ਆਪਣੀ ਮਾਂ ਨਾਲ, ਖੇਤਾਂ ਨੂੰ ਜਾਂਦੇ ਸਮੇਂ ਪੁੱਤਰ ਨਾਲ ਵਾਪਰਿਆ ਹਾਦਸਾ, ਹਸਪਤਾਲ ਵਿਚ ਇਲਾਜ ਦੌਰਾਨ ਤਿਆਗੇ ਪ੍ਰਾਣ, ਜਾਂਂਚ ਜਾਰੀ

Punjab

ਹਰਿਆਣੇ ਸੂਬੇ ਦੇ ਪਲਵਲ ਦੇ ਉਤਾਵੜ ਥਾਣੇ ਅੰਦਰ ਪੈਂਦੇ ਏਰੀਏ ਵਿਚ ਦੋ ਥਾਵਾਂ ਉਤੇ ਹੋਏ ਸੜਕ ਹਾਦਸਿਆਂ ਵਿਚ ਇਕ 10 ਸਾਲ ਉਮਰ ਦੇ ਜੁਆਕ ਦੀ ਮੌ-ਤ ਹੋ ਗਈ ਹੈ। ਜਦੋਂ ਕਿ ਦੋ ਹੋਰ ਜ਼ਖ਼ਮੀ ਹੋ ਗਏ ਹਨ। ਜ਼ਖਮੀਆਂ ਨੂੰ ਇਲਾਜ ਲਈ ਨੂੰਹ ਦੇ ਨਲਹਾਦ ਹਸਪਤਾਲ ਵਿਚ ਲਿਜਾਇਆ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਡਰਾਈਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਸ ਮਾਮਲੇ ਸਬੰਧੀ ਉਟਾਵੜ ਪੁਲਿਸ ਥਾਣਾ ਇੰਚਾਰਜ ਟੇਕ ਸਿੰਘ ਦੇ ਦੱਸਣ ਅਨੁਸਾਰ ਚਿੱਲੀ ਪਿੰਡ ਦੀ ਰਹਿਣ ਵਾਲੀ ਮੈਮਨ ਪਤਨੀ ਤੌਸੀਫ਼ ਨੇ ਸ਼ਿਕਾਇਤ ਦਿੱਤੀ ਹੈ ਕਿ ਉਹ ਇੱਕ ਹਫ਼ਤੇ ਤੋਂ ਆਪਣੇ 10 ਸਾਲ ਉਮਰ ਦੇ ਪੁੱਤਰ ਫੈਜ਼ਾਨ ਦੇ ਨਾਲ ਪਿੰਡ ਮਲਾਈ ਵਿੱਚ ਆਪਣੇ ਪੇਕੇ ਘਰ ਆਈ ਹੋਈ ਸੀ। ਸ਼ਨੀਵਾਰ ਸ਼ਾਮ ਨੂੰ ਉਹ ਫੈਜ਼ਾਨ ਦੇ ਨਾਲ ਘਰ ਤੋਂ ਖੇਤਾਂ ਨੂੰ ਗਈ ਸੀ।

ਜਦੋਂ ਉਹ ਮਲਾਈ ਤੋਂ ਲੱਖਣਕਾ ਰੋਡ ਉਤੇ ਪਹੁੰਚੇ ਤਾਂ ਇਕ ਮੋਟਰਸਾਈਕਲ ਨੇ ਸਾਈਡ ਉਤੇ ਖੜ੍ਹੇ ਫੈਜ਼ਾਨ ਨੂੰ ਸਿੱਧੀ ਟੱਕਰ ਮਾ-ਰ ਦਿੱਤੀ। ਇਸ ਕਾਰਨ ਫੈਜ਼ਾਨ ਹੇਠਾਂ ਡਿੱਗ ਗਿਆ ਅਤੇ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਡਰਾਈਵਰ ਮੋਟਰਸਾਇਕਲ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਫੈਜ਼ਾਨ ਨੂੰ ਨਲਹਾਦ ਮੈਡੀਕਲ ਕਾਲਜ ਪਹੁੰਚਦੇ ਕੀਤਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌ-ਤ ਹੋ ਗਈ।

ਬ੍ਰੇਜ਼ਾ ਕਾਰ ਨੇ ਮੋਟਰਸਾਇਕਲ ਨੂੰ ਮਾ-ਰੀ ਟੱਕਰ

ਇਥੇ ਦੂਜੇ ਹਾਦਸੇ ਦੌਰਾਨ ਪਿੰਡ ਘੁਡਾਵਾਲੀ ਦੇ ਰਹਿਣ ਵਾਲੇ ਨਸੀਮ ਨੇ ਪੁਲਿਸ ਨੂੰ ਦੱਸਿਆ ਕਿ ਉਹ ਅਤੇ ਇਸੇ ਪਿੰਡ ਦਾ ਰਹਿਣ ਵਾਲਾ ਮੁਸਤਕੀਮ ਮੋਟਰਸਾਈਕਲ ਉਤੇ ਸ਼ਿਕਰਵਾ ਪਿੰਡ ਜਾ ਰਹੇ ਸਨ। ਇਸ ਦੌਰਾਨ ਇਕ ਬ੍ਰੇਜ਼ਾ ਕਾਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾ-ਰ ਦਿੱਤੀ। ਇਸ ਕਾਰਨ ਦੋਵੇਂ ਜ਼ਖਮੀ ਹੋ ਗਏ। ਹੁਣ ਦੋਵੇਂ ਜਣੇ ਨੱਲਾਹੜ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।

Leave a Reply

Your email address will not be published. Required fields are marked *