ਕਰੀਬ 11 ਮਹੀਨੇ ਪਹਿਲਾਂ ਵਿਦੇਸ਼ ਗਏ, ਪੰਜਾਬੀ ਨੌਜਵਾਨ ਨਾਲ ਵਾਪਰਿਆ ਹਾਦਸਾ, ਤਿਆਗੇ ਪ੍ਰਾਣ, ਪਰਿਵਾਰ ਵਲੋਂ ਕੀਤੀ ਗਈ ਇਹ ਅਪੀਲ

Punjab

ਵਿਦੇਸ਼ੀ ਧਰਤੀ ਤੋਂ ਪੰਜਾਬ ਅਤੇ ਪੰਜਾਬੀ ਭਾਈਚਾਰੇ ਲਈ ਇੱਕ ਦੁਖ-ਦਾਈ ਖਬਰ ਸਾਹਮਣੇ ਆਈ ਹੈ। ਚੰਗੇ ਭਵਿੱਖ ਅਤੇ ਰੋਜ਼ੀ-ਰੋਟੀ ਲਈ ਵਿਦੇਸ਼ ਗਏ ਇਕ ਨੌਜਵਾਨ ਦੀ ਸੜਕ ਹਾਦਸੇ ਵਿਚ ਮੌ-ਤ ਹੋ ਗਈ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਦੇ ਨੌਜਵਾਨ ਦੀ ਅਮਰੀਕਾ ਵਿਚ ਮੌ-ਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਵਰਿੰਦਰ ਸਿੰਘ ਉਮਰ 21 ਸਾਲ ਪੁੱਤਰ ਗੁਰਬਖਸ਼ ਸਿੰਘ ਵਾਸੀ ਟਾਂਡਾ ਦੇ ਪਿੰਡ ਜਹੂਰਾ ਦੇ ਰੂਪ ਵਜੋਂ ਹੋਈ ਹੈ। ਇਸ ਦੁਖ-ਦਾਈ ਸੂਚਨਾ ਨੂੰ ਸਣਦੇ ਹੀ ਪਰਿਵਾਰਕ ਮੈਂਬਰਾਂ ਵਿਚ ਸੋਗ ਛਾ ਗਿਆ ਅਤੇ ਪਿੰਡ ਦੇ ਲੋਕ ਵੀ ਸੋਗ ਵਿੱਚ ਡੁੱਬੇ ਗਏ ਹਨ।

ਤੇਜ਼ ਸਪੀਡ ਕਾਰ ਦੀ ਫੇਟ ਵੱਜਣ ਨਾਲ ਹੋਈ ਮੌ-ਤ

ਇਸ ਮਾਮਲੇ ਸਬੰਧੀ ਦੱਸਿਆ ਜਾ ਰਿਹਾ ਹੈ ਕਿ ਵਰਿੰਦਰ ਸਿੰਘ ਇੰਡੀਆਨਾ ਸ਼ਹਿਰ ਵਿੱਚ ਕੰਮ ਕਰਕੇ ਸਾਈਕਲ ਉਤੇ ਘਰ ਪਰਤ ਰਿਹਾ ਸੀ। ਉਦੋਂ ਹਾਈਵੇਅ ਉਤੇ ਇਕ ਕਾਰ ਨੇ ਉਸ ਨੂੰ ਟੱਕਰ ਮਾ-ਰ ਦਿੱਤੀ। ਉਸ ਨੂੰ ਗੰਭੀਰ ਜ਼ਖਮੀ ਹਾਲ ਵਿਚ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਜਿੱਥੇ ਇਲਾਜ ਦੌਰਾਨ ਉਸ ਦੀ ਮੌ-ਤ ਹੋ ਗਈ।

60 ਲੱ-ਖ ਰੁਪਏ ਲਾ ਕੇ ਗਿਆ ਸੀ ਅਮਰੀਕਾ

ਦੱਸਿਆ ਜਾ ਰਿਹਾ ਹੈ ਕਿ ਵਰਿੰਦਰ ਸਿੰਘ 11 ਮਹੀਨੇ ਪਹਿਲਾਂ ਹੀ ਆਪਣੇ ਚੰਗੇ ਭਵਿੱਖ ਲਈ 60 ਲੱ-ਖ ਰੁਪਏ ਲਾ ਕੇ ਅਮਰੀਕਾ ਗਿਆ ਸੀ। ਵਰਿੰਦਰ ਸਿੰਘ ਆਪਣੇ ਪਰਿਵਾਰ ਵਿੱਚ ਸਭ ਤੋਂ ਛੋਟਾ ਸੀ ਅਤੇ ਉਸ ਦਾ ਵੱਡਾ ਭਰਾ ਪੁਰਤਗਾਲ ਵਿੱਚ ਰਹਿ ਰਿਹਾ ਹੈ। ਉਸ ਦੇ ਪਿਤਾ ਦੀ ਛੇ ਸਾਲ ਪਹਿਲਾਂ ਮੌ-ਤ ਹੋ ਗਈ ਸੀ। ਪਰਿਵਾਰਕ ਮੈਂਬਰਾਂ ਵਲੋਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਉਸ ਦੀ ਦੇਹ ਅਮਰੀਕਾ ਤੋਂ ਲਿਆਉਣ ਦੀ ਅਪੀਲ ਕੀਤੀ ਗਈ ਹੈ।

Leave a Reply

Your email address will not be published. Required fields are marked *