ਪੰਜਾਬ ਵਿਚ ਕਪੂਰਥਲਾ ਤੋਂ ਜਲੰਧਰ ਰੋਡ ਉਤੇ ਪੈਂਦੇ ਪਿੰਡ ਢਪਈ ਵਿਚ ਕੱਲ੍ਹ 19 ਸਾਲ ਉਮਰ ਦੇ ਨੌਜਵਾਨ ਦੀ ਸ਼ੱ-ਕੀ ਹਾਲ ਵਿਚ ਮੌ-ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਸ਼ਾਮ ਨੂੰ ਆਪਣੇ ਦੋਸਤ ਨੂੰ ਮਿਲਣ ਲਈ ਗਿਆ ਸੀ। ਨ-ਸ਼ੇ ਦੇ ਹਾਲ ਵਿਚ ਵਾਪਿਸ ਆਇਆ। ਜਿਸ ਦੇ ਪੈਰ ਜ਼ਮੀਨ ਨੂੰ ਉਤੇ ਨਹੀਂ ਲੱਗ ਰਹੇ ਸਨ। ਨ-ਸ਼ੇ ਦੇ ਹਾਲ ਵਿਚ ਉਸ ਨੇ ਦੱਸਿਆ ਕਿ ਉਹ ਆਪਣੇ ਦੋਸਤ ਨੂੰ ਦੁਬਾਰਾ ਕਦੇ ਨਹੀਂ ਮਿਲਣ ਜਾਵੇਗਾ ਅਤੇ ਉਸ ਨੇ ਉਸ ਨੂੰ ਕੋਈ ਜ਼-ਹਿ-ਰੀ ਚੀਜ਼ ਪਿਲਾ ਕੇ ਮਾ-ਰ ਦੇਣ ਦੀ ਕੋਸ਼ਿਸ਼ ਕੀਤੀ ਸੀ।
ਇਸ ਤੋਂ ਬਾਅਦ ਉਹ ਕਮਰੇ ਵਿੱਚ ਜਾ ਕੇ ਸੌਂ ਗਿਆ। ਸਵੇਰੇ ਜਦੋਂ ਉਸ ਦੀ ਮਾਂ ਉਸ ਨੂੰ ਜਗਾਉਣ ਗਈ ਤਾਂ ਉਹ ਨਹੀਂ ਉਠਿਆ, ਉਸ ਦੀ ਮੌ-ਤ ਹੋ ਚੁੱਕੀ ਸੀ। ਥਾਣਾ ਸਦਰ ਦੇ ਐਸ. ਐਚ. ਓ. ਬਲਵਿੰਦਰ ਸਿੰਘ ਨੇ ਦੱਸਿਆ ਕਿ ਫਿਲਹਾਲ ਦੋਸ਼ੀ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਜਾਣਕਾਰੀ ਦਿੰਦਿਆਂ ਥਾਣਾ ਸਦਰ ਅਧੀਨ ਪੈਂਦੀ ਸਾਇੰਸ ਸਿਟੀ ਚੌਕੀ ਦੇ ਇੰਚਾਰਜ ਏ. ਐਸ. ਆਈ. ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਸੂਚਨਾ ਮਿਲੀ ਸੀ ਕਿ ਨੌਜਵਾਨ ਦਵਿੰਦਰ ਸਿੰਘ ਉਰਫ਼ ਹਰਮਨ ਵਾਸੀ ਪਿੰਡ ਢਪਈ ਉਮਰ 19 ਸਾਲ ਦੀ ਸ਼ੱ-ਕੀ ਹਾਲ ਵਿੱਚ ਮੌ-ਤ ਹੋ ਗਈ ਹੈ। ਸੂਚਨਾ ਮਿਲਣ ਤੋਂ ਬਾਅਦ ਉਨ੍ਹਾਂ ਨੇ ਮੌਕੇ ਉਤੇ ਪਹੁੰਚ ਕੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਆਪਣੇ ਕਿਸੇ ਦੋਸਤ ਨੂੰ ਮਿਲਣ ਗਿਆ ਸੀ ਮ੍ਰਿਤਕ
ਏ. ਐਸ. ਆਈ. ਪਾਲ ਦੇ ਅਨੁਸਾਰ ਪੁਲਿਸ ਨੂੰ ਦਿੱਤੇ ਬਿਆਨ ਵਿਚ ਮ੍ਰਿਤਕ ਹਰਮਨ ਦੀ ਮਾਤਾ ਰਣਜੀਤ ਕੌਰ ਨੇ ਦੱਸਿਆ ਕਿ ਵੀਰਵਾਰ ਸ਼ਾਮ ਨੂੰ ਹਰਮਨ ਘਰ ਉਤੇ ਹੀ ਸੀ। ਉਸ ਰਾਤ ਉਸ ਦੇ ਫੋਨ ਉਤੇ ਉਸ ਦੇ ਇਕ ਦੋਸਤ ਦੀ ਕਾਲ ਆਈ, ਜੋ ਉਸ ਨੂੰ ਬੁਲਾ ਰਿਹਾ ਸੀ। ਜਦੋਂ ਉਸ ਨੇ ਫੋਨ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਦਾ ਦੋਸਤ ਜੋਰਡਨ ਧਾਲੀਵਾਲ ਵਾਸੀ ਪਿੰਡ ਧਾਲੀਵਾਲ ਦੋਨਾਂ ਉਸ ਨੂੰ ਬੁਲਾ ਰਿਹਾ ਹੈ, ਜਿਸ ਨੂੰ ਉਹ ਮਿਲਣ ਲਈ ਜਾ ਰਿਹਾ ਹੈ।
ਮੌ-ਤ ਤੋਂ ਪਹਿਲਾਂ ਦੱਸਿਆ- ਮਾ-ਰ-ਨ ਦੀ ਕੀਤੀ ਕੋਸ਼ਿਸ਼
ਰਣਜੀਤ ਕੌਰ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਜਦੋਂ ਹਰਮਨ ਦੇਰ ਰਾਤ ਦੇ ਦਸ ਵਜੇ ਤੱਕ ਘਰ ਨਹੀਂ ਆਇਆ, ਤਾਂ ਉਹ ਸੌਣ ਲਈ ਆਪਣੇ ਕਮਰੇ ਵਿੱਚ ਚਲੀ ਗਈ। ਇਸੇ ਦੌਰਾਨ ਹਰਮਨ ਘਰ ਆ ਗਿਆ। ਉਹ ਨ-ਸ਼ੇ ਦੇ ਹਾਲ ਵਿਚ ਸੀ ਅਤੇ ਉਸ ਦੇ ਪੈਰ ਜ਼ਮੀਨ ਉਤੇ ਨਹੀਂ ਲੱਗ ਰਹੇ ਸਨ। ਨ-ਸ਼ੇ ਦੇ ਹਾਲ ਵਿਚ ਉਸ ਨੇ ਦੱਸਿਆ ਕਿ ਉਹ ਫਿਰ ਕਦੇ ਜਾਰਡਨ ਨੂੰ ਮਿਲਣ ਨਹੀਂ ਜਾਵੇਗਾ, ਉਸ ਨੇ ਉਸ ਨੂੰ ਕੋਈ ਜ਼-ਹਿ-ਰੀ ਚੀਜ਼ ਪਿਲਾ ਕੇ ਮਾ-ਰ-ਨ ਦੀ ਕੋਸ਼ਿਸ਼ ਕੀਤੀ ਹੈ। ਜਿਸ ਤੋਂ ਬਾਅਦ ਹਰਮਨ ਆਪਣੇ ਕਮਰੇ ਵਿਚ ਜਾ ਕੇ ਸੌਂ ਗਿਆ। ਮਾਂ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਜਦੋਂ ਉਹ ਹਰਮਨ ਨੂੰ ਜਗਾਉਣ ਗਈ ਤਾਂ ਉਹ ਨਹੀਂ ਉਠਿਆ। ਉਸ ਦੀ ਮੌ-ਤ ਹੋ ਚੁੱਕੀ ਸੀ।
ਪੁਲਿਸ ਕਰ ਰਹੀ ਹੈ ਭਾਲ
ਏ. ਐਸ. ਆਈ. ਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਹਰਮਨ ਦੀ ਮਾਤਾ ਰਣਜੀਤ ਕੌਰ ਨੇ ਸ਼ੱ-ਕ ਜ਼ਾਹਿਰ ਕੀਤਾ ਹੈ ਕਿ ਉਸ ਦੇ ਪੁੱਤਰ ਦੀ ਮੌ-ਤ ਲਈ ਜੌਰਡਨ ਧਾਲੀਵਾਲ ਜ਼ਿੰਮੇਵਾਰ ਹੈ, ਜਿਸ ਨੇ ਉਸ ਨੂੰ ਕੋਈ ਜ਼-ਹਿ-ਰੀ ਚੀਜ਼ ਪਿਲਾ ਕੇ ਮਾ-ਰ ਦਿੱਤਾ ਹੈ। ਥਾਣਾ ਸਦਰ ਦੇ ਐਸ. ਐਚ. ਓ. ਬਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਹਰਮਨ ਦੀ ਮਾਤਾ ਦੇ ਬਿਆਨਾਂ ਉਤੇ ਜੋਰਡਨ ਧਾਲੀਵਾਲ ਵਾਸੀ ਪਿੰਡ ਧਾਲੀਵਾਲ ਦੋਨਾਂ ਖ਼ਿਲਾਫ਼ ਵੱਖੋ ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ। ਪੁਲਿਸ ਅਰੋਪੀ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੀ ਕਰ ਰਹੀ ਹੈ। ਫਿਲਹਾਲ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਐਸ. ਐਚ. ਓ. ਨੇ ਦੱਸਿਆ ਕਿ ਮ੍ਰਿਤਕ ਹਰਮਨ ਖ਼ਿਲਾਫ਼ ਵੀ ਦੋ ਅਪ-ਰਾਧਿਕ ਮਾਮਲੇ ਦਰਜ ਹਨ।