ਹਿਮਾਚਲ ਪ੍ਰਦੇਸ਼ ਦੇ ਸੋਲਨ ਦੇ ਰਹਿਣ ਵਾਲੇ ਭਰਾ ਅਤੇ ਭੈਣ ਦੀ ਆਸਟ੍ਰੇਲੀਆ ਦੇ ਮੈਲਬੌਰਨ ਵਿੱਚ ਸਮੁੰ-ਦਰੀ ਲਹਿਰਾਂ ਵਿੱਚ ਡੁੱ-ਬ-ਣ ਕਾਰਨ ਮੌ-ਤ ਹੋ ਗਈ। ਉਨ੍ਹਾਂ ਦੇ ਮਾਪੇ ਕੱਲ੍ਹ ਹੀ ਆਸਟ੍ਰੇਲੀਆ ਲਈ ਰਵਾਨਾ ਹੋ ਗਏ ਹਨ। ਮ੍ਰਿਤਕਾਂ ਦੇ ਚਾਚਾ ਪਰਮਜੀਤ ਸਿੰਘ ਨੇ ਦੱਸਿਆ ਕਿ ਦੋਵਾਂ ਜੁਆਕਾਂ ਦਾ ਅੰਤਿਮ ਸੰਸਕਾਰ ਬੁੱਧਵਾਰ ਨੂੰ ਆਸਟ੍ਰੇਲੀਆ ਵਿਚ ਹੀ ਕੀਤਾ ਜਾਵੇਗਾ।
ਦਰਅਸਲ, ਬੀਤੇ ਬੁੱਧਵਾਰ ਨੂੰ ਜਗਜੀਤ ਸਿੰਘ ਉਰਫ ਸ਼ਿਵਮ ਅਤੇ ਉਸ ਦੀ ਛੋਟੀ ਭੈਣ ਸੁਹਾਨੀ ਮੈਲਬੌਰਨ ਦੇ ਫਿਲਿਪ ਆਈਲੈਂਡ ਘੁੰਮਣ ਗਏ ਸਨ। ਇਸ ਦੌਰਾਨ ਪੰਜਾਬ ਦੇ ਫਗਵਾੜਾ ਦੀ ਰਹਿਣ ਵਾਲੀ ਉਨ੍ਹਾਂ ਦੀ ਮਾਸੀ, ਸੋਂਧੀ ਪਰਿਵਾਰ ਦੀ ਨੂੰਹ ਰੀਨਾ ਵੀ ਸ਼ਾਮਲ ਸੀ।
ਇਸ ਦੌਰਾਨ ਤਿੰਨੋਂ ਸਮੁੰਦਰੀ ਲਹਿਰਾਂ ਦੀ ਲਪੇਟ ਵਿੱਚ ਆ ਗਏ, ਜਿਸ ਕਾਰਨ ਤਿੰਨਾਂ ਦੀ ਮੌ-ਤ ਹੋ ਗਈ। ਜਿਵੇਂ ਹੀ ਉਹ ਡੁੱ-ਬੇ, ਉੱਥੇ ਮੌਜੂਦ ਲਾਈਫ ਗਾਰਡ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਕਾਮਯਾਬ ਨਹੀਂ ਹੋਏ। ਇਸ ਹਾਦਸੇ ਵਿਚ ਜਗਜੀਤ ਸਿੰਘ ਉਮਰ 24 ਸਾਲ, ਸੁਹਾਨੀ ਉਮਰ 22 ਸਾਲ, ਰੀਨਾ ਉਮਰ 43 ਸਾਲ ਦੇ ਨਾਲ-ਨਾਲ ਇਕ ਹੋਰ ਲੜਕੀ ਦੀ ਵੀ ਮੌ-ਤ ਹੋ ਗਈ।
ਸੋਲਨ ਵਿਚ ਮਾਤਮ ਦਾ ਮਾਹੌਲ
ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਸੋਲਨ ਸ਼ਹਿਰ ਵਿਚ ਸੋਗ ਦਾ ਮਾਹੌਲ ਬਣ ਗਿਆ। ਦੋਵਾਂ ਜੁਆਕਾਂ ਦੇ ਪਿਤਾ ਗੁਰਮੀਤ ਸਿੰਘ ਬਿੱਟੂ ਅਤੇ ਮਾਂ ਸੋਨੀਆ ਪਹਿਲਾਂ ਪੰਜਾਬ ਗਏ। ਉਥੋਂ ਕੱਲ੍ਹ ਹੀ ਆਸਟ੍ਰੇਲੀਆ ਲਈ ਰਵਾਨਾ ਹੋ ਗਏ। ਪਿਤਾ ਗੁਰਮੀਤ ਸਿੰਘ ਸੋਲਨ ਵਿੱਚ ਠੇਕੇਦਾਰੀ ਦਾ ਕੰਮ ਕਰਦੇ ਹਨ ਅਤੇ ਸੋਲਨ ਦੇ ਵਾਰਡ ਨੰਬਰ 6 ਵਿੱਚ ਰਹਿੰਦੇ ਹਨ।
ਚਾਰ ਸਾਲਾਂ ਤੋਂ ਆਸਟਰੇਲੀਆ ਵਿੱਚ ਸੀ ਜਗਜੀਤ ਸਿੰਘ
ਜਾਣਕਾਰੀ ਦਿੰਦਿਆਂ ਪਰਮਜੀਤ ਸਿੰਘ ਨੇ ਦੱਸਿਆ ਕਿ ਦੋਵਾਂ ਜੁਆਕਾਂ ਦਾ ਅੰਤਿਮ ਸੰਸਕਾਰ ਆਸਟਰੇਲੀਆ ਵਿੱਚ ਹੀ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਭਤੀਜਾ ਜਗਜੀਤ ਸਿੰਘ ਨੌਕਰੀ ਕਰਦਾ ਸੀ ਅਤੇ ਚਾਰ ਸਾਲਾਂ ਤੋਂ ਆਸਟ੍ਰੇਲੀਆ ਵਿਚ ਸੀ, ਜਦੋਂ ਕਿ ਭਤੀਜੀ ਸੁਹਾਨੀ ਦੋ ਸਾਲ ਪਹਿਲਾਂ ਹੀ ਪੜ੍ਹਾਈ ਲਈ ਆਸਟ੍ਰੇਲੀਆ ਗਈ ਸੀ।