ਮੋਹਾਲੀ (ਪੰਜਾਬ) ਵਿਚ ਵਾਪਰੇ ਦੁਖ-ਦਾਈ ਹਾਦਸੇ ਵਿਚ ਦੋ ਮੌ-ਤਾਂ ਹੋਣ ਦੀ ਸੂਚਨਾ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਨੂੰ ਮੁਹਾਲੀ ਦੇ ਸੈਕਟਰ 88-89 ਵਿੱਚ ਇੱਕ ਕਾਰ ਇੱਕ ਦਰੱਖਤ ਨਾਲ ਜਾ ਕੇ ਟਕਰਾ ਗਈ। ਇਸ ਕਾਰ ਵਿੱਚ 4 ਲੜਕੇ ਅਤੇ ਇੱਕ ਲੜਕੀ ਸਵਾਰ ਸਨ। ਇਹ ਹਾਦਸਾ ਇੰਨਾ ਭਿ-ਆ-ਨ-ਕ ਸੀ ਕਿ ਕਾਰ ਦੇ ਡਰਾਈਵਰ ਅਤੇ ਉਸ ਦੇ ਨਾਲ ਬੈਠੀ ਲੜਕੀ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਪਿੱਛੇ ਬੈਠੇ ਤਿੰਨ ਲੜਕਿਆਂ ਵਿੱਚੋਂ ਦੋ ਨੂੰ ਗੰਭੀਰ ਸੱ-ਟਾਂ ਲੱਗ ਗਈਆਂ ਹਨ। ਇਸ ਹਾਦਸੇ ਦੌਰਾਨ ਕਾਰ ਦੇ ਪਰ-ਖੱਚੇ ਉੱਡ ਗਏ।
ਇਸ ਹਾਦਸੇ ਵਿਚ ਮ੍ਰਿਤਕਾਂ ਦੀ ਪਹਿਚਾਣ ਸਕਸ਼ਮ ਸ਼ਰਮਾ ਉਮਰ 22 ਸਾਲ ਵਾਸੀ ਸਹਾਰਨਪੁਰ ਅਤੇ ਰਿਧਮ ਸੇਠੀ ਉਮਰ 19 ਸਾਲ ਦੇ ਰੂਪ ਵਜੋਂ ਹੋਈ ਹੈ ਅਤੇ ਜ਼ਖ਼ਮੀਆਂ ਦੀ ਪਹਿਚਾਣ ਕ੍ਰਿਸ਼ਨਾ ਅਤੇ ਕਪਿਲ ਰਾਜਪੂਤ ਵਾਸੀ ਸਹਾਰਨਪੁਰ ਦੇ ਰੂਪ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਰਿਧਮ ਸੇਠੀ (ਲੜਕੀ) ਮੋਹਾਲੀ ਵਿਚ ਹੀ ਨੌਕਰੀ ਕਰਦੀ ਸੀ ਅਤੇ ਲੜਕੇ ਜਨਮ ਦਿਨ ਮਨਾਉਣ ਲਈ ਸਹਾਰਨਪੁਰ ਤੋਂ ਕਾਰ ਵਿਚ ਇਕ ਦਿਨ ਪਹਿਲਾਂ ਮੋਹਾਲੀ ਵਿਖੇ ਪਹੁੰਚੇ ਸੀ।
ਇਹ ਪੰਜੇ ਕੱਲ੍ਹ ਦੇਰ ਰਾਤ ਚੰਡੀਗੜ੍ਹ ਦੇ ਸੈਕਟਰ 37 ਵਿੱਚ ਇੱਕ ਦੋਸਤ ਦਾ ਜਨਮ ਦਿਨ ਮਨਾਉਣ ਲਈ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਕਾਰ ਭਿ-ਆ-ਨ-ਕ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਦੋ ਕਾਰ ਸਵਾਰਾਂ ਦੀ ਮੌ-ਤ ਹੋ ਗਈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਡਰਾਈਵਰ ਸਕਸ਼ਮ ਸੌਂ ਰਿਹਾ ਸੀ, ਜਿਸ ਕਾਰਨ ਕਾਰ ਦਰੱਖਤ ਨਾਲ ਜਾ ਕੇ ਟਕਰਾ ਗਈ, ਕਿਉਂਕਿ ਪੁਲਿਸ ਵੱਲੋਂ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਕੋਈ ਵੀ ਵਿਅਕਤੀ ਨ-ਸ਼ੇ ਵਿਚ ਨਹੀਂ ਪਾਇਆ ਗਿਆ।