ਨਾਰਾਜ਼ ਪਤਨੀ ਨੂੰ ਪਾਰਕ ਵਿੱਚ ਮਿਲਣ ਲਈ ਬੁਲਾ ਕੇ, ਕੀਤਾ ਦੁਖਦ ਕਾਰ-ਨਾਮਾ, ਮਾਂ ਨੇ ਦਿੱਤੀ ਇਹ ਸ਼ਿਕਾਇਤ

Punjab

ਨੌਜਵਾਨ ਨੇ ਆਪਣੀ ਨਾਰਾਜ਼ ਪਤਨੀ ਨੂੰ ਵੈਲੇਨ-ਟਾਈਨ ਡੇਅ ਉਤੇ ਮਿਲਣ ਦੇ ਬਹਾਨੇ ਪਾਰਕ ਵਿਚ ਬੁਲਾਇਆ ਅਤੇ ਗ-ਲਾ ਦਬਾ ਕੇ ਉਸ ਦਾ ਕ-ਤ-ਲ ਕਰ ਦਿੱਤਾ। ਪੰਚੀ ਪਿੰਡ ਦੀ ਵਿਆਹੁਤਾ ਮ੍ਰਿਤਕ ਨਿਸ਼ਾ ਦਿੱਲੀ ਦੇ ਸ਼ਾਹਦਰਾ ਸਥਿਤ ਮੁਹੱਲਾ ਕਲੀਨਿਕ ਵਿੱਚ ਇੱਕ ਨਰਸ ਦੇ ਵਜੋਂ ਕੰਮ ਕਰਦੀ ਸੀ। ਕਲੇਸ਼ ਕਾਰਨ ਉਹ ਹਾਲ ਹੀ ਵਿੱਚ ਸੋਨੀਪਤ ਸ਼ਹਿਰ ਦੀ ਚਿੰਤਪੂਰਨਾ ਕਲੋਨੀ ਵਿੱਚ ਆਪਣੇ ਪੇਕੇ ਘਰ ਰਹਿ ਰਹੀ ਸੀ। ਔਰਤ ਦੇ ਗ-ਲ ਨਾਲ ਬੰਨ੍ਹੇ ਛਾਲ ਨਾਲ ਨਾਲ ਹੀ ਗ-ਲਾ ਦਬਾਏ ਜਾਣ ਦੀ ਸੰਭਾਵਨਾ ਹੈ। ਪੁਲਿਸ ਨੇ ਮ੍ਰਿਤਕਾ ਦੀ ਮਾਂ ਦੇ ਬਿਆਨਾਂ ਉਤੇ ਉਸ ਦੇ ਪਤੀ ਭਾਨੂ ਵਾਸੀ ਪੰਚੀ ਦੇ ਖਿਲਾਫ ਕ-ਤ-ਲ ਦਾ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਸ਼ਹਿਰ ਦੀ ਨਿਊ ਚਿੰਤਪੁਰਨੀ ਕਲੋਨੀ ਦੀ ਰਹਿਣ ਵਾਲੀ ਨਿਸ਼ਾ ਉਮਰ 35 ਸਾਲ ਪਿੰਡ ਪੰਚੀ ਵਿਚ ਵਿਆਹੀ ਹੋਈ ਸੀ। ਉਹ ਦਿੱਲੀ ਦੇ ਸ਼ਾਹਦਰਾ ਸਥਿਤ ਮੁਹੱਲਾ ਕਲੀਨਿਕ ਵਿੱਚ ਨਰਸ ਵਜੋਂ ਕੰਮ ਕਰਦੀ ਸੀ। ਆਪਣੇ ਪਤੀ ਭਾਨੂ ਨਾਲ ਮਤ-ਭੇਦ ਹੋਣ ਕਾਰਨ ਉਹ ਹਾਲ ਹੀ ਵਿੱਚ ਆਪਣੇ ਪੇਕੇ ਘਰ ਰਹਿ ਰਹੀ ਸੀ। ਦੋਵਾਂ ਦਾ 11 ਸਾਲ ਦਾ ਬੇਟਾ ਹੈ। ਬੁੱਧਵਾਰ ਸਵੇਰੇ ਸਿਵਲ ਲਾਈਨ ਥਾਣਾ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਰੇਲਵੇ ਪਾਰਕ ਵਿਚ ਇਕ ਔਰਤ ਦੀ ਦੇਹ ਪਈ ਹੈ। ਜਿਸ ਤੋਂ ਬਾਅਦ ਪੁਲਿਸ ਟੀਮ ਮੌਕੇ ਉਤੇ ਪਹੁੰਚ ਗਈ। ਇਸ ਘ-ਟ-ਨਾ ਵਾਲੀ ਥਾਂ ਸਰਕਾਰੀ ਰੇਲਵੇ ਪੁਲਿਸ ਸਟੇਸ਼ਨ ਦੀ ਹੋਣ ਕਰਕੇ ਰੇਲਵੇ ਪੁਲਿਸ ਨੂੰ ਬੁਲਾਇਆ ਗਿਆ। ਜਿਸ ਉਤੇ ਰੇਲਵੇ ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਲਿਆ ਹੈ।

ਮ੍ਰਿਤਕ ਦੀ ਮਾਂ ਨੇ ਮਾਮਲਾ ਦਰਜ ਕਰਵਾਇਆ

ਉਸ ਦਾ ਮੋਬਾਈਲ ਅਤੇ ਪਰਸ ਵੀ ਔਰਤ ਦੀ ਦੇਹ ਕੋਲ ਪਿਆ ਮਿਲਿਆ ਹੈ। ਪਰਸ ਵਿਚੋਂ ਮਿਲੇ ਆਧਾਰ ਕਾਰਡ ਤੋਂ ਔਰਤ ਦੀ ਪਹਿਚਾਣ ਹੋ ਸਕੀ। ਫਿਰ ਔਰਤ ਦੇ ਰਿਸ਼ਤੇਦਾਰਾਂ ਨੂੰ ਇਸ ਮਾਮਲੇ ਦੀ ਸੂਚਨਾ ਦਿੱਤੀ ਗਈ। ਜਿਸ ਤੋਂ ਬਾਅਦ ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤਾ। ਨਿਸ਼ਾ ਦੀ ਮਾਂ ਨੇ ਪੁਲਿਸ ਕੋਲ ਆਪਣੇ ਜਵਾਈ ਭਾਨੂ ਦੇ ਖਿਲਾਫ ਉਸ ਨੂੰ ਮਿਲਣ ਦੇ ਬਹਾਨੇ ਪਾਰਕ ਵਿੱਚ ਬੁਲਾ ਕੇ ਉਸ ਦਾ ਕ-ਤ-ਲ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਦੇ ਆਧਾਰ ਉਤੇ ਸਰਕਾਰੀ ਰੇਲਵੇ ਪੁਲਿਸ ਨੇ ਕ-ਤ-ਲ ਦਾ ਕੇਸ ਦਰਜ ਕਰ ਲਿਆ ਹੈ। ਪੋਸਟ ਮਾਰਟਮ ਤੋਂ ਬਾਅਦ ਦੇਹ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *