ਸਪਲਾਈ ਦੇਣ ਜਾਂਦੇ ਸਮੇਂ, ਨਹਿਰ ਉਤੇ ਸਿਲੰਡਰਾਂ ਵਾਲੀ ਗੱਡੀ ਨਾਲ ਹਾਦਸਾ, ਗੋਤਾ-ਖੋਰਾਂ ਵਲੋਂ ਡਰਾਈਵਰ ਦੀ ਭਾਲ ਜਾਰੀ

Punjab

ਜਿਲ੍ਹਾ ਪਟਿਆਲਾ (ਪੰਜਾਬ) ਦੇ ਸ਼ੁਤਰਾਣਾ ਇਲਾਕੇ ਵਿੱਚੋਂ ਲੰਘਦੀ ਭਾਖੜਾ ਨਹਿਰ ਵਿੱਚ ਲੋਕਾਂ ਨੇ ਗੈਸ ਸਿਲੰਡਰ ਤੈਰਦੇ ਦੇਖੇ ਪਰ ਦੂਰ-ਦੂਰ ਤੱਕ ਕੋਈ ਵੀ ਨਜ਼ਰ ਨਹੀਂ ਆਇਆ। ਜਿਸ ਤੋਂ ਬਾਅਦ ਲੋਕਾਂ ਨੂੰ ਪਤਾ ਲੱਗਿਆ ਕਿ ਗੈਸ ਸਿਲੰਡਰਾਂ ਨਾਲ ਭਰੀ ਗੱਡੀ ਨਹਿਰ ਵਿਚ ਡਿੱਗ ਗਈ ਹੈ। ਜਿਸ ਤੋਂ ਬਾਅਦ ਉਨ੍ਹਾਂ ਤੁਰੰਤ ਭਾਲ ਸ਼ੁਰੂ ਕਰ ਦਿੱਤੀ। ਇਹ ਘਟਨਾ ਬੀਤੀ ਸ਼ਾਮ ਦੀ ਦੱਸੀ ਜਾ ਰਹੀ ਹੈ, ਜਿਸ ਤੋਂ ਬਾਅਦ ਜਦੋਂ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਕਾਫੀ ਦੇਰ ਹੋ ਚੁੱਕੀ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਐਤਵਾਰ ਨੂੰ ਭੋਲੇ ਸ਼ੰਕਰ ਡਾਇਵਰਜ਼ ਕਲੱਬ ਦੇ ਗੋਤਾਖੋਰ ਬੁਲਾਏ ਗਏ, ਜਿਨ੍ਹਾਂ ਨੇ ਭਾਖੜਾ ਨਹਿਰ ਵਿਚੋਂ ਗੱਡੀ ਨੂੰ ਬਾਹਰ ਕੱਢਿਆ। ਗੱਡੀ ਦਾ ਡਰਾਈਵਰ ਗੁਰਦਿੱਤ ਸਿੰਘ ਲਾ-ਪ-ਤਾ ਹੈ ਅਤੇ ਗੱਡੀ ਵਿੱਚ ਰੱਖੇ 70 ਸਿਲੰਡਰ ਪਾਣੀ ਵਿੱਚ ਵਹਿ ਚੁੱਕੇ ਸਨ। ਜਾਣਕਾਰੀ ਦਿੰਦਿਆਂ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਗੱਡੀ ਨਹਿਰ ਵਿੱਚ ਡਿੱਗਣ ਤੋਂ ਬਾਅਦ ਡਰਾਈਵਰ ਦੀ ਦੇਹ ਸਾਹਮਣੇ ਵਾਲੇ ਸ਼ੀਸ਼ੇ ਵਿੱਚੋਂ ਨਿਕਲ ਕੇ ਪਾਣੀ ਵਿੱਚ ਵਹਿ ਗਈ। ਜਿਸ ਦੀ ਭਾਲ ਲਈ ਖਨੌਰੀ ਹੈੱਡ ਤੱਕ ਗੋਤਾਖੋਰਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ।

ਸਪਲਾਈ ਦੇਣ ਜਾਂਦੇ ਵਕਤ ਵਾਪਰਿਆ ਹਾਦਸਾ 

ਪ੍ਰਧਾਨ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਗੁਰਦਿੱਤ ਸਿੰਘ ਪਾਤੜਾਂ ਵਿੱਚ ਇੱਕ ਗੈਸ ਏਜੰਸੀ ਦਾ ਡਰਾਈਵਰ ਅਤੇ ਸਪਲਾਇਰ ਵਜੋਂ ਕੰਮ ਕਰਦਾ ਸੀ। ਉਹ ਸ਼ਨੀਵਾਰ ਸ਼ਾਮ ਨੂੰ ਘਰੇਲੂ ਗੈਸ ਸਿਲੰਡਰ ਸਪਲਾਈ ਕਰਨ ਜਾ ਰਿਹਾ ਸੀ। ਸ਼ੁਤਰਾਣਾ ਇਲਾਕੇ ਵਿੱਚ ਭਾਖੜਾ ਨਹਿਰ ਦੇ ਕੰਢੇ ਜਾਂਦੇ ਸਮੇਂ ਓਵਰਲੋਡਿੰਗ ਅਤੇ ਤੇਜ਼ ਸਪੀਡ ਕਾਰਨ ਗੱਡੀ ਆਪਣਾ ਸੰਤੁਲਨ ਗੁਆ ​​ਬੈਠੀ, ਜਿਸ ਕਾਰਨ ਡਰਾਈਵਰ ਵਾਹਨ ਸਮੇਤ ਨਹਿਰ ਵਿੱਚ ਜਾ ਡਿੱਗਿਆ। ਜ਼ਿਆਦਾ ਭਾਰ ਹੋਣ ਕਾਰਨ ਗੱਡੀ ਨਹਿਰ ਦੇ ਪਾਣੀ ਵਿੱਚ ਡੁੱਬ ਗਈ ਅਤੇ ਸਿਲੰਡਰ ਪਾਣੀ ਵਿੱਚ ਤੈਰਨੇ ਸ਼ੁਰੂ ਹੋ ਗਏ। ਜਦੋਂ ਲੋਕਾਂ ਨੇ ਨਹਿਰ ਵਿਚ 70 ਸਿਲੰਡਰ ਇਕੱਠੇ ਤੈਰਦੇ ਦੇਖੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਗੱਡੀ ਡਿੱਗ ਗਈ ਹੈ।

ਯਸ਼ਪਾਲ ਸ਼ਰਮਾ ਨੇ ਕਿਹਾ- ਡਰਾਈਵਰ ਦੀ ਭਾਲ ਜਾਰੀ

ਜਾਣਕਾਰੀ ਦਿੰਦਿਆਂ ਸ਼ੁਤਰਾਣਾ ਥਾਣਾ ਦੇ ਇੰਚਾਰਜ ਯਸ਼ਪਾਲ ਸ਼ਰਮਾ ਨੇ ਦੱਸਿਆ ਕਿ ਗੁਰਦਿੱਤ ਸਿੰਘ ਦੀ ਦੇਹ ਦੀ ਭਾਲ ਕੀਤੀ ਜਾ ਰਹੀ ਹੈ। ਦੇਹ ਮਿਲਣ ਤੋਂ ਬਾਅਦ ਹੀ ਘਟਨਾ ਦੇ ਕਾਰਨਾਂ ਦਾ ਪਤਾ ਲੱਗੇਗਾ।

Leave a Reply

Your email address will not be published. Required fields are marked *