ਜਿਲ੍ਹਾ ਰੇਵਾੜੀ (ਹਰਿਆਣਾ) ਵਿੱਚ ਆਪਣੀ ਭੂਆ ਦੀ ਬੇਟੀ ਦੇ ਵਿਆਹ ਵਿੱਚ ਸ਼ਾਮਲ ਹੋਣ ਜਾ ਰਹੇ ਭਰਾ ਅਤੇ ਭੈਣ ਦੇ ਮੋਟਰਸਾਈਕਲ ਨੂੰ ਇੱਕ ਕੈਂਪਰ ਵਾਹਨ ਨੇ ਜ਼ੋਰ-ਦਾਰ ਟੱਕਰ ਮਾਰ ਦਿੱਤੀ। ਇਸ ਦੌਰਾਨ ਭਰਾ ਸਾਈਡ ਉਤੇ ਡਿੱਗ ਗਿਆ, ਜਦੋਂ ਕਿ ਉਸ ਦੀ ਭੈਣ ਨੂੰ ਕੈਂਪਰ ਵਾਹਨ ਨੇ ਮੋਟਰਸਾਈਕਲ ਸਮੇਤ ਕਰੀਬ 20 ਮੀਟਰ ਤੱਕ ਘੜੀਸ ਦਿੱਤਾ, ਜਿਸ ਕਾਰਨ ਉਸ ਦੀ ਮੌ-ਤ ਹੋ ਗਈ। ਲੜਕੀ ਹੀ ਮੋਟਰਸਾਇਕਲ ਨੂੰ ਚਲਾ ਰਹੀ ਸੀ। ਸਦਰ ਥਾਣਾ ਪੁਲਿਸ ਵਲੋਂ ਮੌਕੇ ਤੋਂ ਫਰਾਰ ਹੋਏ ਗੱਡੀ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਵਿਆਹ ਵਿਚ ਸ਼ਾਮਲ ਹੋਣ ਜਾ ਰਹੇ ਸਨ, ਭੈਣ ਅਤੇ ਭਰਾ
ਪ੍ਰਾਪਤ ਜਾਣਕਾਰੀ ਅਨੁਸਾਰ ਰੇਵੜੀ ਜ਼ਿਲੇ ਦੇ ਕੋਸਲੀ ਪਿੰਡ ਦੇ ਰਹਿਣ ਵਾਲੇ ਦੇਵੰਸ਼ ਅਤੇ ਉਸ ਦੀ ਭੈਣ ਅਸ਼ਮੀ ਉਮਰ 18 ਸਾਲ ਮੋਟਰਸਾਈਕਲ ਉਤੇ ਸਵਾਰ ਹੋਕੇ ਪਿੰਡ ਬੁੱਧਪੁਰ ਸਥਿਤ ਆਪਣੀ ਭੂਆ ਦੇ ਘਰ ਆ ਰਹੇ ਸਨ। ਭੂਆ ਦੀ ਬੇਟੀ ਦਾ ਵਿਆਹ ਹੋ ਰਿਹਾ ਸੀ, ਜਿਸ ਦੀਆਂ ਰਸਮਾਂ ਘਰ ਵਿੱਚ ਕੀਤੀਆਂ ਜਾਣੀਆਂ ਸਨ। ਮੋਟਰਸਾਈਕਲ ਨੂੰ ਉਸ ਦੀ ਭੈਣ ਅਸ਼ਮੀ ਚਲਾ ਰਹੀ ਸੀ।
ਜਦੋਂ ਉਹ ਪਿੰਡ ਬਿਹਾਰੀਪੁਰ ਦੇ ਬੱਸ ਸਟਾਪ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੇ ਤੇਜ਼ ਸਪੀਡ ਕੈਂਪਰ ਵਾਹਨ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਟੱਕਰ ਹੁੰਦੇ ਹੀ ਦੇਵਾਂਸ਼ ਇਕ ਪਾਸੇ ਡਿੱਗ ਗਿਆ, ਜਦੋਂ ਕਿ ਉਸ ਦੀ ਭੈਣ ਮੋਟਰਸਾਈਕਲ ਸਮੇਤ ਕਾਰ ਵਿਚ ਫ-ਸ ਗਈ।
ਵਾਹਨ ਮੋਟਰਸਾਈਕਲ ਨੂੰ 20 ਮੀਟਰ ਤੱਕ ਘਸੀਟਦਾ ਲੈ ਗਿਆ
ਇਸ ਮਾਮਲੇ ਵਿਚ ਦੇਵਾਂਸ਼ ਦੇ ਦੱਸਣ ਮੁਤਾਬਕ 20 ਮੀਟਰ ਤੱਕ ਘਸੀਟਣ ਤੋਂ ਬਾਅਦ ਡਰਾਈਵਰ ਨੇ ਗੱਡੀ ਨੂੰ ਰੋਕਿਆ ਅਤੇ ਫਿਰ ਮੌਕੇ ਤੋਂ ਫਰਾਰ ਹੋ ਗਿਆ। ਸਥਾਨਕ ਅਤੇ ਰਾਹਗੀਰ ਲੋਕਾਂ ਦੀ ਮਦਦ ਨਾਲ ਅਸ਼ਮੀ ਨੂੰ ਤੁਰੰਤ ਸੰਭਾਲਿਆ ਗਿਆ ਅਤੇ ਫਿਰ ਗੱਡੀ ਦਾ ਪ੍ਰਬੰਧ ਕਰਕੇ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਗੰਭੀਰ ਸੱ-ਟਾਂ ਲੱਗਣ ਕਾਰਨ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਹਾਦਸੇ ਵਿਚ ਦੇਵਾਂਸ਼ ਵੀ ਜ਼ਖਮੀ ਹੋ ਗਿਆ। ਸੂਚਨਾ ਤੋਂ ਬਾਅਦ ਥਾਣਾ ਸਦਰ ਦੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਕੈਂਪਰ ਗੱਡੀ ਨੂੰ ਕਬਜ਼ੇ ਵਿਚ ਲੈ ਕੇ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
12ਵੀਂ ਜਮਾਤ ਦੀ ਸੀ ਵਿਦਿਆਰਥਣ, ਪਿਤਾ ਦੀ 5 ਮਹੀਨੇ ਪਹਿਲਾਂ ਹੋਈ ਮੌ-ਤ
ਦੇਵਾਂਸ਼ ਨੇ ਦੱਸਿਆ ਕਿ ਉਸ ਦੀ ਭੈਣ ਅਸ਼ਮੀ 12ਵੀਂ ਜਮਾਤ ਵਿਚ ਪੜ੍ਹਦੀ ਸੀ। ਉਸ ਦੇ ਪਿਤਾ ਦੀ 5 ਮਹੀਨੇ ਪਹਿਲਾਂ ਅਚਾ-ਨਕ ਮੌ-ਤ ਹੋ ਗਈ ਸੀ। ਹੁਣ ਅਸ਼ਮੀ ਦੀ ਮੌ-ਤ ਤੋਂ ਬਾਅਦ ਪੂਰਾ ਪਰਿਵਾਰ ਡੂੰਘੇ ਸਦਮੇ ਵਿਚ ਹੈ। ਇਸ ਤੋਂ ਇਲਾਵਾ ਭੂਆ ਦੇ ਘਰ ਬੇਟੀ ਦਾ ਵਿਆਹ ਹੋਣਾ ਸੀ। ਹਾਦਸੇ ਦੇ ਕਾਰਨ ਵਿਆਹ ਦੀਆਂ ਖੁਸ਼ੀਆਂ ਵੀ ਗਮੀ ਵਿੱਚ ਬਦਲ ਗਈਆਂ। ਪੁਲਿਸ ਨੇ ਪੋਸਟ ਮਾਰਟਮ ਕਰਵਾ ਕੇ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।