ਜਿਲ੍ਹਾ ਲੁਧਿਆਣਾ (ਪੰਜਾਬ) ਦੇ ਖੰਨਾ ਤੋਂ ਇਕ ਦੁਖ-ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਥੋਂ ਦੇ ਪਿੰਡ ਲੋਪੋਂ ਨੇੜੇ ਸਕੂਲ ਵੈਨ ਨਾਲ ਹੋਏ ਇਕ ਹਾਦਸੇ ਦੌਰਾਨ 5 ਸਾਲ ਉਮਰ ਦੇ ਲੜਕੇ ਦੀ ਮੌ-ਤ ਹੋ ਗਈ ਹੈ। ਇਸ ਹਾਦਸੇ ਵਿੱਚ ਜੁਆਕ ਦੀ ਮਾਤਾ ਅਤੇ ਮਾਮਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਾਇਆ ਗਿਆ ਹੈ। ਇਸ ਹਾਦਸੇ ਤੋਂ ਬਾਅਦ ਦੋਸ਼ੀ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਲੜਕੇ ਦੀ ਦੇਹ ਦਾ ਪੋਸਟ ਮਾਰਟਮ ਕਰਵਾ ਕੇ ਇਸ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਮਾਮਲੇ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਖੰਨਾ ਦੇ ਮਲੇਰਕੋਟਲਾ ਰੋਡ ਉਤੇ ਸ਼ਿਵ ਮੰਦਰ ਨੇੜੇ ਰਹਿਣ ਵਾਲੀ ਔਰਤ ਤਰਨਜੀਤ ਕੌਰ ਆਪਣੇ ਜੁਆਕ ਯਸ਼ਰਾਜ ਸਿੰਘ ਦੇ ਨਾਲ ਆਪਣੇ ਪੇਕੇ ਘਰ ਲੋਪੋਂ ਆਈ ਹੋਈ ਸੀ। ਸੋਮਵਾਰ ਦੀ ਸਵੇਰੇ ਇੰਦਰਜੀਤ ਸਿੰਘ ਆਪਣੀ ਭੈਣ ਤਰਨਜੀਤ ਕੌਰ ਅਤੇ ਭਾਣਜੇ ਯਸ਼ਰਾਜ ਸਿੰਘ ਨੂੰ ਖੰਨਾ ਛੱਡਣ ਲਈ ਜਾ ਰਿਹਾ ਸੀ। ਇਹ ਤਿੰਨੋਂ ਮੋਟਰਸਾਇਕਲ ਉਤੇ ਘਰੋਂ ਤੁਰੇ ਸਨ। ਉਹ ਅਜੇ ਪਿੰਡ ਦੇ ਬਾਹਰ ਹੀ ਪਹੁੰਚੇ ਸਨ ਕਿ ਇਕ ਪ੍ਰਾਈਵੇਟ ਸਕੂਲ ਦੀ ਵੈ-ਨ ਨੇ ਉਨ੍ਹਾਂ ਨੂੰ ਸਾਹਮਣੇ ਤੋਂ ਟੱਕਰ ਮਾ-ਰ ਦਿੱਤੀ। ਇਸ ਹਾਦਸੇ ਵਿਚ ਲੜਕੇ ਦੀ ਮੌਕੇ ਉਤੇ ਹੀ ਮੌ-ਤ ਹੋ ਗਈ।
ਦੋਸ਼ੀ ਡਰਾਈਵਰ ਖਿਲਾਫ ਹੋਇਆ ਮਾਮਲਾ ਦਰਜ
ਜਾਣਕਾਰੀ ਦਿੰਦਿਆਂ ਸਮਰਾਲਾ ਥਾਣਾ ਦੇ ਐੱਸ. ਐੱਚ. ਓ. ਰਾਓ ਵਰਿੰਦਰ ਸਿੰਘ ਨੇ ਦੱਸਿਆ ਹੈ ਕਿ ਦੋਸ਼ੀ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਵੈ-ਨ ਨੂੰ ਕਬਜ਼ੇ ਵਿੱਚ ਲੈ ਕੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਛੇਤੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਦੌਰਾਨ ਪੋਸਟ ਮਾਰਟਮ ਤੋਂ ਬਾਅਦ ਲੜਕੇ ਦੀ ਦੇਹ ਉਸ ਦੇ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤੀ ਗਈ ਹੈ।