ਜਿਲ੍ਹਾ ਲੁਧਿਆਣਾ (ਪੰਜਾਬ) ਵਿਚ ਚੰਡੀਗੜ੍ਹ ਰੋਡ ਉਤੇ ਭਾਮੀਆਂ ਕਲਾਂ ਇਲਾਕੇ ਵਿਚ ਜੀ. ਆਰ. ਡੀ. ਅਕੈਡਮੀ ਨੇੜੇ ਰਹਿਣ ਵਾਲੇ ਨੌਜਵਾਨ ਨੇ ਸ਼ਨੀਵਾਰ ਦੇਰ ਰਾਤ ਨੂੰ ਫਾ-ਹਾ ਲਾ ਖੁ-ਦ-ਕੁ-ਸ਼ੀ ਕਰ ਲਈ। ਇਸ ਘ-ਟ-ਨਾ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਪਰਿਵਾਰ ਦੇਰ ਰਾਤ ਵਿਆਹ ਸਮਾਗਮ ਤੋਂ ਵਾਪਸ ਆਇਆ। ਪਰਿਵਾਰਕ ਮੈਂਬਰਾਂ ਨੇ ਘਰ ਦਾ ਦਰਵਾਜ਼ਾ ਕਾਫੀ ਦੇਰ ਖੜਕਾਇਆ ਪਰ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ।
ਪਰਿਵਾਰਕ ਮੈਂਬਰ ਗੁਆਂਢੀਆਂ ਦੇ ਘਰ ਦੀ ਕੰਧ ਟੱਪ ਕੇ ਆਪਣੇ ਘਰ ਵਿਚ ਦਾਖਲ ਹੋਏ। ਪਰਿਵਾਰਕ ਮੈਂਬਰਾਂ ਨੇ ਦੇਖਿਆ ਕਿ ਨੌਜਵਾਨ ਚੁੰਨੀ ਦੇ ਸਹਾਰੇ ਪੱਖੇ ਨਾਲ ਲ-ਟ-ਕ ਰਿਹਾ ਸੀ। ਉਹ ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲੈਕੇ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮ੍ਰਿਤਕ ਨੌਜਵਾਨ ਦੀ ਪਹਿਚਾਣ ਗੌਰਵ ਕੁਮਾਰ ਉਮਰ 24 ਸਾਲ ਦੇ ਰੂਪ ਵਜੋਂ ਹੋਈ ਹੈ।
ਕਾਰਾਂ ਦੀ ਡੈਂਟਿੰਗ ਪੇਂਟਿੰਗ ਦਾ ਕੰਮ ਕਰਦਾ ਸੀ ਗੌਰਵ
ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਨੰਦ ਕਿਸ਼ੋਰ ਨੇ ਦੱਸਿਆ ਕਿ ਉਹ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਹੈ। ਉਸ ਦੇ ਦੋ ਪੁੱਤਰ ਹਨ, ਜਿਨ੍ਹਾਂ ਵਿਚੋਂ ਮ੍ਰਿਤਕ ਗੌਰਵ ਛੋਟਾ ਪੁੱਤਰ ਸੀ। ਗੌਰਵ ਕਾਰਾਂ ਦੀ ਡੈਂਟਿੰਗ ਪੇਂਟਿੰਗ ਦਾ ਕੰਮ ਕਰਦਾ ਸੀ। ਪਿਤਾ ਨੰਦ ਕਿਸ਼ੋਰ ਅਨੁਸਾਰ ਉਸ ਦੇ ਲੜਕੇ ਗੌਰਵ ਦੀ ਮੁਲਾਕਾਤ ਕਰੀਬ 3 ਸਾਲ ਪਹਿਲਾਂ ਕਾਲਕਾ ਦੀ ਰਹਿਣ ਵਾਲੀ ਇਕ ਲੜਕੀ ਨਾਲ ਕਿਸੇ ਰਿਸ਼ਤੇਦਾਰ ਦੇ ਘਰ ਹੋਈ ਸੀ।
ਜਿਸ ਤੋਂ ਬਾਅਦ ਉਕਤ ਲੜਕੀ ਲੁਧਿਆਣੇ ਆ ਗਈ ਅਤੇ ਆਪਣੀ ਭੂਆ ਦੇ ਘਰ ਰਹਿਣ ਲੱਗ ਪਈ ਅਤੇ ਉੱਥੇ ਪੜ੍ਹਾਈ ਕਰਨ ਲੱਗ ਪਈ। ਇਸ ਦੌਰਾਨ ਦੋਵਾਂ ਦੀ ਅਕਸਰ ਮੁਲਾਕਾਤ ਹੋਣ ਲੱਗੀ, ਜਿਸ ਤੋਂ ਬਾਅਦ ਦੋਹਾਂ ਨੇ ਵਿਆਹ ਕਰਵਾਉਣ ਦਾ ਫੈਸਲਾ ਕਰ ਲਿਆ।
ਵਿਦੇਸ਼ ਵਿਚ ਰਹਿੰਦੇ ਨੌਜਵਾਨ ਨਾਲ ਵਿਆਹ ਲਈ ਪਰਿਵਾਰ ਬਣਾ ਰਿਹਾ ਸੀ ਦਬਾਅ
ਪਿਤਾ ਦੇ ਦੱਸਣ ਮੁਤਾਬਕ ਉਕਤ ਲੜਕੀ ਉਸ ਦੇ ਘਰ ਅਕਸਰ ਆਉਂਦੀ ਰਹਿੰਦੀ ਸੀ। ਲੜਕੀ ਅਤੇ ਗੌਰਵ ਦੇ ਸਬੰਧਾਂ ਬਾਰੇ ਲੜਕੀ ਦੇ ਭਰਾ ਨੂੰ ਪਤਾ ਸੀ, ਜੋ ਉਨ੍ਹਾਂ ਦੇ ਵਿਆਹ ਲਈ ਤਿਆਰ ਸੀ। ਇਸ ਦੇ ਨਾਲ ਹੀ ਲੜਕੀ ਦੀ ਮਾਂ ਅਤੇ ਕੁਝ ਹੋਰ ਪਰਿਵਾਰਕ ਮੈਂਬਰ ਲੜਕੀ ਉਤੇ ਵਿਦੇਸ਼ ਰਹਿੰਦੇ ਨੌਜਵਾਨ ਨਾਲ ਵਿਆਹ ਕਰਵਾਉਣ ਲਈ ਦਬਾਅ ਪਾ ਰਹੇ ਸਨ।
ਜਿਸ ਕਾਰਨ ਉਹ ਉਸ ਦੇ ਪੁੱਤਰ ਨੂੰ ਫੋਨ ਕਰ ਕੇ ਪਿਛਲੇ ਕਈ ਦਿਨਾਂ ਤੋਂ ਧ-ਮ-ਕੀ-ਆਂ ਦੇ ਰਹੇ ਸਨ। ਇਸ ਤੋਂ ਦੁਖੀ ਹੋ ਕੇ ਉਸ ਦੇ ਪੁੱਤਰ ਨੇ ਖੁ-ਦ-ਕੁ-ਸ਼ੀ ਕਰ ਲਈ। ਪਰਿਵਾਰਕ ਮੈਂਬਰ ਜਮਾਲਪੁਰ ਥਾਣੇ ਵਿੱਚ ਸ਼ਿਕਾਇਤ ਕਰਨਗੇ। ਫਿਲਹਾਲ ਪਰਿਵਾਰਕ ਮੈਂਬਰਾਂ ਨੇ ਦੇਹ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਵਿਚ ਰਖਵਾ ਦਿੱਤਾ ਹੈ।