ਜਿਲ੍ਹਾ ਗੁਰਦਾਸਪੁਰ (ਪੰਜਾਬ) ਦਾ ਨੌਜਵਾਨ ਗੁਜਰਾਤ ਦੇ ਸੂਰਤ ਤੋਂ ਸ਼ੱ-ਕੀ ਹਾਲ ਵਿਚ ਲਾਪਤਾ ਹੋ ਗਿਆ ਸੀ। ਚਾਰ ਦਿਨਾਂ ਤੋਂ ਬਾਅਦ ਘਟਨਾ ਸਥਾਨ ਤੋਂ 60 ਕਿਲੋਮੀਟਰ ਦੀ ਦੂਰੀ ਉਤੇ ਇਕ ਗ-ਲੀ ਹੋਈ ਦੇਹ ਮਿਲੀ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਪਿੰਡ ਸ਼ਿਕਾਰ ਮਾਛੀਆਂ ਦੇ ਨੌਜਵਾਨ ਜੋਬਨਪ੍ਰੀਤ ਸਿੰਘ ਉਮਰ 24 ਸਾਲ ਦੇ ਰੂਪ ਵਜੋਂ ਹੋਈ ਹੈ। ਉਹ ਤਿੰਨ ਸਾਲਾਂ ਤੋਂ ਸੂਰਤ ਦੀ ਇੱਕ ਪ੍ਰਾਈਵੇਟ ਕੰਪਨੀ ਵਿੱਚ ਸਕਿਓਰਿਟੀ ਗਾਰਡ ਦੇ ਵਜੋਂ ਕੰਮ ਕਰ ਰਿਹਾ ਸੀ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜੋਬਨਪ੍ਰੀਤ ਸਿੰਘ ਦੀ ਮਾਂ ਨੇ ਦੱਸਿਆ ਕਿ ਉਸ ਦੇ ਪੁੱਤਰ ਦੀ ਭਾਲ ਕਰਨ ਉਤੇ ਮੌਕੇ ਤੋਂ 60 ਕਿਲੋਮੀਟਰ ਦੂਰ ਗ-ਲੀ ਹੋਈ ਦੇਹ ਮਿਲੀ ਹੈ। ਜਿਸ ਦੀ ਪਹਿਚਾਣ ਲੋਈ ਅਤੇ ਪਜਾਮੇ ਤੋਂ ਕੀਤੀ ਗਈ ਹੈ। ਮ੍ਰਿਤਕ ਜੋਬਨਪ੍ਰੀਤ ਸਿੰਘ ਦੀ ਮਾਤਾ ਮਨਜੀਤ ਕੌਰ ਨੇ ਦੱਸਿਆ ਕਿ ਉਸ ਦੇ ਲੜਕੇ ਦੀ ਦੇਹ ਇੰਨੀ ਵਿਗੜ ਚੁੱਕੀ ਸੀ ਕਿ ਇਸ ਨੂੰ ਪਿੰਡ ਨਹੀਂ ਲਿਆਂਦਾ ਜਾ ਸਕਿਆ। ਇਸ ਕਾਰਨ ਉਥੇ ਹੀ ਬੇਟੇ ਦਾ ਅੰਤਿਮ ਸੰਸਕਾਰ ਕੀਤਾ ਗਿਆ ਹੈ। ਉਸ ਨੇ ਦੱਸਿਆ ਕਿ ਇੱਕ ਪ੍ਰਾਈਵੇਟ ਕੰਪਨੀ ਦੇ ਕੁਝ CCTV ਫੁਟੇਜ ਮਿਲੇ ਹਨ।
CCTV ਵਿੱਚ ਦੋਸ਼ੀ ਪੁੱਤਰ ਦੀ ਕੁੱਟ-ਮਾਰ ਕਰਦੇ ਨਜ਼ਰ ਆ ਰਹੇ ਹਨ ਅਤੇ ਉਦੋਂ ਤੋਂ ਪੁੱਤਰ ਲਾਪਤਾ ਸੀ। ਉਨ੍ਹਾਂ ਵਲੋਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਨੂੰ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਐਸ. ਐਸ. ਪੀ. ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਸੀ ਪਰ ਅਜੇ ਤੱਕ ਫਿ-ਰੌ-ਤੀ ਦੀ ਕਾਲ ਕਰਨ ਵਾਲੇ ਵਿਅਕਤੀ ਦਾ ਪਤਾ ਨਹੀਂ ਲੱਗ ਸਕਿਆ ਹੈ। ਇਸ ਦੇ ਨਾਲ ਹੀ ਪਿੰਡ ਦੇ ਪ੍ਰਧਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਕ-ਤ-ਲ ਕੇਸ ਵਿੱਚ ਗੁਜਰਾਤ ਪੁਲਿਸ ਕੋਲ ਵੀ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਇਹ ਹੈ ਮਾਮਲਾ
ਨੌਜਵਾਨ ਜੋਬਨਪ੍ਰੀਤ ਸਿੰਘ ਦੇ 19 ਜਨਵਰੀ ਨੂੰ ਭੇਤ-ਭਰੇ ਹਾਲ ਵਿੱਚ ਲਾਪਤਾ ਹੋ ਗਿਆ ਸੀ। ਜੋਬਨਪ੍ਰੀਤ ਸਿੰਘ ਦੀ ਮਾਤਾ ਮਨਜੀਤ ਕੌਰ ਨੇ ਦੱਸਿਆ ਕਿ ਉਸ ਦਾ ਲੜਕਾ ਅਕਤੂਬਰ ਮਹੀਨੇ ਵਿੱਚ ਡਿਊਟੀ ਉਤੇ ਵਾਪਸ ਆਇਆ ਸੀ ਅਤੇ ਉਸ ਦੀ ਆਪਣੇ ਪੁੱਤਰ ਨਾਲ ਆਖਰੀ ਵਾਰ 19 ਜਨਵਰੀ ਨੂੰ ਗੱਲ ਹੋਈ ਸੀ। ਉਸ ਨੇ ਦੱਸਿਆ ਕਿ ਦੋ-ਤਿੰਨ ਦਿਨਾਂ ਤੋਂ ਉਸ ਨੂੰ ਜੋਬਨਪ੍ਰੀਤ ਸਿੰਘ ਦਾ ਕੋਈ ਫੋਨ ਨਹੀਂ ਆਇਆ ਅਤੇ ਜਦੋਂ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਫੋਨ ਬੰਦ ਆ ਰਿਹਾ ਸੀ। ਜੋਬਨਪ੍ਰੀਤ ਸਿੰਘ ਦੀ ਖ਼ਬਰ ਲੈਣ ਲਈ ਜਦੋਂ ਉਸ ਦੀ ਧੀ ਅਤੇ ਜਵਾਈ ਗੁਜਰਾਤ ਦੀ ਇੱਕ ਪ੍ਰਾਈਵੇਟ ਕੰਪਨੀ ਕੋਲ ਗਏ ਤਾਂ ਉਨ੍ਹਾਂ ਦੱਸਿਆ ਕਿ ਜੋਬਨਪ੍ਰੀਤ ਸਿੰਘ ਇੱਥੋਂ ਚਲਾ ਗਿਆ ਹੈ।
ਫ਼ੋਨ ਉਤੇ ਫਿ-ਰੌ-ਤੀ ਦੀ ਕੀਤੀ ਗਈ ਸੀ ਮੰਗ
ਇਸ ਦੌਰਾਨ 28 ਜਨਵਰੀ ਨੂੰ ਵਟਸਐਪ ਰਾਹੀਂ ਫ਼ੋਨ ਆਇਆ ਅਤੇ ਪੁੱਤਰ ਨੂੰ ਛੱਡਣ ਲਈ ਪੈ-ਸਿ-ਆਂ ਦੀ ਮੰਗ ਕੀਤੀ, ਪੈਸੇ ਨਾ ਦੇਣ ਉਤੇ ਜਾ-ਨੋਂ ਮਾ-ਰ-ਨ ਦੀ ਧ-ਮ-ਕੀ ਦਿੱਤੀ ਗਈ। ਜਿਸ ਦੇ ਸਬੰਧ ਵਿੱਚ ਐਸ. ਐਸ. ਪੀ. ਦਫ਼ਤਰ ਨੂੰ ਲਿਖਤੀ ਸ਼ਿਕਾਇਤ ਦੇ ਕੇ ਜਾਂਚ ਦੀ ਮੰਗ ਕੀਤੀ ਗਈ ਸੀ।