ਫਰੀਦਾਬਾਦ (ਹਰਿਆਣਾ) ਦੇ ਸੈਕਟਰ 58 ਵਿੱਚ ਬੁੱਧਵਾਰ ਰਾਤ ਨੂੰ ਇੱਕ ਨੌਜਵਾਨ ਦਾ ਚਾ-ਕੂ ਨਾਲ ਵਾਰ ਕਰਕੇ ਕ-ਤ-ਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਹਿਚਾਣ ਇੰਦਰਜੀਤ ਨਾਮ ਦੇ ਤੌਰ ਉੱਤੇ ਹੋਈ ਹੈ। ਜਾਣਕਾਰੀ ਦਿੰਦਿਆਂ ਇੰਦਰਜੀਤ ਦੇ ਵੱਡੇ ਭਰਾ ਨੇਤਰਪਾਲ ਡਾਗਰ ਨੇ ਦੱਸਿਆ ਕਿ ਉਨ੍ਹਾਂ ਨੂੰ ਮਨੀਸ਼ ਨਾਮ ਦੇ ਨੌਜਵਾਨ ਵੱਲੋਂ ਫ਼ੋਨ ਕਰਕੇ ਸੂਚਨਾ ਦਿੱਤੀ ਗਈ ਸੀ ਕਿ ਉਸ ਦੇ ਭਰਾ ਇੰਦਰਜੀਤ ਉਤੇ ਦੋ ਨੌਜਵਾਨਾਂ ਵੱਲੋਂ ਚਾ-ਕੂ ਨਾਲ ਵਾਰ ਕਰਕੇ ਜ਼ਖ਼ਮੀ ਕਰ ਦਿੱਤਾ ਗਿਆ ਹੈ ਅਤੇ ਉਸ ਦੀ ਦੁਕਾਨ ਦੇ ਬਾਹਰ ਬਲੱਡ ਨਾਲ ਭਿੱਜੇ ਹਾਲ ਵਿਚ ਪਿਆ ਹੈ।
ਸਰੀਰ ਉਤੇ ਕੀਤੇ ਕਰੀਬ 30 ਵਾਰ
ਇਸ ਮਾਮਲੇ ਦੀ ਸੂਚਨਾ ਮਿਲਣ ਉਤੇ ਨੇਤਰਪਾਲ ਤੁਰੰਤ ਮੌਕੇ ਉਤੇ ਪਹੁੰਚੇ। ਉਸ ਨੇ ਦੇਖਿਆ ਕਿ ਉਸ ਦਾ ਭਰਾ ਬਲੱਡ ਨਾਲ ਭਿੱਜੇ ਹਾਲ ਵਿਚ ਜ਼ਮੀਨ ਉਤੇ ਪਿਆ ਸੀ। ਨੇਤਰਪਾਲ ਨੇ ਤੁਰੰਤ ਆਪਣੇ ਭਰਾ ਨੂੰ ਚੁੱਕ ਕੇ ਨਿੱਜੀ ਹਸਪਤਾਲ ਪਹੁੰਚਦੇ ਕੀਤਾ, ਜਿੱਥੋਂ ਡਾਕਟਰਾਂ ਨੇ ਜ਼ਖਮੀ ਨੂੰ ਬਾਦਸ਼ਾਹ ਖਾਨ ਸਿਵਲ ਹਸਪਤਾਲ ਲਈ ਰੈਫਰ ਕਰ ਦਿੱਤਾ। ਬਾਦਸ਼ਾਹ ਖਾਨ ਸਿਵਲ ਹਸਪਤਾਲ ਪਹੁੰਚਣ ਉਤੇ ਡਾਕਟਰ ਨੇ ਜ਼ਖਮੀ ਇੰਦਰਜੀਤ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮ੍ਰਿਤਕ ਦੇ ਭਰਾ ਇੰਦਰਜੀਤ ਨੇ ਦੱਸਿਆ ਕਿ ਮ੍ਰਿਤਕ ਦੇ ਸਰੀਰ ਉਤੇ ਕਰੀਬ 30 ਵਾਰ ਕੀਤੇ ਗਏ ਸਨ।
ਜਾਣੋ ਕੀ ਹੈ ਪੂਰਾ ਮਾਮਲਾ…?
ਇਸ ਮਾਮਲੇ ਸਬੰਧੀ ਜਾਣਕਾਰੀ ਮੁਤਾਬਕ ਮ੍ਰਿਤਕ ਇੰਦਰਜੀਤ ਪਿੰਡ ਝਾਰਸੇਫਲੀ ਦਾ ਰਹਿਣ ਵਾਲਾ ਸੀ। ਉਹ ਪਿੰਡ ਵਿੱਚ ਹੀ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ। ਇਸੇ ਪਿੰਡ ਦੇ ਰਹਿਣ ਵਾਲੇ ਨਿਤੇਸ਼ ਪੁੱਤਰ ਸ਼ਿਆਮ ਸਿੰਘ ਅਤੇ ਮੋਹਿਤ ਪੁੱਤਰ ਕੁਲਦੀਪ ਸਿੰਘ ਉਸ ਦੇ ਦੋਸਤ ਸਨ। ਦੱਸਿਆ ਜਾ ਰਿਹਾ ਹੈ ਕਿ ਕਾ-ਤ-ਲਾਂ ਦਾ ਅਪ-ਰਾਧਿਕ ਰਿਕਾਰਡ ਹੈ ਅਤੇ ਉਹ ਜੇਲ੍ਹ ਜਾ ਚੁੱਕੇ ਹਨ। ਕ-ਤ-ਲ ਦੇ ਦੋਵੇਂ ਦੋਸ਼ੀਆਂ ਨੂੰ ਸ਼ੱ-ਕ ਸੀ ਕਿ ਮ੍ਰਿਤਕ ਇੰਦਰਜੀਤ ਉਨ੍ਹਾਂ ਦਾ ਮੁਖ-ਬਰ ਹੈ। ਇਸ ਕਾਰਨ ਉਨ੍ਹਾਂ ਨੇ ਇੰਦਰਜੀਤ ਨੂੰ ਰਸਤੇ ਤੋਂ ਹਟਾ-ਉਣ ਦੀ ਯੋਜਨਾ ਬਣਾਈ ਅਤੇ ਉਸ ਨੂੰ ਆਪਣੇ ਨਾਲ ਮੋਟਰਸਾਈਕਲ ਉਤੇ ਬਿਠਾ ਕੇ ਸੈਕਟਰ 58 ਸਥਿਤ ਮਨੀਸ਼ ਦੀ ਦੁਕਾਨ ਉਤੇ ਲੈ ਗਏ।
ਮ੍ਰਿਤਕ ਦੋਸ਼ੀਆਂ ਨਾਲ ਮੋਟਰਸਾਈਕਲ ਉਤੇ ਆਇਆ ਸੀ
ਅੱਗੇ ਨੇਤਰਪਾਲ ਨੇ ਦੋਸ਼ ਲਾਇਆ ਕਿ ਪਿੰਡ ਦੇ ਰਹਿਣ ਵਾਲੇ ਨਿਤੇਸ਼ ਪੁੱਤਰ ਸ਼ਿਆਮ ਸਿੰਘ, ਮੋਹਿਤ ਪੁੱਤਰ ਕੁਲਦੀਪ ਸਿੰਘ ਨੇ ਚਾ-ਕੂ ਨਾਲ ਵਾਰ ਕੀਤਾ, ਜਿਸ ਕਾਰਨ ਉਸ ਦਾ ਭਰਾ ਗੰਭੀਰ ਜ਼ਖਮੀ ਹੋ ਗਿਆ ਅਤੇ ਉਸ ਦੀ ਮੌ-ਤ ਹੋ ਗਈ। ਇਸ ਘ-ਟ-ਨਾ ਦੇ ਚਸ਼ਮਦੀਦ ਮਨੀਸ਼ ਨੇ ਦੱਸਿਆ ਕਿ ਉਹ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ। ਮਨੀਸ਼ ਅਨੁਸਾਰ ਮ੍ਰਿਤਕ ਇੰਦਰਜੀਤ, ਨਿਤੇਸ਼ ਅਤੇ ਮੋਹਿਤ ਨਾਲ ਮੋਟਰਸਾਈਕਲ ਉਤੇ ਉਸ ਦੀ ਦੁਕਾਨ ਉਤੇ ਆਇਆ ਸੀ। ਉਨ੍ਹਾਂ ਤੋਂ ਕੁਝ ਦੂਰੀ ਉਤੇ ਇੰਦਰਜੀਤ ਦੀ ਕਰਿਆਨੇ ਦੀ ਦੁਕਾਨ ਹੈ।
ਦੋਸ਼ੀ ਜ਼ਮੀਨ ਉਤੇ ਡਿੱਗ ਉਤੇ ਵੀ ਕਰਦੇ ਰਹੇ ਵਾਰ
ਦੁਕਾਨ ਉਤੇ ਆ ਕੇ ਇੰਦਰਜੀਤ ਨੇ ਦੁਕਾਨਦਾਰ ਮਨੀਸ਼ ਤੋਂ ਸਿਗ-ਰਟ ਮੰਗੀ ਸੀ। ਜਦੋਂ ਇੰਦਰਜੀਤ ਸਿਗ-ਰਟ ਲੈ ਰਿਹਾ ਸੀ ਤਾਂ ਨਿਤੀਸ਼ ਅਤੇ ਮੋਹਿਤ ਨੇ ਉਸ ਉਤੇ ਚਾ-ਕੂ-ਆਂ ਨਾਲ ਵਾਰ ਕਰ ਦਿੱਤਾ। ਜਿਸ ਕਾਰਨ ਇੰਦਰਜੀਤ ਜ਼ਮੀਨ ਉਤੇ ਡਿੱਗ ਪਿਆ। ਜ਼ਮੀਨ ਉਤੇ ਡਿੱਗਣ ਤੋਂ ਬਾਅਦ ਵੀ ਦੋਸ਼ੀ ਉਸ ਉਤੇ ਵਾਰ ਕਰਦੇ ਰਹੇ। ਦੋਸ਼ ਹੈ ਕਿ ਦੋਸ਼ੀਆਂ ਨੇ ਦਖਲ ਦੇਣ ਆਏ ਲੋਕਾਂ ਨੂੰ ਵੀ ਜਾ-ਨੋਂ ਮਾ-ਰ-ਨ ਦੀ ਧ-ਮ-ਕੀ ਦਿੱਤੀ ਸੀ। ਕ-ਤ-ਲ ਦੀ ਸੂਚਨਾ ਮਿਲਣ ਉਤੇ ਸਥਾਨਕ ਥਾਣਾ ਸਦਰ ਦੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਪੰਚਨਾਮਾ ਭਰ ਕੇ ਦੇਹ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ। ਪੁਲਿਸ ਵਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।