ਪੰਜਾਬ ਦੇ ਜਿਲ੍ਹਾ ਲੁਧਿਆਣਾ ਵਿੱਚ ਇੱਕ ਖਾਲੀ ਪਲਾਟ ਵਿੱਚ ਪੀ. ਏ. ਯੂ. ਦੇ ਸੁਪਰਡੈਂਟ ਦੀ ਦੇਹ ਸ਼ੱ-ਕੀ ਹਾਲ ਵਿੱਚ ਇੱਕ ਸਰੀਏ ਨਾਲ ਲ-ਟ-ਕ-ਦੀ ਮਿਲੀ ਹੈ। ਪਰਿਵਾਰਕ ਮੈਂਬਰਾਂ ਨੂੰ ਸ਼ੱ-ਕ ਹੈ ਕਿ ਸ਼ਾਇਦ ਕਿਸੇ ਨੇ ਕ-ਤ-ਲ ਕਰਕੇ ਦੇਹ ਨੂੰ ਸਰੀਏ ਨਾਲ ਲ-ਟ-ਕਾ ਦਿੱਤਾ ਹੈ। ਫਿਲਹਾਲ ਇਸ ਮਾਮਲੇ ਵਿਚ ਪੀ.ਏ.ਯੂ. ਥਾਣਾ ਪੁਲਿਸ ਨੇ ਦੇਹ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਕਰਵਾ ਲਿਆ ਹੈ। ਮਾਮਲਾ ਸ਼ੱ-ਕੀ ਹੋਣ ਕਾਰਨ ਮੌ-ਤ ਦੇ ਕਾਰਨਾਂ ਦਾ ਪਤਾ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ। ਮ੍ਰਿਤਕ ਦੀ ਪਹਿਚਾਣ ਗੁਲਸ਼ਨ ਮਹਿਤਾ ਵਾਸੀ ਹੈਬੋਵਾਲ ਦੇ ਰੂਪ ਵਜੋਂ ਹੋਈ ਹੈ। ਪਰਿਵਾਰਕ ਮੈਂਬਰ ਸਦਮੇ ਵਿਚ ਹਨ।
ਦਫਤਰ ਨਾ ਪਹੁੰਚਣ ਉਤੇ ਆਏ ਫੋਨ ਤੋਂ ਲੱਗਿਆ ਪਤਾ
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਗੁਲਸ਼ਨ ਦੇ ਭਰਾ ਰਾਜੇਸ਼ ਮਹਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਪੀ. ਏ. ਯੂ. ਤੋਂ ਫੋਨ ਆਇਆ ਕਿ ਗੁਲਸ਼ਨ ਦਫਤਰ ਨਹੀਂ ਪਹੁੰਚੇ। ਜਦੋਂ ਭਰਾ ਗੁਲਸ਼ਨ ਦੇ ਘਰ ਗਿਆ ਤਾਂ ਉਸ ਦੀ ਪਤਨੀ ਨੇ ਦੱਸਿਆ ਕਿ ਉਹ ਸਵੇਰੇ ਟਿਫਨ ਲੈ ਕੇ ਕੰਮ ਉਤੇ ਗਏ ਹਨ। ਰਾਜੇਸ਼ ਅਨੁਸਾਰ ਕੁਝ ਸਮੇਂ ਬਾਅਦ ਪੀ. ਸੀ. ਆਰ. ਦਸਤੇ ਨੇ ਕਿਸੇ ਨੂੰ ਘਰ ਭੇਜਿਆ। ਉਸ ਨੇ ਆ ਕੇ ਦੱਸਿਆ ਕਿ ਉਸ ਦੇ ਭਰਾ ਦਾ ਹੰਬੜਾ ਰੋਡ, ਸਾਈਂ ਧਾਮ ਨੇੜੇ ਪ੍ਰਵੀਲਾ ਸਿਟੀ, ਵਿਚ ਐਕਸੀਡੈਂਟ ਹੋ ਗਿਆ ਹੈ।
ਜ਼ਮੀਨ ਉਤੇ ਲੱਗੇ ਹੋਏ ਸਨ ਗੁਲਸਨ ਦੇ ਪੈਰ
ਰਾਜੇਸ਼ ਦੇ ਅਨੁਸਾਰ ਜਦੋਂ ਉਹ ਮੌਕੇ ਉਤੇ ਪਹੁੰਚਿਆ ਤਾਂ ਉਹ ਦੰਗ ਰਹਿ ਗਿਆ। ਉਸ ਦੇ ਭਰਾ ਦੀ ਦੇਹ ਸਰੀਏ ਨਾਲ ਲ-ਟ-ਕ ਰਹੀ ਸੀ। ਰਾਜੇਸ਼ ਅਨੁਸਾਰ ਉਸ ਦਾ ਭਰਾ 1996 ਤੋਂ ਪੀ. ਏ. ਯੂ. ਵਿੱਚ ਕੰਮ ਕਰ ਰਿਹਾ ਸੀ। ਗੁਲਸ਼ਨ ਆਪਣੇ ਪਿੱਛੇ ਦੋ ਧੀਆਂ ਅਤੇ ਪਤਨੀ ਨੂੰ ਛੱਡ ਗਿਆ ਹੈ। ਇਸ ਘਟਨਾ ਵਾਲੀ ਥਾਂ ਉਤੇ ਦੇਖਿਆ ਗਿਆ ਕਿ ਗੁਲਸ਼ਨ ਦੇ ਪੈਰ ਜ਼ਮੀਨ ਉਤੇ ਸਨ ਅਤੇ ਉਸ ਨੇ ਗਲੇ ਵਿਚ ਮਫਲਰ ਪਾਇਆ ਹੋਇਆ ਸੀ।
ਉਸ ਨੇ ਤੁਰੰਤ ਪੀ. ਏ. ਯੂ. ਥਾਣੇ ਨੂੰ ਸੂਚਨਾ ਦਿੱਤੀ। ਰਾਜੇਸ਼ ਅਨੁਸਾਰ ਪਰਿਵਾਰ ਨੂੰ ਸ਼ੱ-ਕ ਹੈ ਕਿ ਗੁਲਸ਼ਨ ਦਾ ਕ-ਤ-ਲ ਕਰਕੇ ਉਸ ਨੂੰ ਸਰੀਏ ਨਾਲ ਲ-ਟ-ਕਾ ਦਿੱਤਾ ਗਿਆ ਹੈ। ਦੂਜੇ ਪਾਸੇ ਪੀ. ਏ. ਯੂ. ਥਾਣੇ ਦੇ ਏ. ਐਸ. ਆਈ. ਲਖਵਿੰਦਰ ਸਿੰਘ ਨੇ ਦੱਸਿਆ ਕਿ ਗੁਲਸ਼ਨ ਮਹਿਤਾ ਦੀ ਦੇਹ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਮੌ-ਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ। ਫਿਲਹਾਲ ਪੁਲਿਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।