ਕਰਨਾਲ (ਹਰਿਆਣਾ) ਵਿਚ ਸਕੂਟਰੀ ਚਲਾਉਣੀ ਸਿੱਖਣ ਸਮੇਂ 10ਵੀਂ ਜਮਾਤ ਦੇ ਵਿਦਿਆਰਥੀ ਦੀ ਮੌ-ਤ ਹੋ ਗਈ। ਕਾਛਵਾ ਜਰੀਫਾਬਾਦ ਰੋਡ ਉਤੇ ਸਕੂਟਰੀ ਚਲਾਉਂਦੇ ਸਮੇਂ ਸੜਕ ਵਿਚ ਟੋਏ ਕਾਰਨ ਸਕੂਟਰੀ ਦਾ ਟਾਇਰ ਤਿਲਕ ਗਿਆ। ਜਿਸ ਕਾਰਨ ਉਹ ਸੜਕ ਉਤੇ ਡਿੱਗ ਗਿਆ। ਉਸ ਦਾ ਸਿਰ ਸੜਕ ਉਤੇ ਜੋਰ ਨਾਲ ਵੱਜਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਗੰਭੀਰ ਹਾਲ ਵਿਚ ਹਸਪਤਾਲ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਿਸ ਵਲੋਂ ਦੇਹ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਤੋਂ ਬਾਅਦ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਕੱਛਵਾ ਦੇ ਰਹਿਣ ਵਾਲੇ ਰਿੰਕੂ ਵਰਮਾ ਨੇ ਦੱਸਿਆ ਕਿ ਉਸ ਦਾ 15 ਸਾਲ ਦਾ ਲੜਕਾ ਲਲਿਤ ਵਰਮਾ ਨੂੰ ਸਕੂਟਰੀ ਚਲਾਉਣ ਦਾ ਬਹੁਤ ਸ਼ੌਕ ਸੀ ਅਤੇ ਉਹ ਸਕੂਟਰੀ ਸਿੱਖਣਾ ਚਾਹੁੰਦਾ ਸੀ। ਪਰ ਟੁੱਟੀ ਸੜਕ ਉਤੇ ਸਕੂਟਰੀ ਚਲਾਉਣ ਕਾਰਨ ਉਸ ਨਾਲ ਹਾਦਸਾ ਵਾਪਰ ਗਿਆ ਅਤੇ ਉਸ ਦੀ ਮੌ-ਤ ਹੋ ਗਈ।
ਹਸਪਤਾਲ ਲਿਜਾਇਆ ਗਿਆ ਪਰ ਜਾ-ਨ ਨਹੀਂ ਬਚਾਈ ਜਾ ਸਕੀ
ਉੱਥੇ ਜਦੋਂ ਲਲਿਤ ਸਕੂਟਰੀ ਚਲਾ ਰਿਹਾ ਸੀ ਤਾਂ ਸੜਕ ਵਿਚ ਟੋਆ ਦੇਖ ਕੇ ਉਸ ਨੇ ਬ੍ਰੇਕ ਲਗਾਈ ਤਾਂ ਸਕੂਟਰੀ ਦਾ ਟਾਇਰ ਤਿਲਕ ਗਿਆ ਅਤੇ ਸੰਤੁਲਨ ਵਿਗੜ ਗਿਆ। ਜਿਸ ਕਾਰਨ ਉਹ ਸੜਕ ਉਤੇ ਸਿਰ ਭਾਰ ਡਿੱਗ ਪਿਆ ਅਤੇ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਇਸ ਹਾਦਸੇ ਤੋਂ ਬਾਅਦ ਆਸ-ਪਾਸ ਦੇ ਲੋਕ ਮੌਕੇ ਉਤੇ ਇਕੱਠੇ ਹੋ ਗਏ ਅਤੇ ਪਰਿਵਾਰ ਨੂੰ ਇਸ ਸਬੰਧੀ ਸੂਚਨਾ ਦਿੱਤੀ। ਜਿਸ ਤੋਂ ਬਾਅਦ ਪਰਿਵਾਰ ਵਾਲੇ ਮੌਕੇ ਉਤੇ ਪਹੁੰਚ ਗਏ ਅਤੇ ਲਲਿਤ ਨੂੰ ਕਲਪਨਾ ਚਾਵਲਾ ਮੈਡੀਕਲ ਕਾਲਜ ਕਰਨਾਲ ਵਿਚ ਦਾਖਲ ਕਰਵਾਇਆ ਗਿਆ ਪਰ ਉਸ ਦੀ ਜਾ-ਨ ਨਹੀਂ ਬਚਾਈ ਜਾ ਸਕੀ।
ਇਕ-ਲੌਤਾ ਪੁੱਤਰ ਸੀ ਲਲਿਤ ਵਰਮਾ
ਨਾਬਾ-ਲਗ ਘਰ ਦਾ ਇਕ-ਲੌਤਾ ਚਿਰਾਗ ਸੀ। ਉਸ ਦੀ ਇੱਕ ਛੋਟੀ ਭੈਣ ਵੀ ਹੈ। ਜੋ 7ਵੀਂ ਜਮਾਤ ਵਿੱਚ ਪੜ੍ਹਦੀ ਹੈ। ਲਲਿਤ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹਦਾ ਸੀ ਅਤੇ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਵੀ ਸੀ। ਸਕੂਲ ਦੇ ਹੈੱਡ ਮਾਸਟਰ ਜਗਤਾਰ ਸਿੰਘ ਨੇ ਦੱਸਿਆ ਕਿ ਲਲਿਤ ਬਹੁਤ ਵਧੀਆ ਵਿਦਿਆਰਥੀ ਸੀ। 26 ਜਨਵਰੀ ਨੂੰ ਸਕੂਲ ਵੱਲੋਂ ਉਸ ਨੂੰ ਸਰਵੋਤਮ ਵਿਦਿਆਰਥੀ ਵਜੋਂ ਸਨਮਾਨਿਤ ਵੀ ਕੀਤਾ ਗਿਆ ਸੀ।