ਪੰਜਾਬ ਦੇ ਨੌਜਵਾਨ ਨਾਲ, ਅਮਰੀਕਾ ਵਿਚ ਵਾਪਰਿਆ ਹਾਦਸਾ, ਇਲਾਜ ਦੌਰਾਨ ਤੋੜਿਆ ਦਮ, ਪੱਕਾ ਹੋਣ ਵਾਲਾ ਸੀ ਮ੍ਰਿਤਕ

Punjab

ਪੰਜਾਬ ਦੇ ਨੌਜਵਾਨ ਦੀ ਅਮਰੀਕਾ ਵਿੱਚ ਇੱਕ ਸੜਕ ਹਾਦਸੇ ਵਿਚ ਮੌ-ਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਲਵਪ੍ਰੀਤ ਸਿੰਘ ਵਾਸੀ ਪਿੰਡ ਨਵਾਂਸ਼ਾਲਾ ਗੁਰਦਾਸਪੁਰ ਦੇ ਰੂਪ ਵਜੋਂ ਹੋਈ ਹੈ। ਇਸ ਹਾਦਸੇ ਵਿਚ ਮ੍ਰਿਤਕ ਦੇ ਦੋ ਸਾਥੀ ਵੀ ਗੰਭੀਰ ਰੂਪ ਵਿਚ ਜ਼ਖਮੀ ਹੋਏ ਹਨ। ਇਹ ਨੌਜਵਾਨ 7 ਸਾਲਾਂ ਤੋਂ ਅਮਰੀਕਾ ਦੇ ਕੈਲੀਫੋਰਨੀਆ ਵਿਚ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ।

ਉਹ ਅਮਰੀਕਾ ਵਿਚ ਪੱਕਾ ਹੋਣ ਲਈ ਆਪਣੇ ਵਕੀਲ ਨੂੰ ਮਿਲਣ ਨਿਊਯਾਰਕ ਜਾ ਰਿਹਾ ਸੀ ਕਿ ਰਸਤੇ ਵਿਚ ਸੜਕ ਹਾਦਸੇ ਵਿਚ ਉਸ ਦੀ ਮੌ-ਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕੇਂਦਰ ਅਤੇ ਪੰਜਾਬ ਸਰਕਾਰਾਂ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਲੜਕੇ ਦੀ ਮ੍ਰਿਤਕ ਦੇਹ ਨੂੰ ਭਾਰਤ (ਪੰਜਾਬ) ਸਥਿਤ ਉਸ ਦੇ ਜੱਦੀ ਪਿੰਡ ਲਿਆਂਦਾ ਜਾਵੇ, ਤਾਂ ਜੋ ਉਸ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ।

ਅਮਰੀਕਾ ਵਿਚ ਪੱਕਾ ਹੋਣ ਵਾਲਾ ਸੀ ਮ੍ਰਿਤਕ

ਜਾਣਕਾਰੀ ਦਿੰਦਿਆਂ ਮ੍ਰਿਤਕ ਲਵਪ੍ਰੀਤ ਸਿੰਘ ਦੇ ਭਰਾ ਰਮਨ ਸਿੰਘ ਅਤੇ ਰਿਸ਼ਤੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਘਰ ਦੀ ਗਰੀਬੀ ਦੂਰ ਕਰਨ ਲਈ ਉਨ੍ਹਾਂ ਦਾ ਲੜਕਾ 7 ਸਾਲ ਪਹਿਲਾਂ ਲੱ-ਖਾਂ ਰੁਪਏ ਖਰਚ ਕੇ ਅਮਰੀਕਾ ਦੇ ਸ਼ਹਿਰ ਕੈਲੀਫੋਰਨੀਆ ਗਿਆ ਸੀ ਅਤੇ ਕੁਝ ਦਿਨਾਂ ਵਿਚ ਹੀ ਅਮਰੀਕਾ ਵਿਚ ਪੱਕਾ ਹੋਣਾ ਸੀ। ਪੱਕੇ ਹੋਣ ਦੇ ਦਸਤਾਵੇਜ਼ ਲੈ ਕੇ ਉਹ ਆਪਣੇ ਵਕੀਲ ਨੂੰ ਮਿਲਣ ਲਈ ਨਿਊਯਾਰਕ ਜਾ ਰਿਹਾ ਸੀ।

ਖਾਈ ਵਿੱਚ ਡਿੱਗੀ ਕਾਰ

ਰਸਤੇ ਵਿੱਚ ਐਲ. ਏ. ਏਅਰਪੋਰਟ ਉਤੇ ਉਤਰ ਕੇ ਉਹ ਆਪਣੇ ਦੋ ਦੋਸਤਾਂ ਸੁਨੀਲ ਕਾਟਲ ਵਾਸੀ ਪਿੰਡ ਚਾਵਾ ਗੁਰਦਾਸਪੁਰ ਅਤੇ ਵਿਸ਼ਾਲ ਸਲਾਰੀਆ ਵਾਸੀ ਪਿੰਡ ਪਿੰਡ ਭੈਣੀ ਕਾਨਾ ਗੁਰਦਾਸਪੁਰ ਨੂੰ ਨਾਲ ਲੈ ਗਿਆ ਅਤੇ ਨਿਊਯਾਰਕ ਜਾਣ ਲਈ ਕਾਰ ਰਾਹੀਂ ਰਵਾਨਾ ਹੋਏ ਸਨ। ਉਨ੍ਹਾਂ ਦੀ ਕਾਰ ਐਲ. ਏ. ਏਅਰਪੋਰਟ ਤੋਂ ਥੋੜਾ ਅੱਗੇ ਹੀ ਪਹੁੰਚੀ ਹੀ ਸੀ ਕਿ ਪਹਾੜੀ ਇਲਾਕੇ ਵਿਚ ਸੰਤੁਲਨ ਵਿਗੜਨ ਕਾਰਨ ਉਨ੍ਹਾਂ ਦੀ ਕਾਰ ਖਾਈ ਵਿਚ ਜਾ ਡਿੱਗੀ।

ਦੋ ਸਾਥੀ ਵੀ ਗੰਭੀਰ ਰੂਪ ਵਿਚ ਜ਼ਖਮੀ

ਇਸ ਹਾਦਸੇ ਵਿਚ ਲਵਪ੍ਰੀਤ ਗੰਭੀਰ ਜ਼ਖਮੀ ਹੋ ਗਿਆ, ਜਦੋਂ ਕਿ ਸੁਨੀਲ ਦੀ ਲੱਤ ਟੁੱ-ਟ ਗਈ। ਇਸ ਹਾਦਸੇ ਵਿਚ ਵਿਸ਼ਾਲ ਵਾਲ-ਵਾਲ ਬਚ ਗਿਆ। ਹੋਸ਼ ਆਉਣ ਤੋਂ ਬਾਅਦ ਵਿਸ਼ਾਲ ਨੇ ਪੁਲਿਸ ਕੰਟਰੋਲ ਰੂਮ ਨੂੰ ਹਾਦਸੇ ਦੀ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਸਾਰਿਆਂ ਨੂੰ ਹਸਪਤਾਲ ਪਹੁੰਚਾਇਆ।

ਇਲਾਜ ਦੌਰਾਨ ਤੋੜਿਆ ਦਮ

ਹਸਪਤਾਲ ਵਿਚ ਇਲਾਜ ਦੌਰਾਨ ਲਵਪ੍ਰੀਤ ਦੀ ਮੌ-ਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਲਵਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਜਲਦੀ ਉਸ ਦੇ ਜੱਦੀ ਪਿੰਡ ਭਾਰਤ (ਪੰਜਾਬ) ਲਿਆਂਦਾ ਜਾਵੇ ਤਾਂ ਜੋ ਉਸ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ।

Leave a Reply

Your email address will not be published. Required fields are marked *