ਜਿਲ੍ਹਾ ਪਟਿਆਲਾ (ਪੰਜਾਬ) ਦੇ ਪਾਤੜਾਂ ਵਿਚ 26 ਸਾਲ ਉਮਰ ਦੇ ਨੌਜਵਾਨ ਦਾ ਕ-ਤ-ਲ ਕਰਨ ਤੋਂ ਬਾਅਦ ਉਸ ਦੀ ਦੇਹ ਨੂੰ ਖੇਤਾਂ ਵਿਚ ਸੁੱਟ ਦਿੱਤਾ ਗਿਆ। ਖੇਤਾਂ ਵਿੱਚ ਪਈ ਇਸ ਦੇਹ ਨੂੰ ਕੁੱ-ਤਿ-ਆਂ ਨੇ ਨੋਚ ਲਿਆ। ਪੁਲਿਸ ਨੇ ਇਸ ਦੇਹ ਨੂੰ ਬਰਾ-ਮਦ ਕਰਕੇ ਇਸ ਦੀ ਪਹਿਚਾਣ ਕਰਕੇ ਕੇਸ ਦਰਜ ਕਰ ਲਿਆ ਹੈ। ਕ-ਤ-ਲ ਕੀਤੇ ਗਏ ਨੌਜਵਾਨ ਦੀ ਪਹਿਚਾਣ ਅਨਿਕੇਤ ਦੇ ਰੂਪ ਵਜੋਂ ਹੋਈ ਹੈ, ਜੋ ਕਿ ਪਿੰਡ ਡੰਗਰਾਹਾ ਥਾਣਾ ਮਹਿਸੀ ਜ਼ਿਲ੍ਹਾ ਮੋਤੀਹਾਰੀ ਬਿਹਾਰ ਦਾ ਰਹਿਣ ਵਾਲਾ ਸੀ।
ਇਸ ਮਾਮਲੇ ਦੇ ਵਿੱਚ ਅਨਿਕੇਤ ਦੇ ਚਚੇਰੇ ਭਰਾ ਉੱਜਵਲ ਕੁਮਾਰ ਦੇ ਬਿਆਨਾਂ ਤੋਂ ਬਾਅਦ ਅਣ-ਪਛਾਤੇ ਵਿਅਕਤੀਆਂ ਖ਼ਿਲਾਫ਼ ਕ-ਤ-ਲ ਦਾ ਕੇਸ ਦਰਜ ਕਰ ਲਿਆ ਗਿਆ ਹੈ ਪਰ ਖਬਰ ਲਿਖੇ ਜਾਣ ਤੱਕ ਦੇਹ ਦਾ ਪੋਸਟ ਮਾਰਟਮ ਨਹੀਂ ਹੋਇਆ ਸੀ।
ਸ਼ਰਾਬ ਦੇ ਠੇਕੇ ਉਤੇ ਕਰਦਾ ਸੀ ਕੰਮ
ਜਾਣਕਾਰੀ ਦਿੰਦਿਆਂ ਉੱਜਵਲ ਕੁਮਾਰ ਨੇ ਦੱਸਿਆ ਕਿ ਉਸ ਦਾ ਚਚੇਰਾ ਭਰਾ ਸ਼ਰਾਬ ਦੇ ਠੇਕੇਦਾਰ ਕੋਲ ਸੇਲਜ਼ਮੈਨ ਵਜੋਂ ਕੰਮ ਕਰਦਾ ਸੀ। ਉਸ ਦੀ ਡਿਊਟੀ ਸੰਗਰੂਰ ਕੈਂਚੀਆਂ ਰੋਡ ਪਾਤੜਾਂ ਵਿਖੇ ਲੱਗੀ ਹੋਈ ਸੀ। 18 ਜਨਵਰੀ ਨੂੰ ਦੁਪਹਿਰ 12 ਵਜੇ ਸ਼ਰਾਬ ਦੇ ਠੇਕੇਦਾਰ ਗੁਰਮੁੱਖ ਸਿੰਘ ਨੇ ਉਸ ਨੂੰ ਦੱਸਿਆ ਕਿ ਉਸ ਦੇ ਚਚੇਰੇ ਭਰਾ ਅਨਿਕੇਤ ਦੀ ਦੇਹ ਸ਼ਰਾਬ ਦੇ ਠੇਕੇ ਦੇ ਪਿੱਛੇ ਖੇਤਾਂ ਵਿਚ ਪਈ ਹੈ, ਜਿਸ ਨੂੰ ਆਵਾਰਾ ਕੁੱ-ਤਿ-ਆਂ ਨੇ ਅੱਧੀ ਦੇ ਕਰੀਬ ਨੋਚ ਲਿਆ ਹੈ।
ਉਸ ਨੇ ਦੱਸਿਆ ਕਿ ਜਦੋਂ ਉਹ ਮੌਕੇ ਉਤੇ ਪਹੁੰਚਿਆ ਪਰ ਜਦੋਂ ਉਹ ਉਥੇ ਪਹੁੰਚਿਆ ਤਾਂ ਦੇਖਿਆ ਕਿ ਦੇਹ ਨੂੰ ਆਵਾਰਾ ਕੁੱ-ਤਿ-ਆਂ ਨੇ ਨੋਚ ਲਿਆ ਸੀ। ਆਵਾਰਾ ਕੁੱ-ਤਿ-ਆਂ ਨੇ ਅਨਿਕੇਤ ਦੀ ਦੇਹ ਦਾ ਮੋਢਿਆਂ ਤੋਂ ਉਪਰਲਾ ਹਿੱਸਾ ਨੋਚ ਲਿਆ ਸੀ।
ਪੁਲਿਸ ਜਾਂਚ ਵਿਚ ਲੱਗੀ
ਥਾਣਾ ਦੇ ਐੱਸ. ਐੱਚ. ਓ. ਹੈਰੀ ਬੋਪਾਰਾਏ ਨੇ ਦੱਸਿਆ ਕਿ ਦੇਹ ਨੂੰ ਕਬਜ਼ੇ ਵਿਚ ਲੈ ਕੇ ਮੌਕੇ ਉਤੇ ਪਹੁੰਚੀ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।