ਜਿਲ੍ਹਾ ਲੁਧਿਆਣਾ (ਪੰਜਾਬ) ਦੇ ਨੂਰਵਾਲਾ ਰੋਡ ਉੱਤੇ ਸਥਿਤ ਬਸੰਤ ਨਗਰ ਵਿਖੇ ਪਤੀ ਅਤੇ ਪਤਨੀ ਵਿਚਾਲੇ ਘਰੇਲੂ ਕਲੇਸ਼ ਨੂੰ ਲੈ ਕੇ ਝਗੜਾ ਹੋ ਗਿਆ। ਇਸ ਦੌਰਾਨ ਪਤਨੀ ਨੇ ਪਿੱਛਿਓਂ ਕਟਰ ਬਲੇਡ ਨਾਲ ਪਤੀ ਉਤੇ ਵਾਰ ਕਰ ਦਿੱਤਾ। ਜਿਸ ਨਾਲ ਪਤੀ ਦੀ ਗਰਦਨ ਉਤੇ ਸੱ-ਟ ਲੱਗੀ। ਜਦੋਂ ਤੱਕ ਉਸ ਨੂੰ ਹਸਪਤਾਲ ਲਿਜਾਇਆ ਗਿਆ। ਉਦੋਂ ਤੱਕ ਉਸ ਦੀ ਮੌ-ਤ ਹੋ ਗਈ। ਸੂਚਨਾ ਮਿਲੀ ਤੋਂ ਬਾਅਦ ਘਟਨਾ ਵਾਲੀ ਥਾਂ ਉਤੇ ਪਹੁੰਚੀ ਲੁਧਿਆਣਾ ਪੁਲਿਸ ਨੇ ਮ੍ਰਿਤਕ ਦੀ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ ਅਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਮ੍ਰਿਤਕ ਦੀ ਪਹਿਚਾਣ ਗੌਰਵ ਕੁਮਾਰ ਵਾਸੀ ਬਸੰਤ ਨਗਰ ਦੇ ਰੂਪ ਵਜੋਂ ਹੋਈ ਹੈ। ਜੋ ਘਰ ਵਿੱਚ ਹੌਜ਼ਰੀ ਦੀ ਦੁਕਾਨ ਚਲਾਉਂਦਾ ਸੀ। ਉਹ ਆਪਣੇ ਪਰਿਵਾਰ ਨਾਲ ਦੁਕਾਨ ਦੇ ਉਪਰਲੇ ਫਲੋਰ ਉਤੇ ਰਹਿੰਦਾ ਸੀ। ਉਸ ਦਾ ਆਪਣੀ ਪਤਨੀ ਨਾਲ ਅਕਸਰ ਝ-ਗ-ੜਾ ਰਹਿੰਦਾ ਸੀ। ਮੰਗਲਵਾਰ ਸਵੇਰੇ ਵੀ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਫਿਰ ਝ-ਗ-ੜਾ ਹੋ ਗਿਆ।
ਕੁਝ ਦੇਰ ਤੱਕ ਵਗਦਾ ਰਿਹਾ ਜਖਮੀਂ ਦਾ ਬਲੱਡ
ਇਸ ਦੌਰਾਨ ਪਤਨੀ ਨੇ ਹੌਜ਼ਰੀ ਲਈ ਵਰਤਿਆ ਜਾਣ ਵਾਲਾ ਕਟਰ ਬਲੇਡ ਪਤੀ ਉਤੇ ਸੁੱਟ ਦਿੱਤਾ, ਜਿਸ ਨਾਲ ਉਸ ਦੀ ਗਰਦਨ ਦੇ ਪਿਛਲੇ ਹਿੱਸੇ ਵਿਚ ਸੱ-ਟ ਲੱਗ ਗਈ। ਜ਼ਖਮੀ ਨੂੰ ਕੁਝ ਦੇਰ ਤੱਕ ਹਸਪਤਾਲ ਵੀ ਨਹੀਂ ਲਿਜਾਇਆ ਗਿਆ। ਜ਼ਿਆਦਾ ਬਲੱਡ ਵਹਿ ਰਿਹਾ ਦੇਖ ਕੇ ਜਦੋਂ ਤੱਕ ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਕੇ ਗਏ ਤਾਂ ਉਸ ਦੀ ਮੌ-ਤ ਹੋ ਗਈ।
ਘ-ਟ-ਨਾ ਸਮੇਂ ਮੌਕੇ ਉਤੇ ਮੌਜੂਦ ਸੀ 11 ਸਾਲ ਦਾ ਜੁਆਕ
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਾਰੀ ਘ-ਟ-ਨਾ ਉਨ੍ਹਾਂ ਦੇ 11 ਸਾਲ ਦੇ ਜੁਆਕ ਸਾਹਮਣੇ ਵਾਪਰੀ ਹੈ, ਜਿਸ ਦੇ ਬਿਆਨ ਪੁਲਿਸ ਦਰਜ ਕਰੇਗੀ। ਲੁਧਿਆਣਾ ਦੇ ਜੋਧੇਵਾਲ ਥਾਣਾ ਇੰਚਾਰਜ ਪਰਮਦੀਪ ਸਿੰਘ ਨੇ ਮੀਡੀਆ ਨਾਲ ਗੱਲ-ਬਾਤ ਕਰਦਿਆਂ ਦੱਸਿਆ ਕਿ ਪਤਨੀ ਨੇ ਕਟਰ ਦਾ ਬਲੇਡ ਦੂਰੋਂ ਹੀ ਉਸ ਉਤੇ ਸੁੱ-ਟ ਦਿੱਤਾ, ਜਿਸ ਕਾਰਨ ਗੌਰਵ ਦੀ ਮੌ-ਤ ਹੋ ਗਈ। ਪੁਲਿਸ ਨੇ ਔਰਤ ਨੂੰ ਹਿਰਾਸਤ ਵਿਚ ਲੈ ਕੇ ਉਸ ਖਿਲਾਫ ਮਾਮਲਾ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।