ਦੋਸਤ ਦੇ ਘਰ ਗਏ ਵਿਆਕਤੀ ਦੀ ਦੇਹ, ਸ਼ੱ-ਕੀ ਹਾਲ ਵਿਚ ਮਿਲੀ, ਪਤਨੀ ਨੇ ਲਾਏ ਗੰਭੀਰ ਇਲ-ਜ਼ਾਮ, ਪੁਲਿਸ ਜਾਂਚ ਵਿਚ ਲੱਗੀ

Punjab

ਜਿਲ੍ਹਾ ਲੁਧਿਆਣਾ (ਪੰਜਾਬ) ਵਿੱਚ ਰਾਤ ਦੇ 3 ਵਜੇ ਤਾਜਪੁਰ ਰੋਡ ਖੰਨਾ ਡਾਇੰਗ ਦੇ ਕੋਲ ਇੱਕ ਵਿਅਕਤੀ ਦੀ ਦੇਹ ਸ਼ੱ-ਕੀ ਹਾਲ ਵਿੱਚ ਮਿਲੀ ਹੈ। ਪਰਿਵਾਰ ਨੂੰ ਸ਼ੱ-ਕ ਹੈ ਕਿ ਕਿਸੇ ਨੇ ਉਨ੍ਹਾਂ ਦੇ ਪੁੱਤਰ ਦਾ ਕ-ਤ-ਲ ਕਰ ਦਿੱਤਾ ਹੈ। ਫਿਲਹਾਲ ਮ੍ਰਿਤਕ ਦੀ ਦੇਹ ਨੂੰ ਪੋਸਟ ਮਾਰਟਮ ਲਈ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਵੱਲੋਂ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ। ਮ੍ਰਿਤਕ ਦੀ ਪਹਿਚਾਣ ਧਰਮਵੀਰ ਉਰਫ ਹੈਪੀ ਨਾਮ ਦੇ ਤੌਰ ਤੇ ਹੋਈ ਹੈ। ਪਰਿਵਾਰ ਵਲੋਂ ਥਾਣਾ ਡਿਵੀਜ਼ਨ ਨੰਬਰ 7 ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ। ਪੁਲਿਸ ਵੱਖੋ ਵੱਖ ਪਹਿਲੂਆਂ ਉਤੇ ਜਾਂਚ ਕਰ ਰਹੀ ਹੈ।

ਦੋਸਤ ਦੇ ਘਰ ਸ਼-ਰਾ-ਬ ਪੀਣ ਗਿਆ ਸੀ ਮ੍ਰਿਤਕ

ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਧਰਮਵੀਰ ਸਿੰਘ ਦੀ ਪਤਨੀ ਕਮਲਜੀਤ ਕੌਰ ਨੇ ਦੱਸਿਆ ਕਿ ਬੀਤੀ ਰਾਤ ਉਸ ਦਾ ਪਤੀ ਆਪਣੇ ਦੋਸਤ ਬਲਵੀਰ ਸਿੰਘ ਚਾਂਦੀ ਦੇ ਘਰ ਸ਼-ਰਾ-ਬ ਪੀਣ ਲਈ ਗਿਆ ਸੀ। ਜਦੋਂ ਉਹ ਦੇਰ ਰਾਤ ਤੱਕ ਘਰ ਨਾ ਆਇਆ ਤਾਂ ਉਨ੍ਹਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਬਲਬੀਰ ਸਿੰਘ ਚੰਦੀ ਦੇ ਘਰ ਤੋਂ ਕੁਝ ਦੂਰੀ ਉਤੇ ਖੰਨਾ ਡਾਇੰਗ ਕੋਲ ਧਰਮਵੀਰ ਦੀ ਦੇਹ ਪਈ ਮਿਲੀ।

2006 ਵਿੱਚ ਹੋਇਆ ਸੀ ਧਰਮਵੀਰ ਦਾ ਵਿਆਹ

ਅੱਗੇ ਕਮਲਜੀਤ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ 2006 ਵਿੱਚ ਧਰਮਵੀਰ ਨਾਲ ਹੋਇਆ ਸੀ। ਉਨ੍ਹਾਂ ਦੇ ਇੱਕ ਧੀ ਹੋਈ ਸੀ, ਪਰ ਉਸ ਦੀ ਮੌ-ਤ ਹੋ ਗਈ ਸੀ। ਧਰਮਵੀਰ ਡਰਾਈਵਰ ਵਜੋਂ ਕੰਮ ਕਰਦਾ ਸੀ। ਧਰਮਵੀਰ ਦੇ ਭਰਾ ਮਨਪ੍ਰੀਤ ਮਨੀ ਨੇ ਦੱਸਿਆ ਕਿ ਉਸ ਦੇ ਭਰਾ ਨੇ ਸ਼-ਰਾ-ਬ ਖ੍ਰੀਦਣ ਲਈ ਆਪਣੀ ਪਤਨੀ ਦਾ ਮੋਬਾਈਲ ਫ਼ੋਨ ਇੱਕ ਦੁਕਾਨਦਾਰ ਕੋਲ ਗਿਰਵੀ ਰੱਖਿਆ ਹੋਇਆ ਸੀ।

ਜਦੋਂ ਉਸ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਮੋਬਾਈਲ ਫੋਨ ਛੁਡਵਾਉਣ ਲਈ ਗਿਆ ਸੀ। ਉਸ ਸਮੇਂ ਉਸ ਦੀ ਉਕਤ ਨੌਜਵਾਨਾਂ ਨਾਲ ਬਹਿਸ ਵੀ ਹੋ ਗਈ। ਪੀ. ਸੀ. ਆਰ. ਦਸਤੇ ਨੇ ਮੌਕੇ ਉਤੇ ਪਹੁੰਚ ਕੇ ਉਨ੍ਹਾਂ ਦਾ ਮੋਬਾਈਲ ਦਿਵਾ ਦਿੱਤਾ ਸੀ। ਉਸ ਸਮੇਂ ਉਕਤ ਦੋਸ਼ੀ ਧਰਮਵੀਰ ਨੂੰ ਜਾ-ਨੋਂ ਮਾ-ਰ-ਨ ਦੀ ਧ-ਮ-ਕੀ ਦੇ ਰਹੇ ਸੀ। ਮਨਪ੍ਰੀਤ ਮੁਤਾਬਕ ਉਸ ਦੇ ਭਰਾ ਦਾ ਕ-ਤ-ਲ ਕੀਤਾ ਗਿਆ ਹੈ। ਦੂਜੇ ਪਾਸੇ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

Leave a Reply

Your email address will not be published. Required fields are marked *