ਕਮਰੇ ਵਿਚ ਸੁੱਤੇ ਪਏ, ਪਿਓ ਪੁੱਤਰ ਨਾਲ ਵਾਪਰਿਆ ਭਾਣਾ, ਤਿਆਗੇ ਪ੍ਰਾਣ, ਚਚੇਰੇ ਭਰਾ ਦਾ ਹਾਲ ਗੰਭੀਰ, ਹਸਪਤਾਲ ਭਰਤੀ

Punjab

ਜਿਲ੍ਹਾ ਜਲੰਧਰ (ਪੰਜਾਬ) ਵਿਚ ਰਾਤ ਨੂੰ ਅੰਗੀਠੀ ਜਗਾ ਕੇ ਸੁੱਤੇ ਪਿਓ ਅਤੇ ਪੁੱਤ ਦੀ ਮੌ-ਤ ਹੋ ਗਈ, ਜਦੋਂ ਕਿ ਚਚੇਰੇ ਭਰਾ ਦਾ ਹਾਲ ਨਾਜ਼ੁਕ ਬਣਿਆ ਹੋਇਆ ਹੈ। ਕਮਰੇ ਵਿੱਚ ਜਹਿ-ਰੀਲੀ ਗੈਸ ਬਣ ਗਈ, ਜਿਸ ਕਾਰਨ ਤਿੰਨਾਂ ਦਾ ਦਮ ਘੁੱ-ਟ ਗਿਆ। ਮ੍ਰਿਤਕਾਂ ਦੀ ਪਹਿਚਾਣ ਕੈਂਟ ਦੇ ਮੁਹੱਲਾ ਨੰਬਰ 20 ਦੇ ਨਾਲ ਲੱਗਦੀ ਧੱਕਾ ਕਲੋਨੀ ਦੇ ਰਹਿਣ ਵਾਲੇ ਰਾਮ ਬਲ ਮੋਚੀ ਉਮਰ 50 ਸਾਲ ਅਤੇ ਉਸ ਦੇ ਪੁੱਤਰ ਨਵੀਨ ਕੁਮਾਰ ਉਮਰ 24 ਸਾਲ ਦੇ ਰੂਪ ਵਜੋਂ ਹੋਈ ਹੈ।

ਨਵੀਨ ਦੇ ਚਚੇਰੇ ਭਰਾ ਰਾਜੇਸ਼ ਕੁਮਾਰ ਨੂੰ ਇਲਾਜ ਲਈ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ। ਪੁਲਿਸ ਨੇ ਪਿਓ ਅਤੇ ਪੁੱਤ ਦੀਆਂ ਦੇਹਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ।

ਰਾਜ ਮਿਸਤਰੀ ਦਾ ਕੰਮ ਕਰਦੇ ਸਨ ਤਿੰਨੇ

ਇਸ ਮਾਮਲੇ ਵਿਚ ਪੁਲਿਸ ਦੀ ਮੁੱਢਲੀ ਜਾਂਚ ਮੁਤਾਬਕ ਰਾਮ ਬਲ ਮੋਚੀ, ਨਵੀਨ ਅਤੇ ਰਾਜੇਸ਼ ਜਲੰਧਰ ਵਿੱਚ ਰਾਜ ਮਿਸਤਰੀ ਦਾ ਕੰਮ ਕਰਦੇ ਸਨ। ਮੰਗਲਵਾਰ ਨੂੰ ਸਵੇਰੇ ਤਿੰਨੋਂ ਕਮਰੇ ਤੋਂ ਬਾਹਰ ਨਹੀਂ ਆਏ। ਜਦੋਂ ਕੰਮ ਉਤੇ ਜਾਣ ਦਾ ਸਮਾਂ ਹੋਇਆ ਤਾਂ ਗੁਆਂਢੀ ਉਨ੍ਹਾਂ ਨੂੰ ਉਠਾਉਣ ਲਈ ਘਰ ਆਇਆ। ਗੁਆਂਢੀ ਨੇ ਉਨ੍ਹਾਂ ਨੂੰ ਪਾਣੀ ਭਰਨ ਲਈ ਆਵਾਜ ਲਾਈ। ਅੰਦਰੋਂ ਕੋਈ ਜਵਾਬ ਨਾ ਮਿਲਣ ਉਤੇ ਉਸ ਨੂੰ ਸ਼ੱ-ਕ ਹੋਇਆ। ਉਸ ਨੇ ਦਰਵਾਜ਼ਾ ਖੋਲ੍ਹ ਕੇ ਕਮਰੇ ਅੰਦਰ ਜਾ ਕੇ ਦੇਖਿਆ ਤਾਂ ਤਿੰਨੋਂ ਬੇ-ਹੋ-ਸ਼ ਪਏ ਸਨ। ਨੇੜੇ ਹੀ ਅੰਗੀਠੀ ਬਲ ਰਹੀ ਸੀ।

ਪਿਉ ਅਤੇ ਪੁੱਤਰ ਦੀ ਮੌ-ਤ, ਤੀਜੇ ਦੇ ਚੱਲ ਰਹੇ ਸੀ ਸਾਹ

ਤੁਰੰਤ ਹੀ ਗੁਆਂਢੀ ਨੇ ਨੇੜੇ ਦੇ ਲੋਕਾਂ ਨੂੰ ਬੁਲਾਇਆ। ਇਸ ਤੋਂ ਬਾਅਦ ਰਾਮ ਬਲ, ਨਵੀਨ ਅਤੇ ਰਾਜੇਸ਼ ਨੂੰ ਹਸਪਤਾਲ ਲਿਜਾਇਆ ਗਿਆ। ਉੱਥੇ ਡਾਕਟਰਾਂ ਨੇ ਰਾਮ ਬਲ ਅਤੇ ਨਵੀਨ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਰਾਜੇਸ਼ ਦੇ ਸਾਹ ਚੱਲ ਰਹੇ ਸੀ। ਉਸ ਦੇ ਗੰਭੀਰ ਹਾਲ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਪਿਮਸ ਹਸਪਤਾਲ ਰੈਫਰ ਕਰ ਦਿੱਤਾ।

ਪੁਲਿਸ ਨੇ ਅੰਗੀਠੀ ਨੂੰ ਕਬਜੇ ਵਿੱਚ ਲਿਆ

ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਥਾਣਾ ਜਲੰਧਰ ਕੈਂਟ ਦੀ ਪੁਲਿਸ ਜਾਂਚ ਲਈ ਮੌਕੇ ਉਤੇ ਪਹੁੰਚ ਗਈ। ਪੁਲਿਸ ਲੋਕਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਤਿੰਨਾਂ ਦੇ ਕਮਰੇ ਵਿਚ ਗਈ। ਉਥੋਂ ਅੰਗੀਠੀ ਅਤੇ ਹੋਰ ਸਾਮਾਨ ਨੂੰ ਕਬਜ਼ੇ ਵਿਚ ਲੈ ਲਿਆ ਗਿਆ। ਫਿਲਹਾਲ ਇਸ ਮਾਮਲੇ ਵਿਚ ਪੁਲਿਸ ਵੱਲੋਂ ਇਤਫਾਕੀਆ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *