ਇਟਲੀ ਵਿਚ ਪੰਜਾਬੀ ਨੌਜਵਾਨ ਨੇ ਸ਼ੱ-ਕੀ ਹਾਲ ਵਿਚ ਤਿਆਗੇ ਪ੍ਰਾਣ, 2 ਜੁਆਕਾਂ ਦੇ ਸਿਰ ਤੋਂ ਉੱਠਿਆ ਪਿਤਾ ਦਾ ਛਾਇਆ

Punjab

ਜਿਲ੍ਹਾ ਜਲੰਧਰ (ਪੰਜਾਬ) ਦੇ ਫਿਲੌਰ ਕਸਬੇ ਦੇ ਇੱਕ ਵਿਅਕਤੀ ਦੀ ਇਟਲੀ ਵਿੱਚ ਸ਼ੱ-ਕੀ ਹਾਲ ਵਿੱਚ ਮੌ-ਤ ਹੋ ਗਈ ਸੀ। ਜਿਸ ਦੀ ਯਾਦ ਵਿੱਚ ਪਰਿਵਾਰ ਵਲੋਂ ਅੱਜ ਪਿੰਡ ਵਿੱਚ ਅੰਤਿਮ ਅਰਦਾਸ ਕਰਵਾਈ ਗਈ। ਮ੍ਰਿਤਕ ਦੀ ਪਹਿਚਾਣ ਬਲਦੇਵ ਰਾਜ ਉਮਰ 38 ਸਾਲ ਵਾਸੀ ਪਿੰਡ ਅਕਲਪੁਰ ਫਿਲੌਰ ਦੇ ਰੂਪ ਵਜੋਂ ਹੋਈ ਹੈ। ਬਲਦੇਵ ਦੋ ਜੁਆਕਾਂ ਦਾ ਪਿਤਾ ਸੀ ਅਤੇ ਪਿਛਲੇ 15 ਸਾਲਾਂ ਤੋਂ ਇਟਲੀ ਵਿੱਚ ਸੈਟਲ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਬਲਦੇਵ ਦੀ ਕੁਝ ਦਿਨ ਪਹਿਲਾਂ ਮੌ-ਤ ਹੋ ਗਈ ਸੀ ਅਤੇ ਬਲਦੇਵ ਰਾਜ ਦਾ ਅੰਤਿਮ ਸੰਸਕਾਰ ਵਿਦੇਸ਼ ਵਿੱਚ ਹੀ ਕੀਤਾ ਗਿਆ ਸੀ।

ਪਰਿਵਾਰ ਨੇ ਰਖਵਾਇਆ ਪਾਠ

ਪ੍ਰਾਪਤ ਜਾਣਕਾਰੀ ਬਲਦੇਵ ਦੀ ਦਿਲ ਦਾ ਦੌ-ਰਾ ਪੈਣ ਕਾਰਨ ਮੌ-ਤ ਹੋ ਗਈ ਸੀ। ਬਲਦੇਵ ਆਪਣੇ ਪਿੱਛੇ ਮਾਤਾ ਗੁਰਦੇਵ ਕੌਰ, ਪਤਨੀ ਮਨਪ੍ਰੀਤ ਕੌਰ, ਜੁਆਕ ਏਕਮ ਹੀਰ ਅਤੇ ਫਤਿਹ ਹੀਰ ਨੂੰ ਛੱਡ ਗਿਆ ਹੈ। ਜਦੋਂ ਪਰਿਵਾਰ ਨੂੰ ਬਲਦੇਵ ਦੀ ਮੌ-ਤ ਦਾ ਪਤਾ ਲੱਗਾ ਤਾਂ ਘਰ ਵਿੱਚ ਪਾਠ ਕਰਵਾਏ ਗਏ। ਪਰਿਵਾਰ ਗਹਿਰੇ ਸਦਮੇ ਵਿਚ ਸੀ। ਇਸ ਦੇ ਨਾਲ ਹੀ ਬਲਦੇਵ ਦੇ ਘਰ ਪਿੰਡ ਵਾਸੀਆਂ ਦੀ ਭੀੜ ਲੱਗ ਗਈ। ਸਾਰੇ ਦੁਖ ਪ੍ਰਗਟ ਕਰਨ ਲਈ ਘਰ ਪਹੁੰਚ ਰਹੇ ਹਨ।

ਪਰਿਵਾਰ ਨਾਲ ਵੇਰੋਨਾ ਸ਼ਹਿਰ ਵਿੱਚ ਰਹਿੰਦਾ ਸੀ ਬਲਦੇਵ

ਬਲਦੇਵ ਰਾਜ ਆਪਣੇ ਪਰਿਵਾਰ ਨਾਲ ਵੇਰੋਨਾ ਜ਼ਿਲ੍ਹੇ ਵਿੱਚ ਰਹਿ ਰਿਹਾ ਸੀ ਅਤੇ ਇੱਥੇ ਇੱਕ ਵੈਲਡਿੰਗ ਫੈਕਟਰੀ ਵਿੱਚ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਸੀ। ਬਲਦੇਵ ਰਾਜ ਆਪਣੇ ਕੰਮ ਤੋਂ ਘਰ ਆ ਕੇ ਰਾਤ ਦਾ ਖਾਣਾ ਖਾ ਕੇ ਗੂੜ੍ਹੀ ਨੀਂਦ ਸੌਂ ਗਿਆ ਸੀ। ਪਰ ਸਵੇਰੇ ਉਹ ਮ੍ਰਿਤਕ ਪਾਇਆ ਗਿਆ। ਪਰਿਵਾਰ ਨੇ ਉਸ ਦੀ ਯਾਦ ਵਿੱਚ ਅੰਤਿਮ ਪਾਠ ਰਖਵਾਇਆ ਹੈ।

Leave a Reply

Your email address will not be published. Required fields are marked *