ਉੱਤਰ ਪ੍ਰਦੇਸ਼ (UP) ਦੇ ਮੇਰਠ ਬਾਈਪਾਸ ਸਥਿਤ MIET ਕਾਲਜ ਦੇ ਹੋਸਟਲ ਵਿਚ ਬੀ. ਸੀ. ਏ. ਪਹਿਲੇ ਸਾਲ ਦੀ ਵਿਦਿ-ਆਰਥਣ ਮਨੀਸ਼ਾ ਨੇ ਖੁ-ਦ-ਕੁ-ਸ਼ੀ ਕਰ ਲਈ ਹੈ। ਮਨੀਸ਼ਾ ਦੀ ਦੇਹ ਹੋਸ-ਟਲ ਦੇ ਕਮਰੇ ਵਿਚ ਪੱਖੇ ਨਾਲ ਲ-ਟ-ਕ-ਦੀ ਮਿਲੀ ਹੈ। ਇਸ ਮਾਮਲੇ ਦੀ ਸੂਚਨਾ ਉਤੇ ਮੇਰਠ ਪਹੁੰਚੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਕਾਲਜ ਵਾਲੇ ਉਨ੍ਹਾਂ ਤੋਂ ਸੱਚ ਛੁਪਾ ਰਹੇ ਹਨ। ਉਹ ਖੁ-ਦ-ਕੁ-ਸ਼ੀ ਨਹੀਂ ਕਰ ਸਕਦੀ। ਜਾਨੀ ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ।
ਬਿਹਾਰ ਦੇ ਜਿਲ੍ਹਾ ਚੰਪਾਰਣ ਦੀ ਰਹਿਣ ਵਾਲੀ ਮਨੀਸ਼ਾ ਪੁੱਤਰੀ ਜਤਿੰਦਰ, MIET ਪਰਤਾਪੁਰ ਵਿਖੇ ਬੀ. ਸੀ. ਏ. ਪਹਿਲੇ ਸਾਲ ਦੀ ਵਿਦਿਆਰਥਣ ਸੀ। ਉਹ MIET ਮੇਰਠ ਬਾਗਪਤ ਬਾਈਪਾਸ ਦੇ ਕੈਂਪਸ ਉਤੇ ਸਥਿਤ ਹੋਸਟਲ ਵਿਚ ਕਮਰਾ ਨੰਬਰ 223 ਵਿਚ ਰਹਿ ਰਹੀ ਸੀ। ਬੁੱਧਵਾਰ ਨੂੰ ਕਰੀਬ 8 ਵਜੇ ਮਨੀਸ਼ਾ ਆਪਣੇ ਹੋਸਟਲ ਦੇ ਕਮਰੇ ਵਿਚ ਲ-ਟ-ਕ-ਦੀ ਮਿਲੀ। ਉਸ ਦਾ ਕਮਰਾ ਅੰਦਰੋਂ ਬੰਦ ਸੀ। ਵਿਦਿਆਰਥੀ ਵੱਲੋਂ ਖੁ-ਦ-ਕੁ-ਸ਼ੀ ਕਰਨ ਦੀ ਸੂਚਨਾ ਮਿਲਦੇ ਹੀ ਥਾਣਾ ਦੀ ਜਾਨੀ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਵਲੋਂ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜਿਆ ਗਿਆ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜਾਨੀ ਥਾਣਾ ਮੁਖੀ ਪ੍ਰਾਂਜਲ ਤਿਆਗੀ ਨੇ ਦੱਸਿਆ ਕਿ ਬਿਹਾਰ ਦੇ ਚੰਪਾਰਨ ਦੀ ਰਹਿਣ ਵਾਲੀ ਮਨੀਸ਼ਾ ਉਮਰ 19 ਸਾਲ MIET ਪਰਤਾਪੁਰ ਵਿਚ ਬੀ. ਸੀ. ਏ. ਪਹਿਲੇ ਸਾਲ ਦੀ ਵਿਦਿਆਰਥਣ ਸੀ। ਹੋਸਟਲ ਦੇ ਉਸ ਕਮਰੇ ਵਿੱਚ ਮਨੀਸ਼ਾ ਨਾਲ ਬਿਹਾਰ ਦੀਆਂ ਦੋ ਹੋਰ ਵਿਦਿਆਰਥਣਾਂ ਸਾਕਸ਼ੀ ਅਤੇ ਪ੍ਰਿਆਸ਼ੀ ਵੀ ਰਹਿੰਦੀਆਂ ਸਨ। ਬੁੱਧਵਾਰ ਨੂੰ ਪ੍ਰਿਯਾਂਸ਼ੀ ਦਾ ਜਨਮਦਿਨ ਸੀ। ਇਸ ਸਬੰਧੀ ਉਸ ਨੇ ਆਪਣੇ ਕਾਲਜ ਦੇ ਵਿਦਿਆਰਥੀ ਹਿਮਾਂਸ਼ੂ ਨੂੰ ਕੇਕ ਲੈਣ ਲਈ ਭੇਜਿਆ ਸੀ। ਇਸ ਦੌਰਾਨ ਆਪਣੇ ਜਨਮ ਦੀਆਂ ਹੋਰ ਤਿਆਰੀਆਂ ਨੂੰ ਲੈ ਕੇ ਪ੍ਰਿਯਾਂਸ਼ੀ ਸਾਕਸ਼ੀ ਦੇ ਨਾਲ ਹੋਸਟਲ ਦੀਆਂ ਦੂਜੀਆਂ ਕੁੜੀਆਂ ਨੂੰ ਮਿਲਣ ਲਈ ਗਈ ਹੋਈ ਸੀ।
ਉਨ੍ਹਾਂ ਨੇ ਮਨੀਸ਼ਾ ਨੂੰ ਵੀ ਆਪਣੇ ਨਾਲ ਜਾਣ ਲਈ ਕਿਹਾ ਪਰ ਉਸ ਨੇ ਆਪਣੀ ਪੜ੍ਹਾਈ ਦਾ ਹਵਾਲਾ ਦਿੰਦੇ ਹੋਏ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ। ਸਾਕਸ਼ੀ ਅਤੇ ਪ੍ਰਿਯਾਂਸ਼ੀ ਦੇ ਕਮਰੇ ਤੋਂ ਬਾਹਰ ਜਾਣ ਤੋਂ ਬਾਅਦ ਮਨੀਸ਼ਾ ਨੇ ਹੋਸਟਲ ਦੇ ਕਮਰੇ ਦਾ ਗੇਟ ਬੰਦ ਕਰ ਲਿਆ। ਕੁਝ ਸਮੇਂ ਬਾਅਦ ਜਦੋਂ ਸਾਕਸ਼ੀ ਅਤੇ ਪ੍ਰਿਅੰਸ਼ੀ ਵਾਪਸ ਆਈਆਂ ਤਾਂ ਉਨ੍ਹਾਂ ਨੇ ਆਪਣੇ ਕਮਰੇ ਦਾ ਗੇਟ ਖੁਲਵਾਉਣ ਲਈ ਦਸਤਕ ਦਿੱਤੀ ਪਰ ਅੰਦਰੋਂ ਕੋਈ ਵੀ ਜਵਾਬ ਨਹੀਂ ਆਇਆ। ਕਮਰੇ ਦਾ ਦਰਵਾਜ਼ਾ ਖੁਲਵਾਉਣ ਲਈ ਉਹ ਕਾਫੀ ਦੇਰ ਤੱਕ ਮਨੀਸ਼ਾ ਨੂੰ ਆਵਾਜ਼ ਲਾਉਂਦੀਆਂ ਰਹੀਆਂ। ਇਸ ਦੌਰਾਨ ਉਨ੍ਹਾਂ ਨੇ ਮਨੀਸ਼ਾ ਦੇ ਮੋਬਾਈਲ ਤੇ ਕਾਲ ਵੀ ਕੀਤੀ, ਪਰ ਕੋਈ ਜਵਾਬ ਨਹੀਂ ਮਿਲਿਆ।
ਇਸ ਦੌਰਾਨ ਹੋਸਟਲ ਦੇ ਹੋਰ ਕਮਰਿਆਂ ਵਿੱਚ ਰਹਿੰਦੀਆਂ ਵਿਦਿਆਰਥਣਾਂ ਵੀ ਉੱਥੇ ਇਕੱਠੀਆਂ ਹੋ ਗਈਆਂ। ਸੂਚਨਾ ਮਿਲਣ ਉਤੇ ਵਾਰਡਨ ਅਤੇ ਹੋਰ ਸਟਾਫ ਉਥੇ ਪਹੁੰਚ ਗਿਆ। ਇਸ ਦੌਰਾਨ ਸਟਾਫ਼ ਦਾ ਇੱਕ ਮੈਂਬਰ ਕਮਰੇ ਦੀ ਖਿੜਕੀ ਉਤੇ ਚੜ੍ਹ ਗਿਆ ਅਤੇ ਜਦੋਂ ਉਸ ਨੇ ਅੰਦਰ ਦੇਖਿਆ ਤਾਂ ਮਨੀਸ਼ਾ ਕਮਰੇ ਦੇ ਅੰਦਰ ਪੱਖੇ ਨਾਲ ਝੂ-ਲ ਰਹੀ ਸੀ। ਸਟਾਫ ਵਲੋਂ ਤੁਰੰਤ ਕਮਰੇ ਦਾ ਦਰਵਾਜ਼ਾ ਤੋੜ ਕੇ ਮਨੀਸ਼ਾ ਨੂੰ ਹੇਠਾਂ ਲਿਆਂਦਾ ਗਿਆ।
ਗੰਭੀਰ ਹਾਲ ਵਿਚ ਹੋਸਟਲ ਪ੍ਰਸ਼ਾਸਨ ਨੇ ਮਨੀਸ਼ਾ ਨੂੰ ਇਲਾਜ ਲਈ ਹਸਪਤਾਲ ਭੇਜਿਆ। ਪਰ ਹਸਪਤਾਲ ਵਿੱਚ ਡਾਕਟਰਾਂ ਨੇ ਮਨੀਸ਼ਾ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਿਸ ਨੂੰ ਸੂਚਨਾ ਮਿਲਦੇ ਹੀ ਪੁਲਿਸ ਵੀ ਤੁਰੰਤ ਮੌਕੇ ਉਤੇ ਪਹੁੰਚ ਗਈ। ਪੁਲਿਸ ਨੇ ਦੇਹ ਦਾ ਪੰਚਨਾਮਾ ਭਰ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ।
ਜਾਨੀ ਥਾਣਾ ਦੇ ਇੰਚਾਰਜ ਪ੍ਰਜੰਤ ਤਿਆਗੀ ਮੁਤਾਬਕ ਪੁਲਿਸ ਸਾਰੇ ਪਹਿਲੂਆਂ ਨੂੰ ਧਿਆਨ ਵਿਚ ਰੱਖ ਕੇ ਜਾਂਚ ਕਰ ਰਹੀ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਉਸ ਦੇ ਨਾਲ ਹੋਸਟਲ ਵਿੱਚ ਰਹਿਣ ਵਾਲੀਆਂ ਹੋਰ ਵਿਦਿਆਰਥਣਾਂ ਤੋਂ ਵੀ ਪੁੱਛ ਗਿੱਛ ਕੀਤੀ ਹੈ। ਮੋਬਾਈਲ ਦੀ ਕਾਲ ਡਿਟੇਲ ਕੱਢੀ ਜਾ ਰਹੀ ਹੈ। ਪੁਲਿਸ ਨੇ ਇੱਕ ਵਿਦਿਆਰਥੀ ਨੂੰ ਪੁੱਛ ਗਿੱਛ ਲਈ ਹਿਰਾਸਤ ਵਿੱਚ ਲਿਆ ਹੈ।
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਜਾਨੀ ਵਿਖੇ ਪਹੁੰਚੇ ਮਨੀਸ਼ਾ ਦੇ ਭਰਾ ਸੋਨੂੰ ਨੇ ਦੱਸਿਆ ਕਿ ਸਾਡੇ ਮਾਂ-ਬਾਪ ਨਹੀਂ ਹਨ। ਸਾਨੂੰ ਸਾਡੇ ਰਿਸ਼ਤੇਦਾਰਾਂ ਵਲੋਂ ਪਾਲਿਆ ਗਿਆ ਸੀ। ਮਨੀਸ਼ ਬਹੁਤ ਹੀ ਹੱਸਮੁੱਖ ਸੁਭਾਅ ਦੀ ਸੀ। ਉਸ ਨੂੰ ਬਹੁਤਾ ਮਿਲਣਾ ਜੁਲਣਾ ਜਾਂ ਦੋਸਤ ਬਣਾਉਣਾ ਵੀ ਪਸੰਦ ਨਹੀਂ ਸੀ।