ਨੌਜਵਾਨ ਨੇ ਰੇਲ ਦੀ ਲਾਈਨ ਉਤੇ ਜਾਕੇ, ਜਿੰਦਗੀ ਨੂੰ ਆਖੀ ਅਲਵਿਦਾ, ਪਰਿਵਾਰਕ ਮੈਂਬਰਾਂ ਵਲੋਂ ਦੱਸੀ ਗਈ ਇਹ ਗੱਲ

Punjab

ਅਬੋਹਰ (ਪੰਜਾਬ) ਦੇ ਪਿੰਡ ਬਿੱਲਾਂ ਪੱਤੀ ਦੇ ਰਹਿਣ ਵਾਲੇ ਨੌਜਵਾਨ ਨੇ ਬੀਤੀ ਰਾਤ ਰੇਲ ਗੱਡੀ ਅੱਗੇ ਛਾ-ਲ ਲਾਕੇ ਖੁ-ਦ-ਕੁ-ਸ਼ੀ ਕਰ ਲਈ। ਜਿਸ ਵਿਚ ਨੌਜਵਾਨ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਜੀ. ਆਰ. ਪੀ. ਪੁਲਿਸ ਨੇ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਸਹਿਯੋਗ ਨਾਲ ਮ੍ਰਿਤਕ ਦੀ ਦੇਹ ਨੂੰ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਅਜੈ ਸੇਤੀਆ ਦੀ ਉਮਰ ਕਰੀਬ 27 ਸਾਲ ਅਤੇ ਉਹ ਅਣਵਿਆਹਿਆ ਸੀ।

ਦੱਸਿਆ ਜਾ ਰਿਹਾ ਹੈ ਕਿ ਕੱਲ੍ਹ ਉਸ ਨੇ ਪਿੰਡ ਦੇ ਕਿਸੇ ਵਿਅਕਤੀ ਦਾ ਮੋਟਰਸਾਈਕਲ ਲੈ ਕੇ ਖੂਈਆਂ ਸਰਵਰ ਜਾਣ ਲਈ ਕਿਹਾ, ਪਰ ਉਹ ਸ਼ਾਮ ਤੱਕ ਘਰ ਨਹੀਂ ਆਇਆ। ਜਦੋਂ ਰਾਤ ਪਈ ਤਾਂ ਪਰਿਵਾਰ ਵਾਲੇ ਉਸ ਦੀ ਭਾਲ ਕਰਦੇ ਰਹੇ। ਇੱਥੇ ਰਾਤ ਕਰੀਬ 1 ਵਜੇ ਉਹ ਪਿੰਡ ਆਲਮਗੜ੍ਹ ਕੋਲੋਂ ਲੰਘਦੀ ਰੇਲਵੇ ਲਾਈਨ ਨੇੜੇ ਰੇਲ ਦੀ ਲ-ਪੇ-ਟ ਵਿਚ ਆ ਗਿਆ। ਉਸ ਦੀ ਮੌ-ਤ ਹੋ ਗਈ।

ਮੋਰਚਰੀ ਵਿਚ ਰਖਵਾਈ ਗਈ ਦੇਹ

ਸਵੇਰੇ ਉਸ ਦੀ ਦੇਹ ਲਾਈਨ ਉਤੇ ਪਈ ਦੇਖ ਕੇ ਲੋਕਾਂ ਨੇ ਜੀ. ਆਰ. ਪੀ. ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਉਤੇ ਥਾਣਾ ਇੰਚਾਰਜ ਦੀਦਾਰ ਸਿੰਘ ਅਤੇ ਏ. ਐੱਸ. ਆਈ. ਸੁਰਿੰਦਰ ਮੌਕੇ ਉਤੇ ਪਹੁੰਚੇ ਅਤੇ ਨਰ ਸੇਵਾ ਨਰਾਇਣ ਸੇਵਾ ਸੰਮਤੀ ਮੈਂਬਰ ਸੋਨੂੰ ਗਰੋਵਰ ਦੀ ਮਦਦ ਦੇ ਨਾਲ ਦੇਹ ਨੂੰ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ।

ਮ੍ਰਿਤਕ ਲੰਬੇ ਸਮੇਂ ਤੋਂ ਸੀ ਪ੍ਰੇ-ਸ਼ਾ-ਨ

ਦੂਜੇ ਪਾਸੇ ਰੇਲਵੇ ਲਾਈਨ ਉਤੇ ਦੇਹ ਮਿਲਣ ਦੀ ਖਬਰ ਸੋਸ਼ਲ ਮੀਡੀਆ ਉਤੇ ਆਉਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਜਾਣਕਾਰੀ ਮਿਲੀ। ਸੂਚਨਾ ਮਿਲਣ ਉਤੇ ਅਜੈ ਦੇ ਪਰਿਵਾਰਕ ਮੈਂਬਰ ਅਤੇ ਪਿੰਡ ਦੇ ਸਰਪੰਚ ਰੋਸ਼ਨ ਲਾਲ ਨੇ ਹਸਪਤਾਲ ਪਹੁੰਚ ਕੇ ਮ੍ਰਿਤਕ ਦੀ ਪਹਿਚਾਣ ਕੀਤੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਜੇ ਪਿਛਲੇ ਕੁਝ ਸਮੇਂ ਤੋਂ ਮਾਨ-ਸਿਕ ਤੌਰ ਉਤੇ ਪ੍ਰੇ-ਸ਼ਾ-ਨ ਸੀ। ਪੁਲਿਸ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਉਤੇ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *