ਸ੍ਰੀ ਮੁਕਤਸਰ ਸਾਹਿਬ (ਪੰਜਾਬ) ਦੇ ਸਦਰ ਬਾਜ਼ਾਰ ਵਿੱਚ ਇੱਕ ਦੁਕਾਨ ਦੇ ਉੱਪਰ ਬਣੇ ਇੱਕ ਕਮਰੇ ਵਿੱਚ ਕਿਰਾਏ ਉਤੇ ਰਹਿ ਰਹੇ ਦੋ ਸਕੇ ਭਰਾਵਾਂ ਦੀ ਦਮ ਘੁੱ-ਟ-ਣ ਨਾਲ ਮੌ-ਤ ਹੋ ਗਈ। ਸ੍ਰੀ ਮੁਕਤਸਰ ਸਾਹਿਬ ਵਿਚ ਸੂਟਾਂ ਉਤੇ ਕਢਾਈ ਦਾ ਕੰਮ ਕਰਨ ਵਾਲੇ ਇਹ ਦੋ ਪ੍ਰਵਾਸੀ ਮਜ਼ਦੂਰ ਬੀਤੀ ਰਾਤ ਆਪਣੇ ਆਪ ਨੂੰ ਠੰਢ ਤੋਂ ਬਚਾਉਣ ਦੇ ਲਈ ਆਪਣੇ ਕਮਰੇ ਵਿੱਚ ਕੋਲੇ ਦੀ ਅੰਗੀਠੀ ਬਾਲ ਕੇ ਸੁੱਤੇ ਪਏ ਸਨ। ਸਵੇਰੇ ਮ੍ਰਿਤਕ ਦੀ ਪਤਨੀ ਵਲੋਂ ਜਦੋਂ ਪਤੀ ਅਤੇ ਦਿਓਰ ਨੂੰ ਉਠਾਇਆ ਗਿਆ ਤਾਂ ਉਹ ਉਠੇ ਹੀ ਨਹੀਂ।
ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਦੇ ਸਦਰ ਬਜ਼ਾਰ ਵਿੱਚ ਸੂਟਾਂ ਉਤੇ ਕਢਾਈ ਦਾ ਕੰਮ ਕਰਨ ਵਾਲੇ ਪ੍ਰਵਾਸੀ ਮਜ਼ਦੂਰ ਮੁਹੰਮਦ ਮੁਸਤਾਕ ਅਤੇ ਮੁਹੰਮਦ ਇਸਰਾਫੀਲ ਬਾਜ਼ਾਰ ਵਿੱਚ ਇੱਕ ਦੁਕਾਨ ਦੇ ਉੱਪਰ ਬਣੇ ਕਮਰੇ ਵਿੱਚ ਪਰਿਵਾਰ ਰਹਿੰਦੇ ਸਨ। ਇਸ ਕਮਰੇ ਵਿੱਚ ਮੁਹੰਮਦ ਮੁਸਤਾਕ ਆਪਣੇ ਭਰਾ, ਪਤਨੀ ਅਤੇ ਦੋ ਧੀਆਂ ਸਮੇਤ ਰਹਿੰਦਾ ਸੀ। ਮੁਹੰਮਦ ਮੁਸਤਾਕ ਉਮਰ 35 ਸਾਲ ਅਤੇ ਮੁਹੰਮਦ ਇਸਰਾਫਿਲ ਉਮਰ 25 ਸਾਲ ਸ-ਕੇ ਭਰਾ ਸਨ ਅਤੇ ਬਿਹਾਰ ਦੇ ਰਹਿਣ ਵਾਲੇ ਸਨ।
ਜਾਣਕਾਰੀ ਦਿੰਦਿਆਂ ਮੁਹੰਮਦ ਮੁਸ਼ਤਾਕ ਦੀ ਪਤਨੀ ਨੇ ਦੱਸਿਆ ਕਿ ਬੀਤੀ ਰਾਤ ਉਹ ਅੰਗੀਠੀ ਬਾਲ ਕੇ ਕਮਰੇ ਵਿੱਚ ਸੌਂ ਰਹੇ ਸਨ, ਜਿਸ ਦੌਰਾਨ ਉਹ ਅਤੇ ਜੁਆਕਾਂ ਦੀ ਤਬੀਅਤ ਖਰਾਬ ਹੋ ਗਈ ਅਤੇ ਜਦੋਂ ਉਸ ਨੇ ਆਪਣੇ ਪਤੀ ਅਤੇ ਦਿਉਰ ਨੂੰ ਦੱਸਿਆ ਤਾਂ ਉਨ੍ਹਾਂ ਨੇ ਉਸ ਨੂੰ ਸੌਣ ਲਈ ਕਿਹਾ, ਪਰ ਜਦੋਂ ਉਹ ਸਵੇਰੇ ਉੱਠੀ ਤਾਂ ਉਸ ਨੇ ਦੇਖਿਆ ਕਿ ਉਸ ਦਾ ਪਤੀ ਅਤੇ ਦਿਉਰ ਉੱਠ ਨਹੀਂ ਰਹੇ ਸਨ। ਫਿਰ ਉਸ ਨੇ ਜੁਆਕਾਂ ਰਾਹੀਂ ਹੇਠਾਂ ਦੁਕਾਨਦਾਰਾਂ ਨੂੰ ਸੁਨੇਹਾ ਭੇਜਿਆ। ਜਦੋਂ ਉਨ੍ਹਾਂ ਨੇ ਦੇਖਿਆ ਤਾਂ ਦੋਵਾਂ ਦੀ ਮੌ-ਤ ਹੋ ਚੁੱਕੀ ਸੀ। ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਅੰਗੀਠੀ ਦੇ ਧੂੰਏਂ ਕਾਰਨ ਦਮ ਘੁ-ਟ-ਣ ਕਾਰਨ ਇਹ ਹਾਦਸਾ ਵਾਪਰਿਆ ਹੈ।