ਜਿਲ੍ਹਾ ਅੰਮ੍ਰਿਤਸਰ (ਪੰਜਾਬ) ਦੇ ਅਜਨਾਲਾ ਏਰੀਏ ਨਾਲ ਸਬੰਧਤ ਇਕ ਦੁਖ-ਦਾਇਕ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਜਨਾਲਾ ਦੇ ਰਹਿਣ ਵਾਲੇ ਇਕ ਫੌਜੀ ਜਵਾਨ ਦੀ ਡਿਊਟੀ ਦੌਰਾਨ ਮੌ-ਤ ਹੋ ਗਈ ਹੈ। ਇਹ ਫੌਜੀ ਜਵਾਨ 24 ਸਿੱਖ ਰੈਜੀਮੈਂਟ ਵਿਚ ਜੰਮੂ-ਕਸ਼ਮੀਰ ਵਿਚ ਆਪਣੀ ਡਿਊਟੀ ਉਤੇ ਤਾਇਨਾਤ ਸੀ। ਜਿਸ ਦੀ ਦੇਹ ਪਿੰਡ ਪਹੁੰਚਣ ਉਤੇ ਅੰਤਿਮ ਸੰਸਕਾਰ ਕੀਤਾ ਜਾਵੇਗਾ। ਮ੍ਰਿਤਕ ਹੌਲਦਾਰ ਸੁਖਪ੍ਰੀਤ ਸਿੰਘ ਫੌਜੀ ਅਜਨਾਲਾ ਵਿਚ ਪੈਂਦੇ ਪਿੰਡ ਵੰਝਾਵਾਲਾ ਦਾ ਰਹਿਣ ਵਾਲਾ ਸੀ। ਫੌਜੀ ਜਵਾਨ 13 ਸਾਲਾਂ ਤੋਂ ਫੌਜ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਿਹਾ ਸੀ। ਫੌਜੀ ਸੁਖਪ੍ਰੀਤ ਸਿੰਘ ਦੇ ਪਿਤਾ ਰਣਜੀਤ ਸਿੰਘ ਵੀ ਸੇਵਾਮੁਕਤ ਫੌਜੀ ਹਨ।
ਸੁਖਪ੍ਰੀਤ ਡਿਊਟੀ ਉਤੇ ਮੌਜੂਦ ਸਨ ਅਤੇ ਉੱਥੇ ਹੀ ਦਿਲ ਦਾ ਦੌ-ਰਾ ਪੈਣ ਕਾਰਨ ਉਸ ਦੀ ਮੌ-ਤ ਹੋ ਗਈ। ਹੌਲਦਾਰ ਸੁਖਪ੍ਰੀਤ ਸਿੰਘ ਦੀ ਸ਼ਹਾਦਤ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ ਅਤੇ ਸੁਖਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਗਹਿਰੇ ਸਦਮੇ ਵਿਚ ਹਨ। ਸੁਖਪ੍ਰੀਤ ਦੇ ਪਿਤਾ ਰਣਜੀਤ ਸਿੰਘ ਦੇ ਅਨੁਸਾਰ ਉਸ ਦੀ ਦੇਹ ਦਾ ਪਿੰਡ ਪੁੱਜਣ ਤੋਂ ਬਾਅਦ ਸਸਕਾਰ ਕੀਤਾ ਜਾਵੇਗਾ।
ਫੌਜੀ ਜਵਾਨ ਸੁਖਪ੍ਰੀਤ ਸਿੰਘ ਦੇ ਪਰਿਵਾਰ ਵਿੱਚ ਪਿਤਾ ਰਣਜੀਤ ਸਿੰਘ, ਮਾਤਾ ਮਨਜੀਤ ਕੌਰ, ਪਤਨੀ ਕਵਲਜੀਤ ਕੌਰ ਅਤੇ ਉਨ੍ਹਾਂ ਦਾ ਪੰਜ ਸਾਲ ਉਮਰ ਦਾ ਪੁੱਤਰ ਗੁਰਫਤਿਹ ਸਿੰਘ ਸ਼ਾਮਲ ਹਨ। ਇਸ ਖਬਰ ਦੇ ਲਿਖੇ ਜਾਣ ਤੱਕ ਫੌਜੀ ਜਵਾਨ ਦੀ ਮ੍ਰਿਤਕ ਦੇਹ ਅਜੇ ਜੱਦੀ ਪਿੰਡ ਨਹੀਂ ਪਹੁੰਚੀ ਸੀ। ਦੱਸਿਆ ਜਾ ਰਿਹਾ ਹੈ ਕਿ ਭਲਕੇ ਸਰਕਾਰੀ ਸਨਮਾਨਾਂ ਦੇ ਨਾਲ ਫੌਜੀ ਜਵਾਨ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।