ਉੱਤਰ ਪ੍ਰਦੇਸ਼ (UP) ਵਿਚ ਜਿਲ੍ਹਾ ਬਦਾਉਂ ਦੇ ਕੋਤਵਾਲੀ ਸਦਰ ਏਰੀਏ ਦੀ ਜੱਜ ਕਾਲੋਨੀ ਵਿੱਚ ਬਦਾਉਂ ਅਦਾਲਤ ਵਿੱਚ ਸਿਵਲ ਜੱਜ ਜੂਨੀਅਰ ਵਜੋਂ ਤਾਇਨਾਤ ਜਯੋਤਸਨਾ ਰਾਏ ਨੇ ਆਪਣੇ ਘਰ ਵਿੱਚ ਫਾ-ਹਾ ਲਾ ਖੁ-ਦ-ਕੁ-ਸ਼ੀ ਕਰ ਲਈ ਹੈ। ਇਸ ਸਬੰਧੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਜੱਜ, ਜ਼ਿਲ੍ਹਾ ਮੈਜਿਸਟਰੇਟ ਅਤੇ ਬਦਾਉਂ ਦੇ ਐਸ. ਐਸ. ਪੀ. ਮੌਕੇ ਉਤੇ ਪਹੁੰਚੇ ਅਤੇ ਘ-ਟ-ਨਾ ਦੀ ਜਾਣਕਾਰੀ ਹਾਸਲ ਕੀਤੀ। ਮ੍ਰਿਤਕ ਦੀ ਦੇਹ ਦਾ ਪੰਚਨਾਮਾ ਭਰ ਕੇ ਪੋਸਟ ਮਾਰਟਮ ਲਈ ਭੇਜ ਦਿੱਤੀ ਗਈ ਹੈ। ਪੁਲਿਸ ਨੇ ਮੌਕੇ ਤੋਂ ਇੱਕ ਸੁ-ਸਾ-ਈ-ਡ ਨੋਟ ਵੀ ਬਰਾਮਦ ਕੀਤਾ ਹੈ।
ਜਾਣਕਾਰੀ ਦਿੰਦਿਆਂ ਬਦਾਊਨ ਦੇ ਸੀਨੀਅਰ ਪੁਲਿਸ ਕਪਤਾਨ ਆਲੋਕ ਪ੍ਰਿਯਾਦਰਸ਼ੀ ਨੇ ਦੱਸਿਆ ਕਿ ਸਿਵਲ ਜੱਜ ਜੂਨੀਅਰ ਡਿਵੀਜ਼ਨ ਜਯੋਤਸਨਾ ਰਾਏ ਉਮਰ 27 ਸਾਲ ਜੋ ਜੱਜ ਕਾਲੋਨੀ ਕੰਪਲੈਕਸ ਦੀ ਪਹਿਲੀ ਮੰਜ਼ਿਲ ਉਤੇ ਰਹਿੰਦੀ ਸੀ, ਨੇ ਆਪਣੇ ਬੈੱਡਰੂਮ ਵਿੱਚ ਪੱ-ਖੇ ਨਾਲ ਲ-ਟ-ਕ ਕੇ ਫਾ-ਹਾ ਲਾ ਖੁ-ਦ-ਕੁ-ਸ਼ੀ ਕਰ ਲਈ ਹੈ। ਜਦੋਂ ਉਹ ਸਵੇਰੇ 10 ਵਜੇ ਤੱਕ ਅਦਾਲਤ ਵਿੱਚ ਨਹੀਂ ਪਹੁੰਚੀ ਤਾਂ ਉਸ ਦੇ ਸਾਥੀ ਜੱਜਾਂ ਨੇ ਉਸ ਨੂੰ ਫੋਨ ਕੀਤਾ ਪਰ ਜਦੋਂ ਫੋਨ ਨਾ ਚੁਕਿਆ ਤਾਂ ਉਹ ਉਸ ਦੀ ਰਿਹਾਇਸ਼ ਉਤੇ ਪੁੱਜੇ ਤਾਂ ਦੇਖਿਆ ਕਿ ਉਸ ਦਾ ਬੈੱਡਰੂਮ ਅੰਦਰੋਂ ਬੰਦ ਸੀ। ਸੂਚਨਾ ਮਿਲਣ ਉਤੇ ਪੁਲਿਸ ਨੇ ਬੈੱਡਰੂਮ ਦਾ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਮਹਿਲਾ ਜੱਜ ਦੀ ਦੇਹ ਨਾਲ ਦੇ ਕਮਰੇ ਵਿਚ ਪੱ-ਖੇ ਨਾਲ ਲ-ਟ-ਕ-ਦੀ ਮਿਲੀ।
ਉਨ੍ਹਾਂ ਨੇ ਦੱਸਿਆ ਕਿ ਮਹਿਲਾ ਜੱਜ ਜਯੋਤਸਨਾ ਰਾਏ ਉਮਰ 27 ਸਾਲ ਜੋ ਕਿ ਮੂਲ ਰੂਪ ਵਿਚ ਮਊ ਜ਼ਿਲੇ ਦੀ ਰਹਿਣ ਵਾਲੀ ਸੀ। ਬਦਾਉਂ ਵਿੱਚ ਸਿਵਲ ਜੱਜ ਜੂਨੀਅਰ ਡਿਵੀਜ਼ਨ 29 ਅਪ੍ਰੈਲ 2023 ਤੋਂ ਤਾਇਨਾਤ ਸੀ। ਇਸ ਤੋਂ ਪਹਿਲਾਂ ਉਹ ਅਯੁੱਧਿਆ ਵਿਚ ਜੁਡੀਸ਼ੀਅਲ ਮੈਜਿਸਟ੍ਰੇਟ ਦੇ ਅਹੁਦੇ ਉਤੇ ਕੰਮ ਕਰ ਰਹੀ ਸੀ। ਉਸ ਦੇ ਕਮਰੇ ਵਿਚੋਂ ਹੱਥ ਲਿਖਤ ਸੁ-ਸਾ-ਈ-ਡ ਨੋਟ ਸਮੇਤ ਕੁਝ ਦਸਤਾਵੇਜ਼ ਬਰਾਮਦ ਹੋਏ ਹਨ, ਜੋ ਖੁ-ਦ-ਕੁ-ਸ਼ੀ ਦਾ ਭੇ-ਤ ਸੁਲਝਾਉਣ ਵਿਚ ਅਹਿਮ ਸਾਬਤ ਹੋ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਡਿਪ੍ਰੈਸ਼ਨ ਤੋਂ ਪੀ-ੜ-ਤ ਸੀ।