ਜਿਲ੍ਹਾ ਫਰੀਦਕੋਟ ਪੰਜਾਬ ਵਿਚ ਸ਼ਨੀਵਾਰ ਨੂੰ ਸਰਹਿੰਦ ਨਹਿਰ ਵਿਚੋਂ ਪਿੰਡ ਮਚਲਕੀ ਮੱਲ ਸਿੰਘ ਨੇੜੇ ਮਿਲੀਆਂ ਮਾਂ ਅਤੇ ਪੁੱਤ ਦੀਆਂ ਦੇਹਾਂ ਦੀ ਪਹਿਚਾਣ ਹੋ ਗਈ ਹੈ। ਮ੍ਰਿਤਕ ਔਰਤ ਦੀ ਪਹਿਚਾਣ ਜੈਤੋ ਨੇੜਲੇ ਪਿੰਡ ਦਬੜੀਖਾਨਾ ਦੀ ਰਹਿਣ ਵਾਲੀ ਸ਼ਰਨਜੀਤ ਕੌਰ ਦੇ ਰੂਪ ਵਜੋਂ ਹੋਈ ਹੈ। ਉਸ ਦੀ ਖੁ-ਦ-ਕੁ-ਸ਼ੀ ਦਾ ਕਾਰਨ ਮ੍ਰਿਤਕ ਦੇ ਪਤੀ ਦਾ ਨਾਜਾ-ਇਜ਼ ਸਬੰਧ ਅਤੇ ਉਸ ਨੂੰ ਤੰ-ਗ ਕਰਨਾ ਦੱਸਿਆ ਜਾ ਰਿਹਾ ਹੈ। ਜੈਤੋ ਪੁਲਿਸ ਨੇ ਮ੍ਰਿਤਕਾ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ ਉਤੇ ਪਤੀ ਬੋਹੜ ਸਿੰਘ, ਸੱਸ ਜਸਵਿੰਦਰ ਕੌਰ ਅਤੇ ਇਕ ਔਰਤ ਖਿਲਾਫ ਖੁ-ਦ-ਕੁ-ਸ਼ੀ ਲਈ ਉਕ-ਸਾਉਣ ਦਾ ਮਾਮਲਾ ਦਰਜ ਕਰ ਲਿਆ ਹੈ।
ਇਸ ਮਾਮਲੇ ਸਬੰਧੀ ਜੈਤੋ ਥਾਣਾ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਮ੍ਰਿਤਕਾ ਸ਼ਰਨਜੀਤ ਕੌਰ ਦੇ ਪਿਤਾ ਦਰਸ਼ਨ ਸਿੰਘ ਵਾਸੀ ਢੀਮਾਂਵਾਲੀ ਨੇ ਦੱਸਿਆ ਹੈ ਕਿ ਤਿੰਨ ਸਾਲ ਪਹਿਲਾਂ ਉਸ ਦੀ ਲੜਕੀ ਸ਼ਰਨਜੀਤ ਕੌਰ ਦਾ ਵਿਆਹ ਪਿੰਡ ਦਬੜੀਖਾਨਾ ਦੇ ਬੋਹੜ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਕੁਝ ਸਮਾਂ ਸਭ ਕੁਝ ਠੀਕ ਚੱਲਦਾ ਰਿਹਾ ਅਤੇ ਇਸ ਦੌਰਾਨ ਉਨ੍ਹਾਂ ਦੇ ਘਰ ਇਕ ਪੁੱਤਰ ਨੇ ਜਨਮ ਲਿਆ, ਜੋ ਹੁਣ ਕਰੀਬ ਪੌਣੇ ਦੋ ਸਾਲ ਦਾ ਹੋ ਗਿਆ ਸੀ।
ਪਤੀ ਦੇ ਨਾਜਾ-ਇਜ਼ ਸਬੰਧਾਂ ਤੋਂ ਸੀ ਪ੍ਰੇ-ਸ਼ਾ-ਨ
ਮ੍ਰਿਤਕਾ ਦੇ ਪਿਤਾ ਨੇ ਦੋਸ਼ ਲਾਇਆ ਕਿ ਜਵਾਈ ਬੋਹੜ ਸਿੰਘ ਆਪਣੀ ਮਾਂ ਜਸਵਿੰਦਰ ਕੌਰ ਦੇ ਨਾਲ ਮਿਲ ਕੇ ਸ਼ਰਨਜੀਤ ਕੌਰ ਨੂੰ ਤੰ-ਗ ਕਰਨ ਲੱਗਿਆ। ਕਿਉਂਕਿ ਬੋਹੜ ਸਿੰਘ ਦੇ ਇੱਕ ਔਰਤ ਨਾਲ ਨਾਜਾ-ਇਜ਼ ਸਬੰਧ ਬਣ ਗਏ ਸਨ। ਉਕਤ ਪ੍ਰੇ-ਸ਼ਾ-ਨੀ ਅਤੇ ਆਪਣੇ ਪਤੀ ਦੇ ਨਜਾ-ਇਜ਼ ਸਬੰਧਾਂ ਤੋਂ ਤੰਗ ਆ ਕੇ ਉਸ ਦੀ ਲੜਕੀ ਸ਼ਰਨਜੀਤ ਕੌਰ ਨੇ ਆਪਣੇ ਦੋ ਸਾਲ ਉਮਰ ਦੇ ਪੁੱਤਰ ਸਮੇਤ ਸਰਹਿੰਦ ਨਹਿਰ ਵਿੱਚ ਛਾ-ਲ ਮਾ-ਰ ਦਿੱਤੀ, ਜਿਸ ਕਾਰਨ ਉਸ ਦੀ ਲੜਕੀ ਅਤੇ ਦੋਹਤੇ ਦੀ ਮੌ-ਤ ਹੋ ਗਈ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜੈਤੋ ਥਾਣੇ ਦੇ ਏ. ਐਸ. ਆਈ. ਜਸਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ ਉਤੇ ਤਿੰਨਾਂ ਦੋਸ਼ੀਆਂ ਖਿਲਾਫ ਵੱਖੋ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।