ਪੰਜਾਬ ਵਿਚ ਮੋਗਾ ਤੋਂ ਜਲੰਧਰ ਬਾਈਪਾਸ ਉਤੇ ਮੋਟਰਸਾਈਕਲ ਅਤੇ ਕਾਰ ਵਿਚ ਟੱਕਰ ਹੋ ਗਈ। ਇਸ ਹਾਦਸੇ ਵਿਚ ਜਖਮੀਂ ਹੋਈ ਲਖਵੀਰ ਕੌਰ ਉਮਰ 22 ਸਾਲ ਵਾਸੀ ਪਿੰਡ ਮਹਿਣਾ ਦੀ ਇਲਾਜ ਦੌਰਾਨ ਮੌ-ਤ ਹੋ ਗਈ। ਜਦੋਂ ਕਿ ਉਸ ਦੇ ਚਾਚਾ ਭਗਵਾਨ ਸਿੰਘ ਅਤੇ ਚਾਚੀ ਅਮਰਜੀਤ ਕੌਰ ਉਮਰ 48 ਸਾਲ ਵਾਸੀ ਪਿੰਡ ਮਹਿਣਾ ਗੰਭੀਰ ਰੂਪ ਵਿਚ ਜਖਮੀ ਹੋ ਗਏ। ਉਨ੍ਹਾਂ ਨੂੰ ਮੋਗਾ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਇਸ ਹਾਦਸੇ ਦੀ ਸੂਚਨਾ ਮਿਲਣ ਉਤੇ ਥਾਣਾ ਮਹਿਣਾ ਦੇ ਸਹਾਇਕ ਐੱਸ. ਐੱਚ. ਓ. ਸੁਖਪਾਲ ਸਿੰਘ ਪੁਲਿਸ ਪਾਰਟੀ ਸਮੇਤ ਉੱਥੇ ਪਹੁੰਚੇ ਅਤੇ ਜਾਂਚ ਤੋਂ ਇਲਾਵਾ ਆਸ-ਪਾਸ ਦੇ ਲੋਕਾਂ ਤੋਂ ਪੁੱਛ ਗਿੱਛ ਵੀ ਕੀਤੀ ਗਈ।
ਉਨ੍ਹਾਂ ਨੇ ਦੱਸਿਆ ਕਿ ਭਗਵਾਨ ਸਿੰਘ ਉਰਫ ਰਾਜੂ ਆਪਣੀ ਪਤਨੀ ਅਮਰਜੀਤ ਕੌਰ ਅਤੇ ਲਖਵੀਰ ਕੌਰ ਦੇ ਨਾਲ ਮੋਟਰਸਾਈਕਲ ਉਤੇ ਸਵਾਰ ਹੋਕੇ ਮਿਹਨਤ ਮਜ਼ਦੂਰੀ ਵਜੋਂ ਕੰਮ ਕਰਨ ਲਈ ਗਿਆ ਸੀ। ਜਦੋਂ ਉਹ ਜਲੰਧਰ ਬਾਈਪਾਸ ਉਤੇ ਜਾ ਰਹੇ ਸੀ ਤਾਂ ਲੁਹਾਰਾ ਵੱਲੋਂ ਆ ਰਹੀ ਤੇਜ਼ ਸਪੀਡ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਮੋਟਰਸਾਈਕਲ ਅਤੇ ਕਾਰ ਦੋਵੇਂ ਨੁਕ-ਸਾਨੇ ਗਏ। ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਆਸ-ਪਾਸ ਦੇ ਲੋਕ ਉਥੇ ਇਕੱਠੇ ਹੋ ਗਏ, ਜਿਨ੍ਹਾਂ ਨੇ ਜ਼ਖਮੀਆਂ ਨੂੰ ਤੁਰੰਤ ਨਜ਼ਦੀਕੀ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਪਰ ਉਥੇ ਇਲਾਜ ਦੌਰਾਨ ਲਖਵੀਰ ਕੌਰ ਦੀ ਮੌ-ਤ ਹੋ ਗਈ।
ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਸਹਾਇਕ ਐਸ. ਐਚ. ਓ. ਸੁਖਪਾਲ ਸਿੰਘ ਨੇ ਦੱਸਿਆ ਕਿ ਕਾਰ ਡਰਾਈਵਰ ਇਸ ਘ-ਟ-ਨਾ ਤੋਂ ਬਾਅਦ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਜ਼ਖਮੀਆਂ ਦੇ ਬਿਆਨਾਂ ਉਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਮੋਗਾ ਤੋਂ ਪੋਸਟ ਮਾਰਟਮ ਕਰਵਾਉਣ ਉਪਰੰਤ ਦੇਹ ਪਰਿਵਾਰ ਦੇ ਹਵਾਲੇ ਕਰ ਦਿੱਤੀ ਜਾਵੇਗੀ। ਪੁਲਿਸ ਵੱਲੋਂ ਕਾਰ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ ਜਿਸ ਦੇ ਛੇਤੀ ਹੀ ਫੜੇ ਜਾਣ ਦੀ ਉਮੀਦ ਹੈ।