਜਾਬ ਦਾ ਇੱਕ ਜਵਾਨ ਸ਼ਹੀਦ ਹੋ ਗਿਆ। ਸ਼ਹੀਦ ਅਜੇ ਸਿੰਘ ਉਮਰ 23 ਸਾਲ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਦੇ ਪਿੰਡ ਰਾਮਗੜ੍ਹ ਸਰਦਾਰਾਂ ਦਾ ਰਹਿਣ ਵਾਲਾ ਸੀ।
ਪਰਿਵਾਰ ਨੂੰ ਫੌਜ ਵੱਲੋਂ ਵੀਰਵਾਰ ਨੂੰ ਦੇਰ ਸ਼ਾਮ ਇਸ ਦੀ ਸੂਚਨਾ ਦਿੱਤੀ ਗਈ। ਜਿਸ ਤੋਂ ਬਾਅਦ ਪੂਰੇ ਪਿੰਡ ਵਿਚ ਸੋਗ ਛਾ ਗਿਆ। ਦੱਸਿਆ ਜਾ ਰਿਹਾ ਹੈ ਕਿ ਜਦੋਂ ਉਕਤ ਇਲਾਕੇ ਵਿਚ ਜਵਾਨਾਂ ਦੀ ਟੀਮ ਗਸ਼ਤ ਕਰ ਰਹੀ ਸੀ। ਉਸ ਸਮੇਂ ਜਵਾਨ ਬਾਰੂਦੀ ਸੁਰੰਗ ਦੇ ਧ-ਮਾ-ਕੇ ਦੀ ਲਪੇਟ ਵਿਚ ਆ ਗਿਆ। ਇਸ ਦੌਰਾਨ ਦੋ ਫੌਜੀ ਜ਼ਖਮੀ ਵੀ ਹੋ ਗਏ।
ਗਰੀਬੀ ਤੋਂ ਨਿਕਲ ਕੇ ਬਣਿਆ ਅਗਨੀਵੀਰ
ਅਜੈ ਸਿੰਘ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ। ਅੱਤ ਦੀ ਗਰੀਬੀ ਵਿੱਚ ਦਿਨ-ਰਾਤ ਮਿਹਨਤ ਕਰਨ ਤੋਂ ਬਾਅਦ ਫਰਵਰੀ 2022 ਵਿੱਚ ਅਗਨੀਵੀਰ ਭਰਤੀ ਹੋਇਆ ਸੀ। ਸਿਰਫ਼ 23 ਸਾਲ ਦੇ ਅਜੈ ਸਿੰਘ ਦੇ ਪਰਿਵਾਰ ਵਿੱਚ ਪਿਤਾ ਕਾਲਾ ਸਿੰਘ, ਮਾਂ ਲਕਸ਼ਮੀ ਤੋਂ ਇਲਾਵਾ 6 ਭੈਣਾਂ ਹਨ। ਉਹ ਇਕ-ਲੌਤਾ ਭਰਾ ਸੀ।
ਅੰਤਮ ਸੰਸਕਾਰ ਸ਼ੁੱਕਰਵਾਰ ਨੂੰ
ਦੱਸਿਆ ਜਾ ਰਿਹਾ ਹੈ ਕਿ ਜੰਮੂ-ਕਸ਼ਮੀਰ ਤੋਂ ਸ਼ਹੀਦ ਅਜੇ ਸਿੰਘ ਦੀ ਮ੍ਰਿਤਕ ਦੇਹ ਨੂੰ ਫੌਜ ਵਲੋਂ ਸ਼ੁੱਕਰਵਾਰ ਦੁਪਹਿਰ ਤੱਕ ਪਿੰਡ ਲਿਆਂਦਾ ਜਾ ਸਕਦਾ ਹੈ। ਫਿਲਹਾਲ ਪਰਿਵਾਰ ਅਤੇ ਪ੍ਰਸ਼ਾਸਨ ਨੂੰ ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਸੰਭਵ ਹੈ ਕਿ ਸ਼ੁੱਕਰਵਾਰ ਨੂੰ ਸ਼ਹੀਦ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਐਸ. ਐਸ. ਪੀ. ਨੇ ਇੱਕ ਟੀਮ ਸ਼ਹੀਦ ਦੇ ਘਰ ਭੇਜੀ
ਅਜੈ ਸਿੰਘ ਦੀ ਸ਼ਹਾਦਤ ਦੀ ਸੂਚਨਾ ਮਿਲਣ ਤੋਂ ਬਾਅਦ ਐਸ. ਐਸ. ਪੀ. ਅਮਨੀਤ ਕੌਂਡਲ ਨੇ ਸਬੰਧਤ ਥਾਣੇ ਦੇ SHO ਦੀ ਅਗਵਾਈ ਵਿੱਚ ਇੱਕ ਟੀਮ ਨੂੰ ਸ਼ਹੀਦ ਦੇ ਘਰ ਭੇਜਿਆ। ਸ਼ਹੀਦ ਦੇ ਘਰ ਪੁੱਜੇ ਐਸ. ਐਚ. ਓ. ਵਲੋਂ ਪਰਿਵਾਰ ਨੂੰ ਦਿਲਾਸਾ ਦਿੱਤਾ ਗਿਆ। ਐਸ. ਐਸ. ਪੀ. ਨੇ ਦੱਸਿਆ ਕਿ ਸ਼ਹੀਦ ਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ। ਉਹ ਪਰਿਵਾਰ ਦੇ ਨਾਲ ਹਮੇਸ਼ਾ ਖੜੇ ਰਹਾਂਗੇ।
ਇਸ ਤਰ੍ਹਾਂ ਹੋਇਆ ਹਾਦਸਾ
ਇਸ ਮਾਮਲੇ ਬਾਰੇ ਜਾਣਕਾਰੀ ਅਨੁਸਾਰ ਵੀਰਵਾਰ ਸਵੇਰੇ ਕਰੀਬ 10.30 ਵਜੇ ਫੌਜ ਦੀ ਇੱਕ ਟੀਮ ਨੌਸ਼ਹਿਰਾ ਸੈਕਟਰ ਦੇ ਕਲਾਲ ਇਲਾਕੇ ਵਿੱਚ ਪੋਖਰਾ ਚੌਕੀ ਨੇੜੇ ਗਸ਼ਤ ਕਰ ਰਹੀ ਸੀ। ਇਸ ਦੌਰਾਨ ਬਾ-ਰੂ-ਦੀ ਸੁਰੰਗ ਵਿੱਚ ਜ਼ਬਰ-ਦਸਤ ਧ-ਮਾ-ਕਾ ਹੋਇਆ। ਮੌਕੇ ਉਤੇ ਮੌਜੂਦ ਤਿੰਨ ਜਵਾਨ ਲਪੇਟ ਵਿਚ ਆ ਗਏ। ਤਿੰਨੋਂ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਪਰ ਅਗਨੀਵੀਰ ਅਜੈ ਸਿੰਘ ਇਲਾਜ ਦੌਰਾਨ ਸ਼ਹੀਦ ਹੋ ਗਿਆ। ਦੂਜੇ ਦੋ ਫੌਜੀ ਜਵਾਨ ਸੂਬੇਦਾਰ ਧਰਮਿੰਦਰ ਸਿੰਘ ਅਤੇ ਬਲਵੰਤ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।