ਪੰਜਾਬ ਵਿਚ ਜਲੰਧਰ ਤੋਂ ਪਠਾਨਕੋਟ ਨੈਸ਼ਨਲ ਹਾਈਵੇ ਉਤੇ ਸ਼ੁੱਕਰਵਾਰ ਰਾਤ ਨੂੰ ਵਾਪਰੇ ਇਕ ਦੁਖ-ਦਾਈ ਹਾਦਸੇ ਵਿਚ 5 ਨੌਜਵਾਨਾਂ ਦੀ ਜ-ਲ ਕੇ ਮੌ-ਤ ਹੋ ਗਈ। ਇਹ ਹਾਦਸਾ ਕਰੀਬ 10.30 ਵਜੇ ਜਲੰਧਰ ਤੋਂ ਪਠਾਨਕੋਟ ਨੈਸ਼ਨਲ ਹਾਈਵੇ ਉਤੇ ਕਸਬਾ ਉੱਚੀ ਬੱਸੀ ਨੇੜੇ ਵਾਪਰਿਆ ਹੈ। ਇਸ ਹਾਦਸੇ ਦੌਰਾਨ ਕਾਰ ਵਿਚ ਸਵਾਰ ਪੰਜ ਨੌਜਵਾਨਾਂ ਦੀ ਮੌ-ਤ ਹੋ ਗਈ, ਜਦੋਂ ਕਿ ਟਰੱਕ ਡਰਾਈਵਰ ਦਾ ਹਾਲ ਗੰਭੀਰ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰ ਦੇ ਟਰੱਕ ਨਾਲ ਟਕ-ਰਾਉਣ ਤੋਂ ਬਾਅਦ ਕਾਰ ਵਿਚ ਜ਼ੋਰ-ਦਾਰ ਧ-ਮਾ-ਕਾ ਹੋਇਆ ਅਤੇ ਕਾਰ ਨੂੰ ਅੱ-ਗ ਲੱਗ ਗਈ।
ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਇੰਨਾ ਭਿਆ-ਨਕ ਸੀ ਕਿ ਟੱਕਰ ਤੋਂ ਬਾਅਦ ਕਾਰ ਬੁ-ਰੀ ਤਰ੍ਹਾਂ ਨਾਲ ਸ-ੜ ਗਈ ਅਤੇ ਟਰੱਕ ਵੀ ਬੁ-ਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਹਾਦਸੇ ਵਿੱਚ ਮ੍ਰਿਤਕ ਹੋਏ ਪੰਜ ਨੌਜਵਾਨ ਜਲੰਧਰ ਦੇ ਹਲਕਾ ਪੱਛਮੀ ਦੇ ਰਹਿਣ ਵਾਲੇ ਸਨ, ਜੋ ਪਠਾਨਕੋਟ ਤੋਂ ਜਲੰਧਰ ਨੂੰ ਆ ਰਹੇ ਸਨ। ਚਾਰ ਨੌਜਵਾਨ ਜਲੰਧਰ ਦੇ ਭਾਰਗੋ ਕੈਂਪ ਦੇ ਰਹਿਣ ਵਾਲੇ ਅਤੇ ਇੱਕ ਨੌਜਵਾਨ ਘਾਹ ਮੰਡੀ ਇਲਾਕੇ ਦਾ ਰਹਿਣ ਵਾਲਾ ਸੀ। ਇਸ ਦਰਦ-ਨਾਕ ਘ-ਟ-ਨਾ ਤੋਂ ਬਾਅਦ ਪਰਿਵਾਰਕ ਮੈਂਬਰ ਸਦਮੇ ਵਿਚ ਹਨ।
ਦੱਸਿਆ ਜਾ ਰਿਹਾ ਹੈ ਕਿ ਟੱਕਰ ਤੋਂ ਬਾਅਦ ਜਿਵੇਂ ਹੀ ਕਾਰ ਨੂੰ ਅੱ-ਗ ਲੱਗ ਗਈ ਤਾਂ ਨੌਜਵਾਨਾਂ ਨੇ ਕਾਰ ਦੇ ਦਰਵਾਜ਼ੇ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਵੱਡੀਆਂ ਲਾ-ਟਾਂ ਦੇ ਕਾਰਨ ਉਨ੍ਹਾਂ ਤੋਂ ਕਾਰ ਦੇ ਦਰਵਾਜ਼ੇ ਨਹੀਂ ਖੁਲ੍ਹੇ। ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਸਵਾਰ ਜਲੰਧਰ ਵਾਸੀ ਰਾਜ ਕੁਮਾਰ, ਅੰਕਿਤ ਕੁਮਾਰ, ਰਿਸ਼ਭ, ਇੰਦਰਜੀਤ ਸਿੰਘ ਅਤੇ ਅਭੀ ਬੀਤੀ ਰਾਤ ਆਪਣੀ ਕਾਰ ਪੀਬੀ 08 ਡੀਵਾਈ 1900 ਵਿੱਚ ਸਵਾਰ ਹੋ ਕੇ ਪਠਾਨਕੋਟ ਤੋਂ ਜਲੰਧਰ ਨੂੰ ਆ ਰਹੇ ਸਨ, ਜਦੋਂ ਉਹ ਕਰੀਬ 10.30 ਵਜੇ ਕੌਮੀ ਮਾਰਗ ਉਤੇ ਉਚੀ ਬੱਸੀ ਦੇ ਕੋਲ ਪੁੱਜੇ ਤਾਂ ਉਨ੍ਹਾਂ ਦੀ ਕਾਰ ਅੱਗੇ ਜਾ ਰਹੇ ਇੱਕ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ਦੌਰਾਨ ਕਾਰ ਨੂੰ ਅੱ-ਗ ਲੱਗ ਗਈ, ਜਿਸ ਵਿਚ ਚਾਰ ਵਿਅਕਤੀ ਗੰਭੀਰ ਰੂਪ ਵਿਚ ਝੁ-ਲ-ਸ ਗਏ, ਜਦੋਂ ਕਿ ਇਕ ਨੂੰ ਸਿਵਲ ਹਸਪਤਾਲ ਮੁਕੇਰੀਆਂ ਵਿਚ ਲਿਜਾਇਆ ਗਿਆ, ਉਸ ਦੀ ਵੀ ਹਸਪਤਾਲ ਵਿਚ ਇਲਾਜ ਦੌਰਾਨ ਮੌ-ਤ ਹੋ ਗਈ।
ਇਸ ਹਾਦਸੇ ਵਿਚ ਟਰੱਕ ਦਾ ਡਰਾਈਵਰ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਸੂਹਾ ਵਿਖੇ ਲਿਆਂਦਾ ਗਿਆ। ਜਿੱਥੋਂ ਉਸ ਦਾ ਹਾਲ ਗੰਭੀਰ ਦੇਖ ਕੇ ਉਸ ਨੂੰ ਅੱਗੇ ਰੈਫਰ ਕਰ ਦਿੱਤਾ ਗਿਆ। ਇਸ ਸਬੰਧੀ ਥਾਣਾ ਮੁਖੀ ਦਸੂਹਾ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਗੱਡੀ ਦੇ ਨੰਬਰ ਦੇ ਆਧਾਰ ਉਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।