ਡੀਡਵਾਨਾ (ਰਾਜਸਥਾਨ) ਦੇ ਮੌਲਾਸਰ ਇਲਾਕੇ ਵਿਚ ਦੋ ਭੈਣਾਂ ਅਤੇ ਭਰਾ, ਭੈਣ ਦੀ ਸ਼ੱ-ਕੀ ਹਾਲ ਵਿਚ ਮੌ-ਤ ਹੋ ਗਈ। ਕਮਰੇ ਵਿਚ ਮੰਜੇ ਉਤੇ ਮਾਂ, ਪੁੱਤ ਅਤੇ ਧੀ ਦੀਆਂ ਦੇਹਾਂ ਪਈਆਂ ਅਤੇ ਇਕ ਔਰਤ ਦੀ ਦੇਹ ਫਰਸ਼ ਉਤੇ ਪਈ ਮਿਲੀ ਹੈ। ਕਮਰੇ ਵਿੱਚੋਂ ਚਾਰ ਫਾ-ਹੇ ਵੀ ਮਿਲੇ ਹਨ, ਜੋ ਕਿ ਕੱਟੇ ਹੋਏ ਸਨ। ਸੂਚਨਾ ਮਿਲਣ ਉਤੇ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਨੇ ਕਮਰੇ ਦੀ ਵੀਡੀਓਗ੍ਰਾਫੀ ਕਰਵਾਈ। ਇਹ ਘ-ਟ-ਨਾ ਸ਼ੁੱਕਰਵਾਰ ਦੇਰ ਰਾਤ ਡੀਡਵਾਨਾ ਦੇ ਮੌਲਾਸਰ ਇਲਾਕੇ ਵਿੱਚ ਵਾਪਰੀ ਹੈ।
ਇਸ ਮਾਮਲੇ ਸਬੰਧੀ ਡੀਡਵਾਨਾ ਦੇ ਡੀ. ਐਸ. ਪੀ. ਧਰਮਪਾਲ ਪੂਨੀਆ ਨੇ ਦੱਸਿਆ ਕਿ ਪਿੰਡ ਨੁਵਾਂ ਵਿੱਚ ਨਾਜ਼ੀਆ ਉਮਰ 32 ਸਾਲ ਪਤਨੀ ਸਲਾਊਦੀਨ, ਸਾਜੀਆ ਬਾਨੋ ਉਮਰ 30 ਸਾਲ ਪਤਨੀ ਲਿਆਕਤ ਅਲੀ ਅਤੇ ਸਾਜੀਆ ਦੀ ਧੀ ਕਨਿਸ਼ਕ ਬਾਨੋ ਉਮਰ 7 ਸਾਲ ਪੁੱਤਰ ਆਮਿਰ ਉਮਰ 4 ਸਾਲ ਦੀ ਸ਼ੱ-ਕੀ ਹਾਲ ਵਿਚ ਮੌ-ਤ ਹੋ ਗਈ। ਦੋਵੇਂ ਭੈਣਾਂ ਦਾ ਵਿਆਹ 2015 ਵਿੱਚ ਇੱਕੋ ਪਰਿਵਾਰ ਵਿੱਚ ਹੋਇਆ ਸੀ। ਦੋਵੇਂ ਭੈਣਾਂ ਪਰਿਵਾਰ ਤੋਂ ਅਲੱਗ ਇੱਕ ਹੀ ਘਰ ਵਿੱਚ ਰਹਿ ਰਹੀਆਂ ਸਨ। ਦੋਵਾਂ ਭੈਣਾਂ ਦਾ ਰਾਜਸਥਾਨ ਪੀਹਰ ਡੀਡਵਾਨਾ ਦੇ ਸਿੰਗਰਾਵਟ ਪਿੰਡ ਦੀਆਂ ਹਨ। ਇਨ੍ਹਾਂ ਦੇ ਪਤੀ ਸਾਊਦੀ ਅਰਬ ਵਿਚ ਕੰਮ ਕਰਦੇ ਹਨ।
ਸੂਚਨਾ ਮਿਲਣ ਉਤੇ ਪੀਹਰ ਪੱਖ ਦੇ ਲੋਕ ਵੀ ਮੌਕੇ ਉਤੇ ਪਹੁੰਚ ਗਏ। ਉਨ੍ਹਾਂ ਨੇ ਸਹੁਰੇ ਪੱਖ ਦੇ 7 ਲੋਕਾਂ ਖਿਲਾਫ ਕ-ਤ-ਲ ਦਾ ਮਾਮਲਾ ਦਰਜ ਕਰਵਾਇਆ ਹੈ। ਇਨ੍ਹਾਂ ਵਿੱਚੋਂ 6 ਨੂੰ ਰਾਊਂਡਅੱਪ ਕੀਤਾ ਗਿਆ ਹੈ। ਸੱਸ ਦੀ ਭਾਲ ਜਾਰੀ ਹੈ। ਸ਼ੁਰੂਆਤੀ ਜਾਂਚ ਵਿਚ ਮਾਮਲਾ ਸ਼ੱ-ਕੀ ਮੌ-ਤ ਦਾ ਜਾਪਦਾ ਹੈ। ਪੁਲਿਸ ਕ-ਤ-ਲ ਦੇ ਤੌਰ ਉਤੇ ਜਾਂਚ ਕਰ ਰਹੀ ਹੈ।
ਪੁਲਿਸ ਦੀ 44 ਸੈਕਿੰਡ ਦੀ ਵੀਡੀਓਗ੍ਰਾਫੀ ਵਿਚ ਇਕ ਛੋਟੇ ਜਿਹੇ ਕਮਰੇ ਵਿਚ ਬੈੱਡ ਉਤੇ ਤਿੰਨ ਦੇਹਾਂ ਦਿਖਾਈ ਦੇ ਰਹੀਆਂ ਹਨ, ਜਿਨ੍ਹਾਂ ਵਿਚ ਇਕ ਔਰਤ ਅਤੇ ਦੋ ਜੁਆਕ ਹਨ। ਬੈੱਡ ਕੋਲ ਔਰਤ ਦੀ ਦੇਹ ਪਈ ਦਿਖਾਈ ਦੇ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਚਚੇਰੇ ਭਰਾ ਸਬੀਰ ਖਾਨ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਸਹੁਰੇ ਪਰਿਵਾਰ ਵਾਲੇ ਹਰ ਰੋਜ਼ ਤੰ-ਗ ਕਰਦੇ ਸਨ। ਅਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਸਹੁਰੇ ਘਰ ਛੱਡਦੇ ਸਾਂ ਅਤੇ ਉਹ ਉਨ੍ਹਾਂ ਨੂੰ ਵਾਪਸ ਛੱਡ ਦਿੰਦੇ ਸਨ। ਦੋ ਦਿਨ ਪਹਿਲਾਂ 17 ਜਨਵਰੀ ਨੂੰ ਥਾਣੇ ਵਿੱਚ ਸਮਝੌਤਾ ਹੋਇਆ ਸੀ। ਇਸ ਤੋਂ ਬਾਅਦ ਦੋਵੇਂ ਆਪਣੇ ਸਹੁਰੇ ਘਰ ਚਲੀਆਂ ਗਈਆਂ। ਸਹੁਰਿਆਂ ਨੇ ਥਾਣੇ ਵਿਚ ਹੀ ਧ-ਮ-ਕੀ ਦਿੱਤੀ ਸੀ, ਹੁਣ ਜੇ ਨੂੰਹਾਂ ਆਈਆਂ ਤਾਂ ਦੇਖ ਲਵਾਂਗੇ। ਸਹੀ ਸਲਾਮਤ ਵਾਪਸ ਨਹੀਂ ਆਉਣ ਦੇਵਾਂਗੇ।
18 ਜਨਵਰੀ ਨੂੰ ਸਹੁਰੇ ਘਰ ਜਾਣ ਤੋਂ ਬਾਅਦ ਗੱਲ ਹੋਈ ਸੀ। 19 ਜਨਵਰੀ ਨੂੰ ਗੱਲਬਾਤ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਸਨ। ਜਦੋਂ ਫੋਨ ਨਹੀਂ ਚੁੱਕਿਆ ਗਿਆ ਤਾਂ ਭਰਾ ਅਸ਼ਫਾਕ ਨੇ ਮੌਕੇ ਉਤੇ ਜਾ ਕੇ ਦੇਖਿਆ ਤਾਂ ਫਿਰ ਇਸ ਘ-ਟ-ਨਾ ਦਾ ਖੁਲਾਸਾ ਹੋਇਆ।
ਮ੍ਰਿਤਕ ਨਾਜ਼ੀਆ, ਸਾਜੀਆ ਦੋ ਭੈਣਾਂ ਅਤੇ ਦੋ ਭਰਾ ਹਨ। ਭਰਾ ਅਜ਼ਹਰੂਦੀਨ ਉਮਰ 26 ਸਾਲ ਅਤੇ ਅਸ਼ਫਾਕ ਉਮਰ 22 ਹਨ, ਜੋ ਵਿਦੇਸ਼ ਵਿਚ ਕੰਮ ਕਰਦੇ ਹਨ। ਅਸ਼ਫਾਕ ਇਨ੍ਹੀਂ ਦਿਨੀਂ ਪਿੰਡ ਆਇਆ ਹੋਇਆ ਹੈ। ਪਿਤਾ ਸਮੰਦਰ ਖਾਨ ਉਮਰ 58 ਮਾਂ ਇਸਲਾਮ ਬਾਨੋ ਉਮਰ 55 ਸਾਲ ਸਿੰਗਰਾਵਟ ਪਿੰਡ ਵਿੱਚ ਰਹਿੰਦੇ ਹਨ।