ਉੱਤਰ ਪ੍ਰਦੇਸ਼ (UP) ਅਮਰੋਹਾ, ਨਗਰ ਕੋਤਵਾਲੀ ਦੇ ਕਟੜਾ ਗੁਲਾਮ ਅਲੀ ਇਲਾਕੇ ਵਿਚ ਸ਼ੁੱਕਰਵਾਰ ਦੀ ਰਾਤ ਨੂੰ ਯੋਗੇਸ਼ ਚੰਦਰ ਸਰਾਫ ਅਤੇ ਉਨ੍ਹਾਂ ਦੀ ਧੀ ਸ੍ਰਿਸ਼ਟੀ ਦੇ ਗ-ਲੇ ਉਤੇ ਵਾਰ ਕਰਕੇ ਉਨ੍ਹਾਂ ਦਾ ਕ-ਤ-ਲ ਕਰ ਦਿੱਤਾ ਗਿਆ। ਸ਼ਨੀਵਾਰ ਸਵੇਰੇ ਦੋਵਾਂ ਦੀਆਂ ਦੇਹਾਂ ਆਪਣੇ ਘਰ ਦੇ ਹਾਲ ਵਿਚ ਪਈਆਂ ਮਿਲੀਆਂ ਸਨ। ਇਸ ਮਾਮਲੇ ਸਬੰਧੀ ਇਕਲੌਤੇ ਪੁੱਤਰ ਇਸ਼ਾਂਕ ਅਗਰਵਾਲ ਵਲੋਂ ਅਣ-ਪਛਾਤੇ ਵਿਅਕਤੀਆਂ ਖਿਲਾਫ ਐਫ. ਆਈ. ਆਰ. ਦਰਜ ਕਰਵਾਈ ਗਈ ਸੀ। ਪੋਸਟ ਮਾਰਟਮ ਤੋਂ ਬਾਅਦ ਸ਼ਨੀਵਾਰ ਦੇਰ ਸ਼ਾਮ ਨੂੰ ਦੋਵਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।
ਇਸ ਮਾਮਲੇ ਵਿਚ ਪਹਿਲਾਂ ਹੀ ਪੁਲਿਸ ਦੇ ਰਾਡਾਰ ਉਤੇ ਆਏ ਪੁੱਤਰ ਇਸ਼ਾਂਕ ਤੋਂ ਸ਼ਨੀਵਾਰ ਦੇਰ ਰਾਤ ਤੱਕ ਪੁੱਛ ਗਿੱਛ ਕੀਤੀ ਗਈ ਤਾਂ ਉਸ ਨੇ ਇਸ ਵਾਰ-ਦਾਤ ਨੂੰ ਕਬੂਲ ਕਰ ਲਿਆ। ਉਸ ਨੇ ਦੱਸਿਆ ਕਿ ਉਸ ਦਾ ਪਿਤਾ ਕਿਸੇ ਹੋਰ ਔਰਤ ਨਾਲ ਵਿਆਹ ਕਰਨ ਦੀ ਯੋਜਨਾ ਬਣਾ ਰਿਹਾ ਸੀ, ਜਿਸ ਕਾਰਨ ਉਸ ਨੂੰ ਆਪਣੀ ਜਾਇਦਾਦ ਖੁੱਸਣ ਦਾ ਡਰ ਸੀ।
ਉਸ ਨੇ ਦੋਸ਼ ਲਾਇਆ ਕਿ ਉਸ ਨੂੰ ਪਰਿਵਾਰ ਦੀਆਂ ਔਰਤਾਂ ਨਾਲ ਆਪਣੇ ਪਿਤਾ ਦੇ ਚਰਿੱ-ਤਰ ਉਤੇ ਵੀ ਸ਼ੱ-ਕ ਸੀ। ਇਸ ਲਈ ਉਸ ਨੇ ਦਿੱਲੀ ਦੇ ਰਹਿਣ ਵਾਲੇ ਆਪਣੇ ਦੋਸਤ ਦੀ ਮਦਦ ਨਾਲ ਪਹਿਲਾਂ ਆਪਣੇ ਪਿਤਾ ਅਤੇ ਬਾਅਦ ਵਿਚ ਆਪਣੀ ਭੈਣ ਦੇ ਗ-ਲੇ ਉਤੇ ਵਾਰ ਕਰਕੇ ਉਨ੍ਹਾਂ ਦਾ ਕ-ਤ-ਲ ਕਰ ਦਿੱਤਾ। ਸ਼ਨੀਵਾਰ ਅੱਧੀ ਰਾਤ ਤੋਂ ਬਾਅਦ ਪੁੱਛ ਗਿੱਛ ਤੋਂ ਬਾਅਦ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਐੱਸ. ਪੀ. ਕੁੰਵਰ ਅਨੁਪਮ ਸਿੰਘ ਐਤਵਾਰ ਦੁਪਹਿਰ ਨੂੰ ਪ੍ਰੈੱਸ ਕਾਨਫਰੰਸ ਵਿਚ ਘਟਨਾ ਦਾ ਵਿਸਥਾਰ ਨਾਲ ਖੁਲਾਸਾ ਕਰਨਗੇ।
ਬੇਪ੍ਰਵਾਹ ਸੀ ਦੋਸ਼ੀ
ਦੋਸ਼ੀ ਇੰਨੇ ਬੇਪ੍ਰਵਾਹ ਸਨ ਕਿ ਸ਼ਾਇਦ ਵਾਰ-ਦਾਤ ਨੂੰ ਅੰਜਾਮ ਦੇਣ ਦੀ ਕੋਈ ਕਾਹਲੀ ਨਹੀਂ ਸੀ। ਇਸ ਘ-ਟ-ਨਾ ਵਾਲੀ ਥਾਂ ਦੇ ਹਾਲਾਤ ਇਸ ਗੱਲ ਦਾ ਸੰਕੇਤ ਦੇ ਰਹੇ ਹਨ। ਕਿਉਂਕਿ ਮੌਕੇ ਉਤੇ ਕੋਈ ਬਲੱਡ ਨਹੀਂ ਮਿਲਿਆ ਅਤੇ ਦੋਵੇਂ ਦੇਹਾਂ ਨੇੜੇ ਰੱਖ ਕੇ ਉਨ੍ਹਾਂ ਦੇ ਮੂੰ-ਹ ਕੱਪੜੇ ਨਾਲ ਢੱਕ ਦਿੱਤੇ ਸਨ। ਉਥੇ ਘਰ ਦਾ ਸਾਮਾਨ ਵੀ ਕਿਸੇ ਤਰ੍ਹਾਂ ਦੀ ਗੜਬੜੀ ਵਿੱਚ ਨਹੀਂ ਪਾਇਆ ਗਿਆ। ਇਸ ਦਾ ਮਤਲਬ ਹੈ ਕਿ ਦੋਸ਼ੀਆਂ ਨੇ ਕੋਈ ਸਬੂਤ ਨਾ ਛੱਡਣ ਦੀ ਪੂਰੀ ਕੋਸ਼ਿਸ਼ ਕੀਤੀ ਹੈ।
ਘਰ ਦੀ ਹੇਠਲੀ ਮੰਜ਼ਿਲ ਉਤੇ ਹਾਲ ਦੇ ਨੇੜੇ ਹੀ ਯੋਗੇਸ਼ ਚੰਦਰ ਸਰਾਫ ਦਾ ਕਮਰਾ ਹੈ ਅਤੇ ਨੇੜੇ ਹੀ ਉਸ ਦੀ ਧੀ ਸ੍ਰਿਸ਼ਟੀ ਦਾ ਕਮਰਾ ਹੈ। ਦੋ ਲੋਕਾਂ ਦਾ ਕ-ਤ-ਲ ਕਰਕੇ ਸਾਰੇ ਸਬੂਤ ਨਸ਼ਟ ਕਰ ਦਿੱਤੇ। ਕਿਉਂਕਿ ਪੁਲਿਸ ਨੂੰ ਹਾਲ ਵਿਚ ਫਰਸ਼ ਉਤੇ ਨੇੜੇ ਹੀ ਪਿਉ ਅਤੇ ਧੀ ਦੀਆਂ ਦੇਹਾਂ ਪਈਆਂ ਮਿਲੀਆਂ। ਇਸ ਤੋਂ ਇਲਾਵਾ ਕਿਤੇ ਵੀ ਬਲੱਡ ਦਾ ਦਾਗ ਤੱਕ ਨਹੀਂ ਮਿਲਿਆ। ਜਦੋਂ ਕਿ ਦੋ ਵਿਅਕਤੀਆਂ ਦੇ ਗ-ਲੇ ਵੱ-ਢੇ ਗਏ ਹਨ ਅਤੇ ਬੇਟੀ ਦੇ ਸਰੀਰ ਉਤੇ ਤੇਜ਼-ਧਾਰ ਹ-ਥਿ-ਆ-ਰਾਂ ਨਾਲ ਕਈ ਵਾਰ ਕੀਤੇ ਗਏ ਹਨ। ਅਜਿਹੀ ਸਥਿਤੀ ਵਿੱਚ, ਘਰ ਵਿੱਚ ਫਰਸ਼ ਅਤੇ ਹੋਰ ਥਾਵਾਂ ਉਤੇ ਬਲੱਡ ਪਾਇਆ ਜਾਣਾ ਚਾਹੀਦਾ ਸੀ।