ਜਿਲ੍ਹਾ ਪਟਿਆਲਾ (ਪੰਜਾਬ) ਦੇ ਪਾਸੀ ਰੋਡ ਉਤੇ ਦੇਰ ਰਾਤ ਆਪਣੇ ਦੋਸਤ ਨਾਲ ਗਏ ਇੱਕ ਨੌਜਵਾਨ ਦਾ ਅਣ-ਪਛਾਤੇ ਵਿਅਕਤੀਆਂ ਨੇ ਕ-ਤ-ਲ ਕਰ ਦਿੱਤਾ। ਤਿੱਖੀਆਂ ਚੀਜ਼ਾਂ ਨਾਲ ਵਾਰ ਕਰਨ ਤੋਂ ਬਾਅਦ ਹਮ-ਲਾਵਰ ਗੱਡੀ ਲੈ ਕੇ ਫ਼ਰਾਰ ਹੋ ਗਏ ਪਰ ਗੱਡੀ ਉਸ ਥਾਂ ਤੋਂ ਕੁਝ ਦੂਰੀ ਉਤੇ ਜਾਕੇ ਹਾਦਸੇ ਦਾ ਸ਼ਿ-ਕਾ-ਰ ਹੋ ਗਈ ਅਤੇ ਦੋਸ਼ੀ ਗੱਡੀ ਨੂੰ ਉਥੇ ਹੀ ਛੱਡ ਕੇ ਫ਼ਰਾਰ ਹੋ ਗਏ। ਇਸ ਦੌਰਾਨ ਜ਼ਖਮੀ ਹੋਏ ਨੌਜਵਾਨ ਸਮੀਰ ਉਮਰ 30 ਸਾਲ ਵਾਸੀ ਕਿਲਾ ਚੌਕ ਪਟਿਆਲਾ ਦੀ ਮੌ-ਤ ਹੋ ਗਈ, ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਦੁਕਾਨਦਾਰ ਸੀ। ਜਦੋਂ ਕਿ ਉਸ ਸਮੇਂ ਕਾਰ ਵਿਚ ਉਸ ਦੇ ਨਾਲ ਮੌਜੂਦ ਉਸ ਦੇ ਦੋਸਤ ਕ੍ਰਿਸ਼ਨ ਦਾ ਵਾਲ-ਵਾਲ ਬਚਾਅ ਹੋ ਗਿਆ।
ਰਾਤ 12 ਵਜੇ ਦੇ ਕਰੀਬ ਵਾਪਰੀ ਘ-ਟ-ਨਾ
ਮ੍ਰਿਤਕ ਸਮੀਰ ਦੇ ਨਾਲ ਆਏ ਉਸ ਦੇ ਦੋਸਤ ਕ੍ਰਿਸ਼ਨਾ ਨੇ ਦੱਸਿਆ ਕਿ ਉਸ ਨੂੰ ਘਰੋਂ ਫੋਨ ਆਇਆ ਕਿ ਉਹ ਦੁੱਧ ਲੈ ਕੇ ਆਉਣ। ਜਦੋਂ ਦੇਰ ਹੋ ਗਈ ਤਾਂ ਅਸੀਂ ਦੁੱਧ ਲੈਣ ਲਈ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਨੇੜੇ ਪਹੁੰਚੇ ਅਤੇ ਸੋਚਿਆ ਕੁਝ ਖਾ-ਪੀ ਲੈਂਦੇ ਹਾਂ। ਦੁਕਾਨ ਬੰਦ ਹੋਣ ਦੇ ਕਾਰਨ ਸਾਨੂੰ ਕੁਝ ਨਹੀਂ ਮਿਲਿਆ, ਇਸ ਲਈ ਅਸੀਂ ਪਾਸੀ ਰੋਡ ਉਤੇ ਕਾਰ ਰੋਕ ਲਈ। ਜਿੱਥੇ ਤਿੰਨ ਨੌਜਵਾਨ ਨ-ਸ਼ੇ ਦੇ ਹਾਲ ਵਿਚ ਪਹੁੰਚੇ ਅਤੇ ਉਨ੍ਹਾਂ ਨੇ ਸਮੀਰ ਨਾਲ ਹੱਥੋਪਾਈ ਕੀਤੀ ਅਤੇ ਤਿੱਖੀ ਚੀਜ ਨਾਲ ਉਸ ਉਤੇ ਹ-ਮ-ਲਾ ਕਰ ਦਿੱਤਾ।
ਸਿਟੀ ਐੱਸ. ਪੀ. ਮੌਕੇ ਉਤੇ ਪਹੁੰਚੇ
ਦੋਸ਼ੀਆਂ ਨੇ ਗੋ-ਲੀ ਵੀ ਚਲਾ ਦਿੱਤੀ ਸੀ ਪਰ ਸਮੀਰ ਨੂੰ ਗੋ-ਲੀ ਨਹੀਂ ਲੱਗੀ ਅਤੇ ਹ-ਥਿ-ਆ-ਰ ਦੇ ਵਾਰ ਕਾਰਨ ਸਮੀਰ ਦੀ ਗਰਦਨ ਨੇੜੇ ਲੱਗੀ ਸੱ-ਟ ਦੀ ਤਾਬ ਨਾ ਝੱਲਦਿਆਂ ਉਸ ਨੇ ਦਮ ਤੋੜ ਦਿੱਤਾ। ਐਸ. ਪੀ. ਸਿਟੀ ਮੁਹੰਮਦ ਸਰਫਰਾਜ਼ ਆਲਮ, ਥਾਣਾ ਸਿਵਲ ਲਾਈਨ ਦੇ ਇੰਚਾਰਜ ਹਰਜਿੰਦਰ ਸਿੰਘ ਅਤੇ ਪੁਲੀਸ ਟੀਮ ਮੌਕੇ ਉਤੇ ਪਹੁੰਚ ਗਏ। ਪੁਲਿਸ ਨੇ ਇਸ ਮਾਮਲੇ ਵਿਚ ਕ-ਤ-ਲ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਇਸ ਮਾਮਲੇ ਵਿਚ ਅੱਗੇ ਦੀ ਜਾਂਚ ਜਾਰੀ ਹੈ।