ਪਾਣੀਪਤ ਸ਼ਹਿਰ (ਹਰਿਆਣਾ) ਦੇ ਹਰੀ ਨਗਰ ਵਿੱਚ ਇੱਕ ਨੌਜਵਾਨ ਨੇ ਆਪਣੇ ਦੋਸਤ ਦਾ ਕ-ਤ-ਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਦੋਵਾਂ ਨੇ ਸ਼-ਰਾ-ਬ ਦੀ ਪਾਰਟੀ ਕੀਤੀ ਸੀ। ਇਸ ਤੋਂ ਬਾਅਦ ਦੋਸਤ ਸੌਂ ਗਿਆ। ਇਸ ਗੱਲ ਦਾ ਫਾਇਦਾ ਉਠਾਉਂਦੇ ਹੋਏ ਦੋਸ਼ੀ ਨੇ ਉਸ ਦੇ ਸਿ-ਰ ਉਤੇ ਤਿੱਖੀ ਚੀਜ ਨਾਲ ਵਾਰ ਕਰਕੇ ਉਸ ਦਾ ਕ-ਤ-ਲ ਕਰ ਦਿੱਤਾ।
ਇਸ ਗੱਲ ਦਾ ਖੁਲਾਸਾ ਸ਼ਨੀਵਾਰ ਸਵੇਰੇ ਦੇਹ ਮਿਲਣ ਤੋਂ ਬਾਅਦ ਹੋਇਆ। ਇਸ ਮਾਮਲੇ ਦੀ ਸੂਚਨਾ ਮਿਲਣ ਉਤੇ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਸਾਰੇ ਲੋੜੀਂਦੇ ਸਬੂਤ ਇਕੱਠੇ ਕੀਤੇ। ਇਸ ਤੋਂ ਬਾਅਦ ਦੇਹ ਨੂੰ ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਉਸ ਦਾ ਪੰਚ-ਨਾਮਾ ਭਰ ਕੇ ਮੋਰਚਰੀ ਵਿੱਚ ਰਖਵਾਇਆ ਗਿਆ ਹੈ। ਪੁਲਿਸ ਨੇ ਦੋਸ਼ੀ ਨੂੰ ਮੌਕੇ ਤੋਂ ਕਾ-ਬੂ ਕਰ ਲਿਆ ਹੈ। ਮ੍ਰਿਤਕ ਇੱਕ ਭਰਾ ਅਤੇ ਇੱਕ ਭੈਣ ਤੋਂ ਵੱਡਾ ਸੀ।
10 ਦਿਨ ਪਹਿਲਾਂ ਆਇਆ ਸੀ ਪਿੰਡ ਤੋਂ ਪਾਣੀਪਤ
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਸੁਰੇਸ਼ ਕੁਮਾਰ ਨੇ ਦੱਸਿਆ ਕਿ ਉਹ ਯੂਪੀ ਦੇ ਔਰਈਆ ਜ਼ਿਲ੍ਹੇ ਦੇ ਪਿੰਡ ਲਖਨਪੁਰ ਦਾ ਰਹਿਣ ਵਾਲਾ ਹੈ। ਉਸ ਦਾ ਭਾਂਣਜਾ ਸੰਗਮ ਉਮਰ 21 ਸਾਲ ਇਸੇ ਪਿੰਡ ਵਿੱਚ ਰਹਿੰਦਾ ਸੀ। ਜਿਸ ਦੇ ਪਿਤਾ ਮਹੇਸ਼ ਅਤੇ ਮਾਂ ਮਿਤਲੇਸ਼ ਪਾਣੀਪਤ ਦੇ ਹਰੀ ਨਗਰ ਵਿਚ ਕਿਰਾਏ ਉਤੇ ਰਹਿੰਦੇ ਹਨ। ਇੱਥੇ ਉਹ ਦਿਹਾੜੀਦਾਰ ਮਿਹਨਤ ਮਜ਼ਦੂਰ ਵਜੋਂ ਕੰਮ ਕਰਦੇ ਹਨ। ਸੰਗਮ, ਪਹਿਲਾਂ ਪਿੰਡ ਵਿੱਚ ਹੀ ਕੰਮ ਕਰਦਾ ਸੀ। ਜੋ ਕਿ 10 ਦਿਨ ਪਹਿਲਾਂ ਹੀ ਪਿੰਡ ਤੋਂ ਇੱਥੇ ਆਇਆ ਸੀ। ਜਿੱਥੇ ਉਹ ਕੰਮ ਕਰਦਾ ਸੀ ਉਸ ਨੇ ਉਸੇ ਥਾਂ ਉਤੇ ਕਿਰਾਏ ਉਤੇ ਕਮਰਾ ਲਿਆ ਹੋਇਆ ਸੀ।
ਸ਼ਾਮ ਨੂੰ ਦੋਸ਼ੀ ਨੇ ਫੋਨ ਕਰਕੇ ਬੁਲਾਇਆ ਅਤੇ ਫਿਰ ਪਾਰਟੀ ਕੀਤੀ
ਭਰੇ ਮਨ ਨਾਲ ਮਾਂ ਮਿਤਲੇਸ਼ ਨੇ ਦੱਸਿਆ ਕਿ ਸੰਗਮ ਨੂੰ ਉਸ ਦੇ ਦੋਸਤ ਚੰਦਨ ਵਾਸੀ ਮਾਧੋਪੁਰ ਨਾਲੰਦਾ ਬਿਹਾਰ ਨੇ ਸ਼ੁੱਕਰਵਾਰ ਨੂੰ ਆਪਣੇ ਕੋਲ ਫੋਨ ਕਰਕੇ ਬੁਲਾਇਆ ਸੀ। ਜਦੋਂ ਸੰਗਮ ਉੱਥੇ ਪਹੁੰਚਿਆ ਤਾਂ ਤਿੰਨ ਹੋਰ ਵੀ ਦੋਸਤ ਸਨ। ਸਾਰਿਆਂ ਨੇ ਸੰਗਮ ਦੇ ਕਮਰੇ ਵਿਚ ਆ ਕੇ ਸ਼-ਰਾ-ਬ ਦੀ ਪਾਰਟੀ ਕੀਤੀ। ਜਿਸ ਦੌਰਾਨ ਸੰਗਮ ਅਤੇ ਦੀਪਕ ਵਿਚਕਾਰ ਬਹਿਸ ਹੋ ਗਈ। ਇੱਥੋਂ ਬਾਕੀ ਤਿੰਨ ਜਣੇ ਆਪਣੇ ਕਮਰਿਆਂ ਵਿੱਚ ਚਲੇ ਗਏ। ਸੰਗਮ ਸੌਂ ਗਿਆ ਸੀ। ਦੀਪਕ ਨੇ ਦੇਰ ਰਾਤ ਉਸ ਦੇ ਸਿ-ਰ ਉਤੇ ਤਿੱਖੀ ਚੀਜ ਨਾਲ ਵਾਰ ਕਰਕੇ ਉਸ ਦਾ ਕ-ਤ-ਲ ਕਰ ਦਿੱਤਾ।